ਪੜਚੋਲ ਕਰੋ
Advertisement
ਢੋਲ ਦੀ ਧੁਨ 'ਤੇ ਕੁੱਤੇ ਨੇ ਕੀਤਾ ਜ਼ਬਰਦਸਤ ਡਾਂਸ , ਵੀਡੀਓ ਦੇਖ ਹੈਰਾਨ ਰਹਿ ਗਏ ਲੋਕ , ਆਪਣੇ ਦੋਸਤ ਦੇ ਵਿਆਹ 'ਚ ਕਰਨ ਲੱਗੇ ਇਨਵਾਈਟ
Dog Viral Video : ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਅਜਿਹੀ ਵੀਡੀਓ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਦੇਖ ਕੇ ਹਾਸਾ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਉਹ ਵੀਡੀਓ ਹੁੰਦੀਆਂ ਹਨ , ਜੋ ਸਾਡਾ ਸਾਰਾ ਦਿਨ ਬਣਾ ਦਿੰਦੀਆਂ ਹਨ। ਅਜਿਹੀ ਹੀ ਇਕ ਦਿਲ ਦਹਿਲਾ ਦੇਣ ਵਾਲੀ
Dog Viral Video : ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਅਜਿਹੀ ਵੀਡੀਓ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਦੇਖ ਕੇ ਹਾਸਾ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਉਹ ਵੀਡੀਓ ਹੁੰਦੀਆਂ ਹਨ , ਜੋ ਸਾਡਾ ਸਾਰਾ ਦਿਨ ਬਣਾ ਦਿੰਦੀਆਂ ਹਨ। ਅਜਿਹੀ ਹੀ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਤੁਸੀਂ ਕਈ ਵਾਰ ਲੋਕਾਂ ਨੂੰ ਢੋਲ ਦੀ ਧੁਨ 'ਤੇ ਕਮਰ ਹਿਲਾਉਂਦੇ ਹੋਏ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕੁੱਤੇ ਨੂੰ ਢੋਲ 'ਤੇ ਨੱਚਦੇ ਦੇਖਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਖੁਸ਼ੀ ਦੀਆਂ ਲਕੀਰਾਂ ਉਭਰ ਆਉਣਗੀਆਂ।
View this post on Instagram
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਿਸ ਵੀਡੀਓ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਵੀਡੀਓ 'ਚ ਇੱਕ ਕੁੱਤਾ ਢੋਲ ਦੇ ਵੱਜਦੇ ਹੀ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਢੋਲ ਵੱਜਦਾ ਹੈ ਤਾਂ ਕੁੱਤੇ ਦੀਆਂ ਲੱਤਾਂ ਆਪਣੇ-ਆਪ ਥਿਰਕਣ ਲੱਗਦੀਆਂ ਹਨ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਕੁੱਤਾ ਆਪਣੇ ਸਰੀਰ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਹੈ ਅਤੇ ਨੱਚ ਰਿਹਾ ਹੈ। ਡਾਂਸ ਵੀ ਅਜਿਹਾ ਕਰ ਰਿਹਾ ਹੈ ਕਿ ਵਿਆਹ ਵਿੱਚ ਨੱਚਣ ਵਾਲੇ ਲੋਕ ਵੀ ਇਸ ਦੇ ਸਾਹਮਣੇ ਫੇਲ ਹਨ। ਇਸ ਕੁੱਤੇ ਦੀ ਕਾਬਲੀਅਤ ਆਪ ਹੀ ਦੇਖੋ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਕਈ ਸ਼ਹਿਰਾਂ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਤਾਜ਼ਾ ਰੇਟ
ਯੂਜਰ ਨੇ ਕੀਤੇ ਫਨੀ ਕੁਮੈਂਟ
ਕੁੱਤਾ ਸਿਰਫ਼ ਆਪਣੇ ਚਾਰੇ ਪੈਰਾਂ ਨੂੰ ਹਿਲਾ ਕੇ ਡਾਂਸ ਹੀ ਨਹੀਂ ਕਰ ਰਿਹਾ , ਸਗੋਂ ਆਪਣੇ ਪੂਰੇ ਸਰੀਰ ਦਾ ਇਸਤੇਮਾਲ ਵੀ ਸਹੀ ਢੰਗ ਨਾਲ ਕਰ ਰਿਹਾ ਹੈ। ਵੀਡੀਓ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਕਿ ਕੁੱਤਾ ਕਾਫੀ ਐਕਟਿਵ ਅਤੇ ਪ੍ਰਤਿਭਾਸ਼ਾਲੀ ਹੈ। ਇਸ ਵੀਡੀਓ 'ਤੇ ਕਈ ਯੂਜ਼ਰਸ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਕਿਹਾ, 'ਮੇਰੇ ਦੋਸਤ ਦਾ ਵਿਆਹ ਲਖਨਊ 'ਚ ਹੈ'। ਜਦਕਿ ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਪੈਰ ਪੂੰਝਣ ਦਾ ਨਵਾਂ ਸਟਾਈਲ ਹੈ।' ਇਕ ਹੋਰ ਯੂਜ਼ਰ ਨੇ ਕਿਹਾ, 'ਕੁੱਤੇ ਦਾ ਮੋਬਾਈਲ ਨੰਬਰ ਸੈਂਡ ਕਰਨਾ '। ਇਸ ਤਰ੍ਹਾਂ ਦੇ ਕਈ ਮਜ਼ਾਕੀਆ ਟਿੱਪਣੀਆਂ ਲੋਕਾਂ ਨੇ ਕੀਤੀਆਂ ਹਨ। ਕੁਝ ਲੋਕਾਂ ਨੇ ਕੁੱਤੇ ਦੀ ਖੂਬ ਤਾਰੀਫ ਵੀ ਕੀਤੀ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement