Baby Shower 'ਤੇ ਪਤੀ ਦੇ ਸਾਹਮਣੇ ਆਇਆ ਪਤਨੀ ਦਾ MMS ਵੀਡੀਓ, ਫਿਰ ਜੋ ਹੋਇਆ, ਨਹੀਂ ਦੇਖ ਸਕੋਗੇ...
Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਅਕਤੀ Baby Shower ਦੀ ਪਾਰਟੀ ਦੇ ਦੌਰਾਨ ਆਪਣੀ ਪਤਨੀ ਦੀ ਬੇਵਫ਼ਾਈ ਦਾ ਖੁਲਾਸਾ ਕਰਦਾ ਹੈ।
Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਅਕਤੀ Baby Shower ਦੀ ਪਾਰਟੀ ਦੇ ਦੌਰਾਨ ਆਪਣੀ ਪਤਨੀ ਦੀ ਬੇਵਫ਼ਾਈ ਦਾ ਖੁਲਾਸਾ ਕਰਦਾ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਕ ਵਿਅਕਤੀ ਆਪਣੀ ਪਤਨੀ ਵਲੋਂ ਦਿੱਤੇ ਧੋਖੇ ਤੋਂ ਬਾਅਦ ਸਬੂਤ ਇਕੱਠੇ ਕਰਕੇ ਉਸ ਨੂੰ ਸਭ ਦੇ ਸਾਹਮਣੇ ਬੇਨਕਾਬ ਕਰਦਾ ਹੈ।
ਘਟਨਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਤੀ ਨੂੰ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਿਆ। ਉਸ ਨੇ ਹੌਲੀ-ਹੌਲੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਉਸ ਦੀ ਪਤਨੀ ਦਾ ਇੱਕ MMS ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਜਦੋਂ ਪਤਨੀ ਆਪਣੇ ਪ੍ਰੇਮੀ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਤਾਂ ਉਸ ਨੇ ਆਪਣੇ ਪਤੀ ਨੂੰ ਇਸ ਨੂੰ ਆਪਣਾ ਬੱਚਾ ਦੱਸ ਕੇ ਧੋਖਾ ਦਿੱਤਾ। ਹਾਲਾਂਕਿ ਰਿਸ਼ਤੇ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਪਤੀ ਨੇ ਪਤਨੀ ਖਿਲਾਫ ਕੋਈ ਠੋਸ ਕਦਮ ਨਹੀਂ ਚੁੱਕਿਆ। ਦੇਖਦਿਆਂ ਹੀ ਦੇਖਦਿਆਂ ਪਤਨੀ ਨੂੰ ਸੱਤਵਾਂ ਮਹੀਨਾ ਲੱਗ ਗਿਆ ਅਤੇ ਗੋਦਭਰਾਈ ਦੀਆਂ ਰਸਮਾਂ ਸ਼ੁਰੂ ਹੋਈਆਂ।
Husband provides proof that the child is not his during baby shower in front of everyone, including the man she cheated with pic.twitter.com/nXDRKXfRhW
— Crazy Clips (@crazyclipsonly) August 23, 2024
ਬੇਬੀ ਸ਼ਾਵਰ ਦੇ ਮੌਕੇ 'ਤੇ ਪਤੀ ਆਪਣੇ ਵਕੀਲ ਨਾਲ ਪਾਰਟੀ 'ਚ ਪਹੁੰਚਦਾ ਹੈ ਅਤੇ ਸਾਰਿਆਂ ਦੇ ਸਾਹਮਣੇ ਐਲਾਨ ਕਰਦਾ ਹੈ ਕਿ ਉਸ ਦੀ ਪਤਨੀ ਦਾ ਬੱਚਾ ਉਸ ਦਾ ਨਹੀਂ ਹੈ। ਇਹ ਸੁਣ ਕੇ ਉੱਥੇ ਮੌਜੂਦ ਸਾਰੇ ਰਿਸ਼ਤੇਦਾਰ ਹੈਰਾਨ ਰਹਿ ਜਾਂਦੇ ਹਨ। ਇਸ ਤੋਂ ਬਾਅਦ ਪਤੀ ਨੇ ਪ੍ਰੈਗਨੈਂਸੀ ਅਤੇ ਡੀਐਨਏ ਰਿਪੋਰਟ ਸਭ ਦੇ ਸਾਹਮਣੇ ਰੱਖ ਦਿੱਤੀ, ਜਿਸ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਕਿ ਬੱਚਾ ਉਸਦਾ ਨਹੀਂ ਬਲਕਿ ਕਿਸੇ ਹੋਰ ਦਾ ਹੈ।
ਇੰਨਾ ਹੀ ਨਹੀਂ, ਪਤੀ ਦੇ ਵਕੀਲ ਨੇ ਲੈਪਟਾਪ 'ਤੇ MMS ਵੀ ਦਿਖਾਇਆ, ਜਿਸ 'ਚ ਉਸ ਦੀ ਪਤਨੀ ਨੂੰ ਆਪਣੇ ਪ੍ਰੇਮੀ ਨਾਲ ਰੋਮਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਖੁਲਾਸੇ ਤੋਂ ਬਾਅਦ ਪਾਰਟੀ 'ਚ ਮੌਜੂਦ ਰਿਸ਼ਤੇਦਾਰ ਔਰਤ ਨੂੰ ਹੀਣ ਭਾਵਨਾ ਨਾਲ ਦੇਖਣ ਲੱਗ ਜਾਂਦੇ ਹਨ ਅਤੇ ਉਸ 'ਤੇ ਸਵਾਲ ਚੁੱਕਣ ਲੱਗ ਪੈਂਦੇ ਹਨ। ਇਸ ਪਾਰਟੀ 'ਚ ਔਰਤ ਦਾ ਪ੍ਰੇਮੀ ਵੀ ਆਪਣੀ ਪਤਨੀ ਨਾਲ ਮੌਜੂਦ ਸੀ, ਜਿਸ ਨੂੰ ਪਤੀ ਨੇ ਸਭ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਕਿਹਾ ਕਿ ਇਹ ਬੱਚੇ ਦਾ ਅਸਲੀ ਪਿਤਾ ਹੈ।
ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਔਰਤ ਦੇ ਪ੍ਰੇਮੀ ਨੂੰ ਫੜ ਕੇ ਸਬਕ ਸਿਖਾਇਆ ਪਰ ਉਹ ਕਿਸੇ ਤਰ੍ਹਾਂ ਉਥੋਂ ਫਰਾਰ ਹੋ ਜਾਂਦਾ ਹੈ। ਅਖੀਰ ਪਤੀ ਪਤਨੀ ਨਾਲੋਂ ਸਾਰੇ ਰਿਸ਼ਤੇ ਤੋੜ ਕੇ ਉਥੋਂ ਚਲਾ ਗਿਆ, ਜਦਕਿ ਪਤਨੀ ਉਸ ਨੂੰ ਮਨਾਉਣ ਲਈ ਉਸ ਦੇ ਪਿੱਛੇ ਭੱਜਣ ਲੱਗੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ @crazyclipsonly ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ।