Dog Bite Cases: ਆਵਾਰਾ ਕੁੱਤਿਆਂ ਦੇ ਵੱਢਣ 'ਤੇ ਕਿੱਥੇ ਮਿਲਦਾ 20 ਹਜ਼ਾਰ ਰੁਪਏ ਦਾ ਮੁਆਵਜ਼ਾ, ਹਾਈਕੋਰਟ ਨੇ ਦਿੱਤੇ ਹੁਕਮ
Dog Bite Cases: ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਦੇ ਹਮਲਿਆਂ ਲਈ ਸੂਬਾ ਜ਼ਿੰਮੇਵਾਰ ਹੋਵੇਗਾ, ਕੁੱਤਿਆਂ ਦੇ ਕੱਟਣ ਨੂੰ ਲੈ ਕੇ ਹਰ ਸਾਲ ਕਈ ਪਟੀਸ਼ਨਾਂ ਦਾਇਰ ਕੀਤੀਆਂ ਜਾਂਦੀਆਂ ਹਨ।
Dog Bite Cases: ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕਈ ਥਾਵਾਂ 'ਤੇ ਆਵਾਰਾ ਕੁੱਤਿਆਂ ਦਾ ਆਤੰਕ ਹੈ ਅਤੇ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਲਤੂ ਕੁੱਤਿਆਂ ਨੇ ਕਿਸੇ ਨੂੰ ਵੱਢ ਲਿਆ ਹੈ। ਕੁੱਤਿਆਂ ਦੇ ਇਸ ਆਤੰਕ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਕੁੱਤਿਆਂ ਨੇ ਵੱਢ ਕੇ ਕਿਸੇ ਮਾਸੂਮ ਦੀ ਜਾਨ ਲੈ ਲਈ। ਅੱਜ ਅਸੀਂ ਤੁਹਾਨੂੰ ਕੁੱਤੇ ਦੇ ਕੱਟਣ ਦੇ ਮਾਮਲੇ 'ਚ ਮੁਆਵਜ਼ੇ ਦੇ ਨਿਯਮਾਂ ਬਾਰੇ ਦੱਸ ਰਹੇ ਹਾਂ, ਕੁਝ ਸਮਾਂ ਪਹਿਲਾਂ ਇਸ ਬਾਰੇ ਹਾਈਕੋਰਟ ਨੇ ਸਖ਼ਤ ਹੁਕਮ ਦਿੱਤਾ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਕੁੱਤਿਆਂ ਦੇ ਕੱਟਣ 'ਤੇ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ।
ਦਰਅਸਲ, ਦੇਸ਼ ਭਰ 'ਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਕਾਰਨ ਲੋਕ ਚਿੰਤਤ ਹਨ ਅਤੇ ਇਸ ਕਾਰਨ ਕਈ ਲੋਕ ਅਦਾਲਤ ਵੀ ਗਏ। ਇਸ ਤਰ੍ਹਾਂ ਦੀਆਂ ਕਈ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ 'ਤੇ ਹਾਈਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ। ਇਨ੍ਹਾਂ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੇ ਹਮਲਿਆਂ ਲਈ ਸੂਬਾ ਜ਼ਿੰਮੇਵਾਰ ਹੋਵੇਗਾ। ਹਾਈਕੋਰਟ ਨੇ ਇੱਕ ਅਹਿਮ ਹੁਕਮ ਵਿੱਚ ਕਿਹਾ ਕਿ ਕੁੱਤੇ ਦੇ ਕੱਟਣ ਨਾਲ ਦੰਦਾਂ ਦੇ ਹਰ ਇੱਕ ਨਿਸ਼ਾਨ ਲਈ 10,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਕਿ ਜੇਕਰ 0.2 ਸੈਂਟੀਮੀਟਰ ਦਾ ਜ਼ਖ਼ਮ ਹੁੰਦਾ ਹੈ ਤਾਂ 20 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇਣਾ ਪਵੇਗਾ। ਆਵਾਰਾ ਕੁੱਤਿਆਂ ਵੱਲੋਂ ਕੱਟੇ ਜਾਣ ਦਾ ਮੁਆਵਜ਼ਾ ਸੂਬੇ ਨੂੰ ਅਦਾ ਕਰਨਾ ਪਵੇਗਾ। ਹਾਲਾਂਕਿ, ਰਾਜ ਨੂੰ ਦੋਸ਼ੀ ਏਜੰਸੀ ਜਾਂ ਵਿਅਕਤੀ ਤੋਂ ਮੁਆਵਜ਼ਾ ਵਸੂਲਣ ਦੀ ਆਜ਼ਾਦੀ ਦਿੱਤੀ ਗਈ ਸੀ। ਇਸ ਹੁਕਮ ਵਿੱਚ ਕੁੱਤਿਆਂ ਤੋਂ ਇਲਾਵਾ ਗਾਵਾਂ, ਬਲਦਾਂ ਜਾਂ ਕਿਸੇ ਹੋਰ ਜਾਨਵਰ ਵੱਲੋਂ ਕੀਤੇ ਹਮਲੇ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: Viral Video: ਆਪ੍ਰੇਸ਼ਨ ਥੀਏਟਰ 'ਚ ਰੀਲਾਂ ਬਣਾਉਣਾ ਨਰਸਾਂ ਨੂੰ ਪਿਆ ਮਹਿੰਗਾ, ਵਾਇਰਲ ਵੀਡੀਓ ਦੇਖ ਪ੍ਰਬੰਧਕਾਂ ਨੇ ਚੁੱਕਿਆ ਵੱਡਾ ਕਦਮ
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਵਿੱਚ ਹਰ ਸਾਲ ਹਜ਼ਾਰਾਂ ਲੋਕ ਰੇਬੀਜ਼ ਨਾਲ ਮਰਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿਣਤੀ (ਲਗਭਗ 33%) ਭਾਰਤ ਦੀ ਹੁੰਦੀ ਹੈ। ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਕਰੋੜਾਂ ਮਾਮਲੇ ਸਾਹਮਣੇ ਆਏ ਹਨ। ਇਹੀ ਕਾਰਨ ਹੈ ਕਿ ਇਸ ਮਾਮਲੇ 'ਤੇ ਬਹਿਸ ਤੇਜ਼ ਹੋ ਗਈ ਹੈ ਅਤੇ ਦੇਸ਼ ਭਰ 'ਚ ਕੁੱਤਿਆਂ ਦੇ ਕੱਟਣ 'ਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।