2 ਮਿੰਟਾਂ 'ਚ 25 ਥੱਪੜ! ਸ਼ਰਾਬ ਪੀ ਕੇ ਸ਼ਖਸ ਕਰ ਰਿਹਾ ਸੀ ਬਤਮੀਜ਼ੀ, ਔਰਤ ਨੇ ਸ਼ਰੇਆਮ ਕੀਤੀ ਕੁੱਟਮਾਰ, ਦੇਖੋ ਵੀਡੀਓ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਸੁਰਖੀਆਂ ਦੇ ਵਿੱਚ ਹੈ ਜਿਸ ਵਿੱਚ ਇੱਕ ਸ਼ਰਾਬੀ ਵਿਅਕਤੀ ਬੱਸ ਦੇ ਵਿੱਚ ਇੱਕ ਔਰਤ ਦੇ ਨਾਲ ਬਤਮੀਜ਼ੀ ਕਰ ਰਿਹਾ ਸੀ, ਤਾਂ ਮਹਿਲਾ ਨੇ ਵੀ ਇਸ ਸ਼ਖਸ ਨੂੰ ਚੰਗਾ ਸਬਕ ਸਿਖਾ ਦਿੱਤਾ...

Trending Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਔਰਤ ਨੇ ਭੀੜ-ਭੜੱਕੇ ਵਾਲੀ ਬੱਸ 'ਚ ਇਕ ਬਦਮਾਸ਼ ਨੂੰ ਅਜਿਹਾ ਸਬਕ ਸਿਖਾਇਆ ਕਿ ਉਸ ਨੇ 2 ਮਿੰਟ 'ਚ ਉਸ ਵਿਅਕਤੀ ਨੂੰ 25 ਵਾਰ ਥੱਪੜ ਮਾਰਿਆ, ਜਿਸ ਤੋਂ ਬਾਅਦ ਬਦਮਾਸ਼ ਹੱਥ ਜੋੜ ਕੇ ਮੁਆਫੀ ਮੰਗਦਾ ਨਜ਼ਰ ਆਇਆ। ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇਹ ਸਭ ਕੁਝ ਪਬਲਿਕ ਟਰਾਂਸਪੋਰਟ ਦੀ ਬੱਸ 'ਚ ਦੇਖਣ ਨੂੰ ਮਿਲਿਆ ਜੋ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ: TRAI ਨੇ Spam Messages ਨਾਲ ਨਜਿੱਠਣ ਲਈ ਚੁੱਕਿਆ ਇਹ ਵੱਡਾ ਕਦਮ
ਬਦਮਾਸ਼ਾਂ ਵੱਲੋਂ ਔਰਤ ਦੀ ਕੁੱਟਮਾਰ
ਵਾਇਰਲ ਵੀਡੀਓ ਦੀ ਸ਼ੁਰੂਆਤ ਇੱਕ ਔਰਤ ਨੇ ਬੱਸ ਵਿੱਚ ਇੱਕ ਆਦਮੀ ਨੂੰ ਕਾਲਰ ਤੋਂ ਫੜਿਆ ਹੋਇਆ ਹੈ, ਜੋ ਪਹਿਲਾਂ ਆਦਮੀ ਨੂੰ ਬਹੁਤ ਡਾਂਟਦੀ ਹੈ, ਇਸ ਤੋਂ ਬਾਅਦ ਥੱਪੜਾਂ ਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਇੰਨੇ ਥੱਪੜ ਖਾ ਕੇ ਆਦਮੀ ਨੂੰ ਆਪਣੀ ਨਾਨੀ ਚੇੇਤੇ ਆ ਜਾਂਦੀ ਹੈ।
ਵੀਡੀਓ ਨੂੰ ਅੱਗੇ ਦੇਖਣ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਵਿਅਕਤੀ ਕੋਈ ਬਦਮਾਸ਼ ਹੈ ਜੋ ਸ਼ਰਾਬ ਪੀ ਕੇ ਇਸ ਔਰਤ ਨਾਲ ਕੁਕਰਮ ਕਰਦਾ ਸੀ। ਜਿਸ ਤੋਂ ਬਾਅਦ ਔਰਤ ਦਾ ਗੁੱਸਾ ਭੜਕ ਗਿਆ ਅਤੇ ਔਰਤ ਨੇ ਕਾਲਰ ਫੜ ਕੇ ਕੱਪੜਿਆਂ ਵਾਂਗ ਚੰਗੀ ਤਰ੍ਹਾਂ ਧੋ ਦਿੱਤਾ। ਜਿਸ ਤੋਂ ਬਾਅਦ ਸ਼ਖਸ਼ ਬੱਚਿਆ ਵਾਂਗ ਰੋਂਦੇ ਹੋਏ ਮਿੰਨਤਾਂ ਕਰਨ ਲੱਗ ਪਿਆ ਹੈ।
2 ਮਿੰਟਾਂ ਵਿੱਚ 25 ਥੱਪੜ
ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖੋ ਤਾਂ ਔਰਤ ਨੇ ਪੁਰਸ਼ ਨੂੰ ਕੁੱਲ 25 ਵਾਰ ਥੱਪੜ ਮਾਰੇ। ਔਰਤ ਨੂੰ ਇਹ ਕੰਮ ਕਰਨ ਲਈ 2 ਮਿੰਟ ਲੱਗੇ। ਔਰਤ ਲਗਾਤਾਰ ਮਰਦ ਨੂੰ ਬੇਰਹਿਮੀ ਨਾਲ ਥੱਪੜ ਮਾਰਦੀ ਨਜ਼ਰ ਆ ਰਹੀ ਹੈ, ਜਦੋਂਕਿ ਬੱਸ 'ਚ ਖੜ੍ਹੇ ਲੋਕ ਮਸਤੀ ਨਾਲ ਤਮਾਸ਼ਾ ਦੇਖਦੇ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਬੱਸ ਕੰਡਕਟਰ ਉੱਥੇ ਆਉਂਦਾ ਹੈ ਅਤੇ ਔਰਤ ਤੋਂ ਬਦਮਾਸ਼ ਨੂੰ ਛੁਡਵਾ ਲੈਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਯੂਜ਼ਰਸ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।
ਵੀਡੀਓ ਦੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਨੂੰ 8 ਲੱਖ 47 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਲੈ ਕੇ ਆਪਣੀ ਰਾਏ ਜ਼ਾਹਰ ਕਰ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ... ਔਰਤ ਨੇ ਬਿਲਕੁਲ ਸਹੀ ਕੀਤਾ, ਪਰ ਅਗਲੀ ਵਾਰ ਜਦੋਂ ਕੋਈ ਮਰਦ ਸ਼ਰਾਬੀ ਔਰਤ ਨੂੰ ਇਸ ਤਰ੍ਹਾਂ ਕੁੱਟਦਾ ਹੈ ਤਾਂ ਹੰਝੂ ਨਾ ਵਹਾਓ। ਇਕ ਹੋਰ ਯੂਜ਼ਰ ਨੇ ਲਿਖਿਆ... ਔਰਤ ਨੇ ਇਹ ਬਹੁਤ ਜ਼ਿਆਦਾ ਕੀਤਾ, ਉਸ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ।
Pune Woman Slaps Drunk Man 25 times for Allegedly harrasing Her inside Bus
— Ghar Ke Kalesh (@gharkekalesh) December 19, 2024
pic.twitter.com/S5kMNynJYf
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
