ਪੜਚੋਲ ਕਰੋ
ਹੌਟ ਡਰੈੱਸ ਪਹਿਨੇ ਤੇਂਦੁਏ ਨਾਲ ਆਰਾਮ ਨਾਲ ਘੁੰਮਦੀ ਨਜ਼ਰ ਆਈ ਲੜਕੀ , ਵੀਡਿਓ ਦੇਖ ਲੋਕਾਂ ਦੇ ਉੱਡੇ ਹੋਸ਼
Girl With Leopard Video : ਬਹੁਤ ਸਾਰੇ ਲੋਕ ਪਾਲਤੂ ਜਾਨਵਰਾਂ ਨੂੰ ਪਾਲਣ ਦੇ ਸ਼ੌਕੀਨ ਹੁੰਦੇ ਹਨ ਪਰ ਕਈ ਵੀਡੀਓਜ਼ ਵਿੱਚ ਕੁਝ ਲੋਕ ਬਿਨਾਂ ਕਿਸੇ ਡਰ ਦੇ ਜੰਗਲੀ ਜਾਨਵਰਾਂ ਨਾਲ ਚੰਗਾ ਸਮਾਂ ਬਿਤਾਉਂਦੇ ਵੀ ਦਿਖਾਈ ਦਿੰਦੇ ਹਨ

viral video
Girl With Leopard Video : ਬਹੁਤ ਸਾਰੇ ਲੋਕ ਪਾਲਤੂ ਜਾਨਵਰਾਂ ਨੂੰ ਪਾਲਣ ਦੇ ਸ਼ੌਕੀਨ ਹੁੰਦੇ ਹਨ ਪਰ ਕਈ ਵੀਡੀਓਜ਼ ਵਿੱਚ ਕੁਝ ਲੋਕ ਬਿਨਾਂ ਕਿਸੇ ਡਰ ਦੇ ਜੰਗਲੀ ਜਾਨਵਰਾਂ ਨਾਲ ਚੰਗਾ ਸਮਾਂ ਬਿਤਾਉਂਦੇ ਵੀ ਦਿਖਾਈ ਦਿੰਦੇ ਹਨ। ਇਹ ਲੋਕ ਜੰਗਲੀ ਜਾਨਵਰ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਇਹ ਕੋਈ ਜੰਗਲੀ ਜਾਨਵਰ ਨਹੀਂ ਸਗੋਂ ਪਾਲਤੂ ਜਾਨਵਰ ਹੋਣ। ਵੀਡੀਓ 'ਚ ਨਜ਼ਰ ਆ ਰਹੇ ਇਹ ਜੰਗਲੀ ਜਾਨਵਰ ਇਨ੍ਹਾਂ ਇਨਸਾਨਾਂ ਨਾਲ ਘੁਲੇ ਮਿਲੇ ਹੁੰਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ 'ਚ ਇਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਨਹੀਂ ਦੇਖਿਆ ਜਾਂਦਾ।
ਇਹ ਵੀ ਪੜ੍ਹੋ : 200 ਕਰੋੜ ਦੀ ਹੈਰੋਇਨ ਨਾਲ ਲਾਰੈਂਸ ਬਿਸ਼ਨੋਈ ਦਾ ਕੀ ਕੁਨੈਕਸ਼ਨ? ਹੁਣ ਗੈਂਗਸਟਰ ਨੂੰ ਰਿੜਕੇਗਾ ਗੁਜਰਾਤ ਦਾ ਅਤਿਵਾਦ ਵਿਰੋਧੀ ਦਸਤਾ
ਇੰਸਟਾਗ੍ਰਾਮ 'ਤੇ ਵੀ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਲੜਕੀ ਬਿਨਾਂ ਕਿਸੇ ਡਰ ਦੇ ਤੇਂਦੁਏ ਨਾਲ ਆਪਣਾ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਹੌਟ ਡਰੈੱਸ 'ਚ ਇਕ ਲੜਕੀ ਨੂੰ ਪਿੰਜਰੇ ਦੇ ਅੰਦਰ ਤੇਂਦੁਏ ਨਾਲ ਘੁੰਮਦੇ ਦੇਖਿਆ ਜਾ ਰਿਹਾ ਹੈ। ਕੁੜੀ ਨੇ ਹਾਈ ਸਲਿਟ ਸਕਰਟ ਅਤੇ ਬਿਕਨੀ ਟਾਪ ਪਹਿਨਿਆ ਹੈ। ਤੇਂਦੁਏ ਨਾਲ ਚੱਲਣ ਦੌਰਾਨ ਇਸ ਲੜਕੀ ਦਾ ਆਤਮਵਿਸ਼ਵਾਸ ਦੇਖਣ ਯੋਗ ਹੈ, ਜਿਸ ਨੇ ਨੇਟਿਜ਼ਨਸ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।
View this post on Instagram
ਵੀਡੀਓ ਨੂੰ ਮਿਲੇ ਲੱਖਾਂ ਵਿਊਜ਼
ਇਸ ਅਨੋਖੀ ਵੀਡੀਓ ਨੂੰ ਸਿਧੀਕਾ ਸ਼ਰਮਾ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 57 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਗਿਣਤੀ ਹਰ ਰੋਜ਼ ਵਧ ਰਹੀ ਹੈ। ਸਿਧੀਕਾ ਸ਼ਰਮਾ ਇੱਕ ਕਲਾਕਾਰ ਹੈ ਅਤੇ ਇੰਸਟਾਗ੍ਰਾਮ 'ਤੇ 963k ਤੋਂ ਵੱਧ ਫਾਲੋਅਰਜ਼ ਹਨ, ਜੋ ਉਸ ਦੀਆਂ ਪੋਸਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ ਅਤੇ ਕਈ ਯੂਜ਼ਰਸ ਇਸ ਲੜਕੀ ਦੀ ਬਹਾਦਰੀ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਯੂਜ਼ਰਸ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਹ ਸਟੰਟ ਬੇਹੱਦ ਖਤਰਨਾਕ ਲੱਗਿਆ ਅਤੇ ਇਸ ਲੜਕੀ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















