UAE ‘ਚ ਭਾਰਤੀ ਟੈਕਨੀਸ਼ਿਅਨ ਦੀ ਖੁੱਲੀ ਕਿਸਮਤ, ਲੱਗੀ 34 ਕਰੋੜ ਦੀ ਲਾਟਰੀ, ਰਾਤੋਂ-ਰਾਤ ਬਣਿਆ ਕਰੋੜਪਤੀ
ਛੱਪੜ ਫਾੜ ਡਿੱਗਿਆ 'ਖਜ਼ਾਨਾ' ਅਤੇ ਇੱਕ ਭਾਰਤੀ ਸ਼ਖਸ ਦੀ ਕਿਸਮਤ ਵਿਦੇਸ਼ ਜਾ ਕੇ ਖੁੱਲ੍ਹੀ। ਜੀ ਹਾਂ ਭਾਰਤੀ ਟੈਕਨੀਸ਼ਿਅਨ ਸੰਦੀਪ ਜੋ ਕਿ ਰੋਜ਼ੀ-ਰੋਟੀ ਦੇ ਲਈ ਯੂਏਈ ਦੇ ਵਿੱਚ ਕੰਮ ਕਰਦਾ ਸੀ, ਉਸ ਦੀ ਕਿਮਸਤ ਪਲਟ ਗਈ ਅਤੇ 15 ਮਿਲੀਅਨ ਦਿਰਹਮ ਦੀ ਲਾਟਰੀ..

ਕਹਿੰਦੇ ਨੇ ਜਦੋਂ ਰੱਬ ਦੇਣ 'ਤੇ ਆਉਂਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਗੱਲ ਪੂਰੀ ਤਰ੍ਹਾਂ ਢੁੱਕਦੀ ਹੈ ਵਿਦੇਸ਼ ਚ ਕੰਮ ਕਰ ਰਹੇ ਭਾਰਤੀ ਟੈਕਨੀਸ਼ਿਅਨ ਸੰਦੀਪ ਕੁਮਾਰ ਪ੍ਰਸਾਦ ਉੱਤੇ। ਜੀ ਹਾਂ ਯੂਏਈ (United Arab Emirates) ਵਿੱਚ ਰਹਿ ਰਹੇ ਭਾਰਤੀ ਪਰਵਾਸੀ ਸੰਦੀਪ ਕੁਮਾਰ ਪ੍ਰਸਾਦ ਦੀ ਜ਼ਿੰਦਗੀ ਇੱਕ ਚਮਕਦਾਰ ਮੋੜ ‘ਤੇ ਪਹੁੰਚ ਗਈ। ਦੁਬਈ ਡ੍ਰਾਈਡਾਕਸ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਨ ਵਾਲੇ 30 ਸਾਲਾ ਇਸ ਨੌਜਵਾਨ ਨੇ ਬਿਗ ਟਿਕਟ ਲਾਟਰੀ ਦੀ ਸੀਰੀਜ਼ 278 ਵਿੱਚ 15 ਮਿਲੀਅਨ ਦਿਰਹਮ (ਲਗਭਗ 34 ਕਰੋੜ ਰੁਪਏ) ਦਾ ਗ੍ਰੈਂਡ ਇਨਾਮ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ।
ਤਿੰਨ ਮਹੀਨਿਆਂ ਵਿੱਚ ਬਦਲੀ ਕਿਸਮਤ
ਸੰਦੀਪ, ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਪਿਛਲੇ ਤਿੰਨ ਸਾਲ ਤੋਂ ਦੁਬਈ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਗ ਟਿਕਟ ਬਾਰੇ ਆਪਣੇ ਦੋਸਤਾਂ ਤੋਂ ਪਤਾ ਲੱਗਾ ਸੀ ਅਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਟਿਕਟ ਖਰੀਦਦੇ ਆ ਰਹੇ ਸਨ। ਉਨ੍ਹਾਂ ਦਾ ਲੱਕੀ ਟਿਕਟ ਨੰਬਰ 200669 ਸੀ ਜੋ ਉਨ੍ਹਾਂ ਨੇ 19 ਅਗਸਤ ਨੂੰ ਖਰੀਦਿਆ।
ਜਦੋਂ ਬੁੱਧਵਾਰ ਰਾਤ ਡ੍ਰਾ ਦੇ ਦੌਰਾਨ ਉਨ੍ਹਾਂ ਨੂੰ ਲਾਈਵ ਸ਼ੋਅ ਤੋਂ ਕਾਲ ਆਈ, ਉਹ ਸ਼ੋਅ ਦੇਖ ਵੀ ਨਹੀਂ ਰਿਹਾ ਸੀ। ਸ਼ੁਰੂ ਵਿੱਚ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ, ਪਰ ਜਿਵੇਂ ਹੀ ਹੋਸਟ ਨੇ ਉਨ੍ਹਾਂ ਦੀ ਜਿੱਤ ਦੀ ਪੁਸ਼ਟੀ ਕੀਤੀ, ਉਹ ਭਾਵੁਕ ਹੋ ਗਏ ਅਤੇ ਵਾਰ-ਵਾਰ “ਓਹ, ਥੈਂਕ ਯੂ ਸਰ, ਥੈਂਕ ਯੂ” ਕਹਿੰਦੇ ਰਹੇ।
ਹਾਲਾਂਕਿ ਇਸ ਜਿੱਤ ਦੇ ਬਾਅਦ ਸੰਦੀਪ ਨੂੰ ਪੂਰਾ ਇਨਾਮ ਨਹੀਂ ਮਿਲੇਗਾ। ਉਨ੍ਹਾਂ ਨੇ ਇਹ ਟਿਕਟ 20 ਦੋਸਤਾਂ ਦੇ ਨਾਲ ਮਿਲ ਕੇ ਖਰੀਦੀ ਸੀ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੀ ਜਿੱਤੀ ਰਕਮ 20 ਲੋਕਾਂ ਵਿੱਚ ਵੰਡਣੀ ਪਵੇਗੀ। ਇਸ ਅਨੁਸਾਰ ਉਨ੍ਹਾਂ ਦੇ ਹਿੱਸੇ ਵਿੱਚ ਲਗਭਗ 1.70 ਕਰੋੜ ਰੁਪਏ ਆਉਣਗੇ।
ਸੰਦੀਪ ਅਗਲੇ ਕਦਮ ਲਈ ਕਹਿੰਦੇ ਹਨ, “ਪਹਿਲੀ ਵਾਰੀ ਮੇਰੀ ਜ਼ਿੰਦਗੀ ਵਿੱਚ ਇੰਨੀ ਵੱਡੀ ਖੁਸ਼ੀ ਆਈ ਹੈ।” ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਖਰਾਬ ਸਿਹਤ ਹਮੇਸ਼ਾ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਰਹੀ ਹੈ, ਪਰ ਹੁਣ ਇਹ ਜਿੱਤ ਉਨ੍ਹਾਂ ਦੇ ਪਰਿਵਾਰ ਲਈ ਵੱਡੀ ਰਾਹਤ ਲੈ ਕੇ ਆਈ ਹੈ। ਸਦੀਪ ਹੁਣ ਭਾਰਤ ਵਾਪਸ ਜਾਣਾ ਚਾਹੁੰਦੇ ਹਨ ਅਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਸਫਨਾ ਪੂਰਾ ਕਰਨਾ ਚਾਹੁੰਦਾ ਹੈ, ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਸਕੇ।






















