India-Pakistan lesbian couple: ਮਸ਼ਹੂਰ ਪਾਕਿ-ਭਾਰਤੀ ਲੈਸਬੀਅਨ ਜੋੜੀ ਦਾ ਵਿਆਹ ਤੋਂ ਪਹਿਲਾਂ ਹੋਇਆ ਬ੍ਰੇਕਅੱਪ; ਜਾਣੋ ਕਿਸ ਨੇ ਕਿਸ ਨੂੰ ਕੀਤਾ ਧੋਖਾ
India-Pakistan lesbian couple breakup: ਸੋਸ਼ਲ ਮੀਡੀਆ ਦੀ ਮਸ਼ਹੂਰ ਇਨਫਲੂਐਂਸਰ ਅੰਜਲੀ ਚੱਕਰ ਨੇ ਆਪਣੇ ਸਾਥੀ ਸੂਫੀ ਮਲਿਕ ਨਾਲ ਬ੍ਰੇਕਅੱਪ ਕਰ ਲਿਆ ਹੈ। ਅੰਜਲੀ ਭਾਰਤ ਤੋਂ ਹੈ ਅਤੇ ਸੂਫੀ ਮਲਿਕ ਪਾਕਿਸਤਾਨ ਤੋਂ ਹੈ।
India-Pakistan lesbian couple breakup: ਸੋਸ਼ਲ ਮੀਡੀਆ ਦੀ ਮਸ਼ਹੂਰ ਇਨਫਲੂਐਂਸਰ ਅੰਜਲੀ ਚੱਕਰ ਨੇ ਆਪਣੇ ਸਾਥੀ ਸੂਫੀ ਮਲਿਕ ਨਾਲ ਬ੍ਰੇਕਅੱਪ ਕਰ ਲਿਆ ਹੈ। ਅੰਜਲੀ ਭਾਰਤ ਤੋਂ ਹੈ ਅਤੇ ਸੂਫੀ ਮਲਿਕ ਪਾਕਿਸਤਾਨ ਤੋਂ ਹੈ। ਸਿਰਫ ਦੋ ਸਾਲ ਪਹਿਲਾਂ ਹੀ ਅੰਜਲੀ ਚੱਕਰ ਨੇ ਸੂਫੀ ਮਲਿਕ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਉਦੋਂ ਇਸ ਲੈਸਬੀਅਨ ਜੋੜੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ। ਦੋਵਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ ਹੈ। ਬ੍ਰੇਕਅੱਪ ਦੇ ਨਾਲ ਹੀ ਦੋਹਾਂ ਨੇ ਆਪਣਾ ਵਿਆਹ ਵੀ ਰੱਦ ਕਰ ਦਿੱਤਾ ਹੈ। ਇੰਸਟਾਗ੍ਰਾਮ ਪੋਸਟ ਦੇ ਮੁਤਾਬਕ ਇਸ ਬ੍ਰੇਕਅੱਪ ਦਾ ਕਾਰਨ ਪਾਕਿਸਤਾਨ ਦੀ ਸੂਫੀ ਮਲਿਕ ਦੀ ਬੇਵਫਾਈ ਦੱਸੀ ਗਈ ਹੈ।
5 ਸਾਲ ਤੱਕ ਚੱਲਿਆ ਅੰਜਲੀ ਅਤੇ ਸੂਫੀ ਦਾ ਰਿਸ਼ਤਾ
ਇਸ ਲੈਸਬੀਅਨ ਜੋੜੇ ਦਾ ਰਿਸ਼ਤਾ 5 ਸਾਲ ਤੱਕ ਚੱਲਿਆ। ਅੰਜਲੀ ਚੱਕਰ ਅਤੇ ਸੂਫੀ ਮਲਿਕ ਦੀ ਮੁਲਾਕਾਤ ਨਿਊਯਾਰਕ ਵਿੱਚ ਹੋਈ ਸੀ। ਦੋਹਾਂ ਨੇ ਇਕ-ਦੂਜੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਇਕ-ਦੂਜੇ ਨਾਲ ਪਿਆਰ ਹੋ ਗਿਆ। ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਇਕੱਠੇ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਜੋੜੇ ਨੇ ਆਪਣੇ ਪਿਆਰ ਨੂੰ ਦੇਸ਼ ਦੀਆਂ ਸਰਹੱਦਾਂ ਅਤੇ ਪਰੰਪਰਾਗਤ ਸੰਸਕ੍ਰਿਤੀਆਂ ਤੋਂ ਪਰੇ ਇੱਕ ਨਵੇਂ ਮੋੜ 'ਤੇ ਪਹੁੰਚਾਇਆ। ਦੋਵਾਂ ਦਾ ਇਹ ਰਿਸ਼ਤਾ ਕਈ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਸੀ। ਉਨ੍ਹਾਂ ਦੇ ਫਾਲੋਅਰਸ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਸਨ। ਇਸ ਜੋੜੇ ਨੇ ਆਪਣੇ ਵੱਖ ਹੋਣ ਤੋਂ ਇੱਕ ਸਾਲ ਪਹਿਲਾਂ ਹੀ ਮੰਗਣੀ ਕੀਤੀ ਸੀ। ਸੂਫੀ ਮਲਿਕ ਨੇ ਅੰਜਲੀ ਨੂੰ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਪ੍ਰਪੋਜ਼ ਕੀਤਾ ਸੀ। ਜਿਸ ਦੀ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਸੀ।
ਸੂਫੀ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਮੰਨਿਆ ਕਿ ਉਸ ਨੇ ਵਿਆਹ ਤੋਂ ਕੁਝ ਹਫਤੇ ਪਹਿਲਾਂ ਅੰਜਲੀ ਨਾਲ ਧੋਖਾ ਕੀਤਾ ਹੈ। ਸੂਫੀ ਨੇ ਆਪਣੀ ਪੋਸਟ 'ਚ ਲਿਖਿਆ- ਮੈਂ ਆਪਣੇ ਵਿਆਹ ਤੋਂ ਕੁਝ ਹਫਤੇ ਪਹਿਲਾਂ ਅੰਜਲੀ ਨੂੰ ਧੋਖਾ ਦਿੱਤਾ ਹੈ। ਮੈਂ ਉਸ ਨੂੰ ਆਪਣੀ ਕਲਪਨਾ ਤੋਂ ਪਰੇ ਦੁਖੀ ਕੀਤਾ ਹੈ। ਮੈਂ ਆਪਣੇ ਅਜ਼ੀਜ਼ਾਂ, ਪਰਿਵਾਰ ਅਤੇ ਦੋਸਤਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਮੈਂ ਆਪਣੀ ਗਲਤੀ ਸਵੀਕਾਰ ਕਰ ਰਹੀ ਹਾਂ।”
ਉੱਥੇ ਹੀ ਦੂਜੇ ਪਾਸੇ ਪੋਸਟ ਕਰਦੇ ਹੋਏ ਅੰਜਲੀ ਨੇ ਲਿਖਿਆ- “ਸੂਫੀ ਅਤੇ ਮੈਂ ਪਿਛਲੇ 5 ਸਾਲਾਂ ਤੋਂ ਖੂਬਸੂਰਤ ਰਿਸ਼ਤੇ ਵਿੱਚ ਸੀ। ਇਹਨਾਂ 5 ਸਾਲਾਂ ਦੌਰਾਨ ਅਸੀਂ ਇੱਕ ਦੂਜੇ ਨੂੰ ਪਿਆਰ ਕਰਨਾ ਅਤੇ ਸਪੋਰਟ ਕਰਨਾ ਜਾਰੀ ਰੱਖਿਆ। ਭਵਿੱਖ ਵਿੱਚ ਵੀ ਕਰਦੇ ਰਹਾਂਗੇ ਪਰ ਹੁਣ ਸਾਡੇ ਰਸਤੇ ਵੱਖ ਹੋ ਗਏ ਹਨ। ਇਸ ਤੋਂ ਲੋਕ ਹੈਰਾਨ ਹੋ ਸਕਦੇ ਹਨ ਪਰ ਅਸੀਂ ਆਪਣੇ ਤਰੀਕੇ ਬਦਲ ਰਹੇ ਹਾਂ। ਅਸੀਂ ਸੂਫੀ ਦੀ ਬੇਵਫ਼ਾਈ ਕਾਰਨ ਆਪਣਾ ਵਿਆਹ ਰੱਦ ਕਰਨ ਅਤੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।