ਕੁੱਤੇ ਨੇ ਬਚਾਈ ਔਰਤ ਦੀ ਇੱਜ਼ਤ ! ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸਿਖਾਇਆ ਸਬਕ
Viral News: ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸ਼ਖਸ ਹਸਪਤਾਲ ਦੇ ਚੱਕਰ ਕੱਟਦਾ ਨਜ਼ਰ ਆ ਰਿਹਾ ਹੈ।
Viral News: ਕੁੱਤੇ ਨੂੰ ਦੁਨੀਆ ਦਾ ਸਭ ਤੋਂ ਵਫ਼ਾਦਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਵਫ਼ਾਦਾਰੀ ਦੀਆਂ ਕਹਾਣੀਆਂ ਮਸ਼ਹੂਰ ਹਨ। ਹਾਲਾਂਕਿ ਕਈ ਵਾਰ ਜਦੋਂ ਉਨ੍ਹਾਂ ਨੂੰ ਕਿਸੇ 'ਤੇ ਗੁੱਸਾ ਆਉਂਦਾ ਹੈ, ਤਾਂ ਉਹ ਖ਼ੌਫਨਾਕ ਢੰਗ ਨਾਲ ਉਸ ਨੂੰ ਸਬਕ ਸਿਖਾਉਂਦੇ ਹਨ। ਇਨ੍ਹਾਂ ਦੇ ਘਿਨਾਉਣੇ ਕਾਰਨਾਮਿਆਂ ਦੀਆਂ ਕਹਾਣੀਆਂ ਤੁਸੀਂ ਕਿਸੇ ਨਾ ਕਿਸੇ ਸਮੇਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਕੁੱਤਿਆਂ ਦਾ ਵਹਿਸ਼ੀ ਰੂਪ ਵੇਖਣ ਨੂੰ ਮਿਲਦਾ ਹੈ। ਹੁਣ ਇੱਕ ਵਾਰ ਫਿਰ ਅਜਿਹਾ ਹੀ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਇੱਕ ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਇੱਕ ਵਿਅਕਤੀ ਦੇ ਗੁਪਤ ਅੰਗ ਨੂੰ ਕੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ।
ਇਹ ਹੈ ਪੂਰਾ ਮਾਮਲਾ
ਇਹ ਮਾਮਲਾ ਰੂਸ ਦੇ ਤੁਲਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਕੁੱਤੇ ਨੇ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਤਾਂ ਤੁਸੀਂ ਵੀ ਤਰੀਫ ਕਰਦੇ ਨਹੀਂ ਥੱਕੋਗੇ। ਦਰਅਸਲ ਵਿਅਕਤੀ ਨੇ ਕੁੱਤੇ ਦੇ ਮਾਲਕ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਕੁੱਤੇ ਨੇ ਆਪਣੀ ਮਾਲਕਣ ਨੂੰ ਚੀਕਦਿਆਂ ਵੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਉਸ ਨੇ ਦੌੜ ਕੇ ਆਦਮੀ ਦੇ ਗੁਪਤ ਅੰਗ ਨੂੰ ਕੱਟ ਦਿੱਤਾ। ਇਸ ਘਟਨਾ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਉਕਤ ਵਿਅਕਤੀ ਨੇ ਖੁਦ ਵੀਡੀਓ ਅਪਲੋਡ ਕਰਕੇ ਦੱਸਿਆ ਕਿ ਕੋਈ ਵੀ ਡਾਕਟਰ ਉਸ ਦਾ ਇਲਾਜ ਕਰਨ ਲਈ ਰਾਜ਼ੀ ਨਹੀਂ ਹੈ ਤੇ ਸਾਰਿਆਂ ਨੇ ਹੱਥ ਪਿੱਛੇ ਖਿੱਚ ਲਏ ਹਨ।
Russia: In Tula region, a dog bit off the penis of a guy who attempted to rape the dog's owner. He rushed to the hospital and took this video because the doctors refused to see him and locked all doors. Sensitive area of the video is blurred. pic.twitter.com/7R1j9HsSGl
— Igor Sushko (@igorsushko) June 30, 2023
ਯੂਜਰਜ਼ ਨੇ ਕੀਤੀ ਕੁੱਤੇ ਦੀ ਤਰੀਫ਼
ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਕਤ ਵਿਅਕਤੀ ਹਸਪਤਾਲ 'ਚ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ @igorushko ਨਾਮ ਦੇ ਅਕਾਊਂਟ ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵੇਖ ਰਹੇ ਯੂਜ਼ਰਸ ਕੁੱਤੇ ਦੀ ਤਰੀਫ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਕੁੱਤੇ ਨੇ ਮਾਲਕ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰ ਦਿੱਤੀ ਹੈ। ਬੇਸ਼ੱਕ ਕੁੱਤੇ ਨੇ ਆਪਣੀ ਮਾਲਕਣ ਨੂੰ ਬਚਾਉਣ ਲਈ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇੱਕ ਵਾਰ ਫਿਰ ਇਹ ਸਾਬਤ ਹੋ ਗਿਆ ਹੈ ਕਿ ਕੋਈ ਵੀ ਆਪਣੀ ਵਫ਼ਾਦਾਰੀ ਵਿੱਚ ਜਾਨਵਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ।