ਪੜਚੋਲ ਕਰੋ
Advertisement
Cloud Brust : ਆਖ਼ਿਰ ਅਜਿਹਾ ਕੀ ਹੋ ਜਾਂਦਾ ਹੈ ਕਿ ਬੱਦਲ ਫੱਟ ਜਾਂਦੇ ਹਨ ? ਉਸ ਵਕਤ ਕੀ ਇਕਦਮ ਪਾਣੀ ਡਿੱਗਦਾ ਹੈ?
What is Cloud Bursting : ਦੇਸ਼ ਦੇ ਕਈ ਰਾਜਾਂ ਵਿੱਚ ਮਾਨਸੂਨ ਦਸਤਕ ਦੇ ਚੁੱਕਾ ਹੈ। ਭਾਰੀ ਮੀਂਹ ਕਾਰਨ ਪਹਾੜੀ ਲੋਕਾਂ 'ਤੇ ਆਫ਼ਤ ਟੁੱਟ ਪੜੀ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ
What is Cloud Bursting : ਦੇਸ਼ ਦੇ ਕਈ ਰਾਜਾਂ ਵਿੱਚ ਮਾਨਸੂਨ ਦਸਤਕ ਦੇ ਚੁੱਕਾ ਹੈ। ਭਾਰੀ ਮੀਂਹ ਕਾਰਨ ਪਹਾੜੀ ਲੋਕਾਂ 'ਤੇ ਆਫ਼ਤ ਟੁੱਟ ਪੜੀ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦਕਿ ਹਿਮਾਚਲ ਪ੍ਰਦੇਸ਼ 'ਚ ਵੀ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨੇ ਭਾਰੀ ਤਬਾਹੀ ਮਚਾਈ ਹੈ, ਅਜਿਹੇ 'ਚ ਮਨ 'ਚ ਸਵਾਲ ਉੱਠਦਾ ਹੈ ਕਿ ਬੱਦਲ ਕਿਵੇਂ ਫਟਦੇ ਹਨ, ਆਓ ਅੱਜ ਇਸ ਮੌਸਮ ਦੇ ਵਰਤਾਰੇ ਨੂੰ ਸਮਝੀਏ।
ਬੱਦਲ ਫਟਣ ਦਾ ਕੀ ਮਤਲਬ ਹੈ?
ਜਦੋਂ ਅਸੀਂ ਬੱਦਲ ਫਟਣ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਾਣੀ ਦੇ ਬਣੇ ਗੁਬਾਰੇ ਵਰਗੀ ਚੀਜ਼ ਦੀ ਤਸਵੀਰ ਦਿਮਾਗ 'ਚ ਆਉਂਦੀ ਹੈ, ਜੋ ਅਚਾਨਕ ਫੁੱਟ ਜਾਂਦਾ ਹੈ ਅਤੇ ਅੰਦਰ ਦਾ ਸਾਰਾ ਪਾਣੀ ਬਾਹਰ ਨਿਕਲ ਜਾਂਦਾ ਹੈ। ਕੀ ਹਕੀਕਤ ਵਿੱਚ ਅਜਿਹਾ ਹੁੰਦਾ ਹੈ ? ਵਿਗਿਆਨਕ ਭਾਸ਼ਾ ਵਿੱਚ ਕਹੇ ਤਾਂ ਬੱਦਲ ਫਟਣਾ ਇੱਕ ਤਕਨੀਕੀ ਸ਼ਬਦ ਹੈ, ਜਿਸਦਾ ਅਰਥ ਹੈ "ਅਚਾਨਕ ਭਾਰੀ ਮੀਂਹ। ਆਈਐਮਡੀ (ਭਾਰਤ ਮੌਸਮ ਵਿਭਾਗ) ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਜੇਕਰ ਇੱਕ ਘੰਟੇ ਦੇ ਅੰਦਰ 100 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਤਾਂ ਇਸਨੂੰ ਬੱਦਲ ਫਟਣ ਕਿਹਾ ਜਾਂਦਾ ਹੈ। ਆਮ ਤੌਰ 'ਤੇ ਜ਼ਮੀਨ ਤੋਂ 12 ਤੋਂ 15 ਕਿਲੋਮੀਟਰ ਦੀ ਉਚਾਈ 'ਤੇ ਪੈਣ ਵਾਲੇ ਭਾਰੀ ਮੀਂਹ ਨੂੰ ਬੱਦਲ ਫਟਣ ਮੰਨਿਆ ਜਾਂਦਾ ਹੈ।
ਕਿਉਂ ਫਟਦੇ ਹਨ ਬੱਦਲ ?
ਬੱਦਲ ਫਟਣ ਦਾ ਮਤਲਬ ਹੈ ਕਿਸੇ ਖਾਸ ਖੇਤਰ ਵਿੱਚ ਅਸਮਾਨ ਤੋਂ ਤੇਜ਼ ਮੀਂਹ। ਬੱਦਲ ਫਟਣ ਨਾਲ ਉਸ ਖੇਤਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਬੱਦਲ ਫਟਣਾ ਉਦੋਂ ਹੁੰਦਾ ਹੈ ਜਦੋਂ ਨਮੀ ਨਾਲ ਭਰੇ ਬੱਦਲ ਕਿਸੇ ਖਾਸ ਜਗ੍ਹਾ 'ਤੇ ਰੁਕ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਜਾਂਦੀਆਂ ਹਨ। ਇਨ੍ਹਾਂ ਦੇ ਭਾਰ ਕਾਰਨ ਬੱਦਲਾਂ ਦੀ ਘਣਤਾ ਵਧ ਜਾਂਦੀ ਹੈ, ਜਿਸ ਕਾਰਨ ਭਾਰੀ ਮੀਂਹ ਪੈਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿੱਥੇ ਬੱਦਲ ਫਟਦੇ ਹਨ, ਉੱਥੇ 100 ਲੀਟਰ ਪ੍ਰਤੀ ਘੰਟਾ ਦੀ ਦਰ ਨਾਲ ਮੀਂਹ ਪੈ ਸਕਦਾ ਹੈ।
ਫੋਟੋਗ੍ਰਾਫਰ ਪੀਟਰ ਮਾਇਰ ਨੇ ਆਸਟ੍ਰੀਆ ਵਿੱਚ ਮਿਲਸਟਟਰ ਝੀਲ ਉੱਤੇ ਬੱਦਲ ਫਟਣ ਨੂੰ ਸਫਲਤਾਪੂਰਵਕ ਕੈਪਚਰ ਕੀਤਾ। ਜਦੋਂ ਇਹ ਤਸਵੀਰ ਦੁਨੀਆ ਦੇ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਗਏ। ਦੇਖੋ ਜਦੋਂ ਬੱਦਲ ਫੱਟਦਾ ਹੈ ਤਾਂ ਨਜ਼ਾਰਾ ਕਿਵੇਂ ਹੁੰਦਾ ਹੈ ...
ਕੀ ਬੱਦਲ ਸਿਰਫ਼ ਪਹਾੜਾਂ 'ਤੇ ਹੀ ਫਟਦੇ ਹਨ?
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪਹਾੜਾਂ 'ਤੇ ਹੀ ਬੱਦਲ ਫਟਦੇ ਹਨ। ਇਹ ਕਿਹਾ ਗਿਆ ਸੀ ਕਿ ਪਾਣੀ ਨਾਲ ਭਰੇ ਬੱਦਲ ਪਹਾੜੀ ਖੇਤਰਾਂ ਵਿੱਚ ਫਸ ਜਾਂਦੇ ਹਨ ਅਤੇ ਅੱਗੇ ਨਹੀਂ ਵਧ ਸਕਦੇ। ਨਤੀਜੇ ਵਜੋਂ ਇੱਕ ਥਾਂ ਤੇ ਭਾਰੀ ਮੀਂਹ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ। ਕਈ ਮੌਕਿਆਂ 'ਤੇ ਉਹ ਪਹਾੜੀ ਖੇਤਰਾਂ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਫਟ ਚੁੱਕੇ ਹਨ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement