ਪੜਚੋਲ ਕਰੋ

ਦਿੱਲੀ: ਸਕੂਲ 'ਚ ਛੁੱਟੀ ਹੋ ਜਾਵੇ, 3 ਵਿਦਿਆਰਥੀਆਂ ਨੇ ਕਰ ਦਿੱਤਾ 5 ਸਾਲ ਦੇ ਬੱਚੇ ਦਾ ਕਤਲ! ਗ੍ਰਿਫਤਾਰ

ਇਹ ਘਟਨਾ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਥਾਣਾ ਖੇਤਰ ਵਿੱਚ ਤਾਲੀਮ ਉਲ ਕੁਰਾਨ ਨਾਮ ਦੇ ਮਦਰੱਸੇ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਲੜਕੇ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਸਨ।

ਦਿੱਲੀ ਦੇ ਇੱਕ ਮਦਰੱਸੇ ਵਿੱਚ ਇੱਕ 5 ਸਾਲ ਦੇ ਬੱਚੇ ਦਾ ਉਸਦੇ ਕੁਝ ਸਹਿਪਾਠੀਆਂ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦੇ ਦੋਸ਼ 'ਚ 11 ਸਾਲ ਦੇ ਦੋ ਬੱਚਿਆਂ ਅਤੇ 9 ਸਾਲ ਦੇ ਇਕ ਬੱਚੇ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਨੇ ਇਸ ਲਈ ਕਤਲ ਕੀਤਾ ਕਿਉਂਕਿ ਉਹ ਛੁੱਟੀ ਲੈਣਾ ਚਾਹੁੰਦੇ ਸਨ। ਪਹਿਲਾਂ ਤਾਂ ਮਦਰੱਸੇ ਦੇ ਪ੍ਰਿੰਸੀਪਲ ਨੇ ਪੁਲਸ ਨੂੰ ਦੱਸਿਆ ਸੀ ਕਿ ਲੜਕੇ ਦੀ ਮੌਤ ਚਮੜੀ ਦੀ ਬਿਮਾਰੀ ਨਾਲ ਹੋਈ ਹੈ, ਪਰ ਬਾਅਦ ਵਿੱਚ ਪੁਲਸ ਨੇ ਸੀਸੀਟੀਵੀ ਦੀ ਮਦਦ ਨਾਲ ਸਾਰੀ ਘਟਨਾ ਦਾ ਪਤਾ ਲਗਾਇਆ।

ਇਹ ਘਟਨਾ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਥਾਣਾ ਖੇਤਰ ਵਿੱਚ ਤਾਲੀਮ ਉਲ ਕੁਰਾਨ ਨਾਮ ਦੇ ਮਦਰੱਸੇ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਲੜਕੇ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਸਨ। ਇਨ੍ਹਾਂ ਵਿੱਚ ਜਿਗਰ ਦਾ ਫਟਣਾ, ਪੇਟ ਦੇ ਅੰਦਰੋਂ ਖੂਨ ਵਗਣਾ ਅਤੇ ਸੱਜੇ ਫੇਫੜੇ ਸ਼ਾਮਲ ਹਨ। ਲੜਕੇ ਦੇ ਪਰਿਵਾਰ ਵਾਲਿਆਂ ਨੇ ਕਰੀਬ ਪੰਜ ਮਹੀਨੇ ਪਹਿਲਾਂ ਉਸ ਨੂੰ ਮਦਰੱਸੇ 'ਚ ਰਹਿਣ ਲਈ ਭੇਜਿਆ ਸੀ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਸਭ ਦੱਸਿਆ।  

23 ਅਗਸਤ ਨੂੰ ਸ਼ਾਮ 6.30 ਵਜੇ ਲੜਕੇ ਦੀ ਮਾਂ ਨੂੰ ਦੱਸਿਆ ਗਿਆ ਕਿ ਉਸ ਦਾ ਲੜਕਾ ਬੀਮਾਰ ਹੈ। ਉਹ ਉਸ ਨੂੰ ਬ੍ਰਿਜਪੁਰੀ ਦੇ ਇੱਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਂ ਲਾਸ਼ ਨੂੰ ਮਦਰੱਸੇ ਲੈ ਗਈ। ਕੁਝ ਦੇਰ ਵਿਚ ਹੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਲੋਕ ਲਾਸ਼ ਨੂੰ ਜ਼ਮੀਨ 'ਤੇ ਰੱਖ ਕੇ ਕਾਰਵਾਈ ਦੀ ਮੰਗ ਕਰ ਰਹੇ ਸਨ।

ਪੁਲਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੇ ਭਰੋਸੇ ਮਗਰੋਂ ਹੀ ਭੀੜ ਸ਼ਾਂਤ ਹੋਈ। ਦਿੱਲੀ (ਉੱਤਰ-ਪੂਰਬ) ਦੇ ਡਿਪਟੀ ਕਮਿਸ਼ਨਰ ਜੋਏ ਐਨ ਟਿਰਕੀ ਨੇ ਦੱਸਿਆ। 

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਬੱਚੇ ਦੀ ਮਾਂ ਪੰਜਾਬੀ ਬਾਗ ਇਲਾਕੇ 'ਚ ਰਹਿੰਦੀ ਹੈ ਅਤੇ ਉਸ ਦਾ ਪਿਤਾ ਉੱਤਰ ਪ੍ਰਦੇਸ਼ 'ਚ ਰਹਿੰਦਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਦਰੱਸੇ ਦੇ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਹੈ। ਪਤਾ ਲੱਗਾ ਹੈ ਕਿ 23 ਅਗਸਤ ਦੀ ਦੁਪਹਿਰ ਨੂੰ ਤਿੰਨ ਨਾਬਾਲਗ ਲੜਕਿਆਂ ਨੇ ਮ੍ਰਿਤਕ ਲੜਕੇ 'ਤੇ ਹਮਲਾ ਕਰ ਦਿੱਤਾ ਸੀ। 24 ਅਗਸਤ ਨੂੰ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਤਿੰਨੋਂ ਬੱਚਿਆਂ ਨੇ ਦੱਸਿਆ ਕਿ ਉਹ ਪੀੜਤ ਬੱਚੇ ਤੋਂ ਨਾਰਾਜ਼ ਸਨ ਕਿਉਂਕਿ ਉਹ ਪਹਿਲਾਂ ਵੀ ਉਨ੍ਹਾਂ ਨਾਲ ਲੜ ਚੁੱਕਾ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਇਹ ਬੱਚੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਸੋਚਿਆ ਕਿ ਕਿਸੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਪ੍ਰਿੰਸੀਪਲ ਸਾਰਿਆਂ ਦੀ ਛੁੱਟੀ ਕਰ ਦੇਵੇਗਾ। ਇਸੇ ਕਾਰਨ ਉਨ੍ਹਾਂ ਨੇ ਇਹ ਕਤਲ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਲੜਕੇ ਦੀ ਮੌਤ ਵਿੱਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਦਰੱਸੇ ਵਿੱਚ 250 ਤੋਂ ਵੱਧ ਲੜਕੇ ਹਨ। ਇਨ੍ਹਾਂ ਵਿੱਚੋਂ 150 ਤੋਂ ਵੱਧ ਉੱਤਰ ਪ੍ਰਦੇਸ਼ ਦੇ ਹਨ। ਘਟਨਾ ਤੋਂ ਬਾਅਦ ਕੁਝ ਮਾਪੇ ਆਪਣੇ ਬੱਚਿਆਂ ਨੂੰ ਘਰ ਵਾਪਸ ਲੈ ਗਏ ਹਨ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਕਤੂਬਰ 2026
ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨੂੰ ਲੈਕੇ ਅਲਰਟ
ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨੂੰ ਲੈਕੇ ਅਲਰਟ
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਕਤੂਬਰ 2026
ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨੂੰ ਲੈਕੇ ਅਲਰਟ
ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨੂੰ ਲੈਕੇ ਅਲਰਟ
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ
Sleep Tips : ਰਾਤ ਭਰ ਬਿਸਤਰੇ 'ਤੇ ਪਾਸੇ ਬਦਲਦੇ ਰਹਿੰਦੇ ਹੋ? ਨੀਂਦ ਨਾ ਆਉਣ ਪਿੱਛੇ ਹੋ ਸਕਦੀਆਂ ਹਨ ਇਹ ਆਦਤਾਂ
Sleep Tips : ਰਾਤ ਭਰ ਬਿਸਤਰੇ 'ਤੇ ਪਾਸੇ ਬਦਲਦੇ ਰਹਿੰਦੇ ਹੋ? ਨੀਂਦ ਨਾ ਆਉਣ ਪਿੱਛੇ ਹੋ ਸਕਦੀਆਂ ਹਨ ਇਹ ਆਦਤਾਂ
USA ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਲਾਲ ਸਿੰਘ, ਪਿੰਡ ’ਚ ਸੋਗ ਦੀ ਲਹਿਰ
USA ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਲਾਲ ਸਿੰਘ, ਪਿੰਡ ’ਚ ਸੋਗ ਦੀ ਲਹਿਰ
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?
SIR Controversy : ਪੰਜਾਬ ਵਿਧਾਨ ਸਭਾ ’ਚ SIR ਖ਼ਿਲਾਫ਼ ਮਤਾ ਪਾਸ, CM ਮਾਨ ਬੋਲੇ- ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ, ਹੁਣ ਸਰਕਾਰਾਂ ਵੋਟਰ ਚੁਣ ਰਹੀਆਂ
SIR Controversy : ਪੰਜਾਬ ਵਿਧਾਨ ਸਭਾ ’ਚ SIR ਖ਼ਿਲਾਫ਼ ਮਤਾ ਪਾਸ, CM ਮਾਨ ਬੋਲੇ- ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ, ਹੁਣ ਸਰਕਾਰਾਂ ਵੋਟਰ ਚੁਣ ਰਹੀਆਂ
Embed widget