(Source: ECI/ABP News/ABP Majha)
Trending News: ਇੰਡੀਗੋ 'ਤੇ 1.20 ਕਰੋੜ ਦਾ ਜੁਰਮਾਨਾ, ਯਾਤਰੀਆਂ ਨੂੰ ਸੜਕ 'ਤੇ ਬਿਠਾ ਕੇ ਖਾਣਾ ਦੇਣਾ ਪਿਆ ਮਹਿੰਗਾ
Viral News: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ 'ਚ ਮੁੰਬਈ ਏਅਰਪੋਰਟ 'ਤੇ ਇੰਡੀਗੋ ਏਅਰਲਾਈਨਜ਼ ਦੇ ਕੁਝ ਯਾਤਰੀ ਰਨਵੇ 'ਤੇ ਬੈਠ ਕੇ ਖਾਣਾ ਖਾ ਰਹੇ ਸਨ। ਜਿਸ 'ਤੇ ਹੁਣ ਸਰਕਾਰ ਨੇ ਕਾਰਵਾਈ ਕਰਦੇ ਹੋਏ ਏਅਰਲਾਈਨਜ਼ 'ਤੇ ਜੁਰਮਾਨਾ...
Indigo Fined: ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਪ੍ਰਾਈਵੇਟ ਏਅਰਲਾਈਨ ਇੰਡੀਗੋ ਦੇ ਯਾਤਰੀ ਮੁੰਬਈ ਏਅਰਪੋਰਟ 'ਤੇ ਜ਼ਮੀਨ 'ਤੇ ਬੈਠ ਕੇ ਖਾਣਾ ਖਾ ਰਹੇ ਸਨ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਇਸ ਲਈ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਇੰਡੀਗੋ ਕੰਪਨੀ 'ਤੇ 1 ਕਰੋੜ 20 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਸਿਰਫ ਇੰਡੀਗੋ ਏਅਰਲਾਈਨਜ਼ 'ਤੇ ਹੀ ਨਹੀਂ ਬਲਕਿ ਮੁੰਬਈ ਏਅਰਪੋਰਟ 'ਤੇ ਵੀ ਲਗਾਇਆ ਗਿਆ ਹੈ। ਜਾਣੋ ਪੂਰਾ ਮਾਮਲਾ..
ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ 'ਚ ਇੰਡੀਗੋ ਏਅਰਲਾਈਨਜ਼ ਦੇ ਕੁਝ ਯਾਤਰੀ ਮੁੰਬਈ ਏਅਰਪੋਰਟ 'ਤੇ ਰਨਵੇ 'ਤੇ ਬੈਠ ਕੇ ਖਾਣਾ ਖਾ ਰਹੇ ਸਨ। ਇੰਡੀਗੋ 'ਤੇ ਦੋਸ਼ ਸੀ ਕਿ ਜਦੋਂ ਧੁੰਦ ਕਾਰਨ ਫਲਾਈਟ ਲੇਟ ਹੋਈ ਤਾਂ ਯਾਤਰੀਆਂ ਨੂੰ ਰਨਵੇ 'ਤੇ ਬੈਠ ਕੇ ਖਾਣਾ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਏਅਰਲਾਈਨਜ਼ ਨੇ ਕਿਹਾ ਕਿ ਯਾਤਰੀ ਫਲਾਈਟ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਉਥੇ ਖਾਣਾ ਦਿੱਤਾ ਗਿਆ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਨੇ ਇਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇੰਡੀਗੋ ਏਅਰਲਾਈਨਜ਼ 'ਤੇ 1 ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਲਈ ਮੁੰਬਈ ਏਅਰਪੋਰਟ 'ਤੇ 90 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਬੀਸੀਏਐਸ ਨੇ ਇੰਡੀਗੋ ਏਅਰਲਾਈਨਜ਼ ਅਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਹੈ। ਇਸ ਦੇ ਨਾਲ ਹੀ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ 'ਤੇ ਏਅਰ ਇੰਡੀਆ ਅਤੇ ਸਪਾਈਸ ਜੈੱਟ ਕੰਪਨੀ 'ਤੇ ਵੱਖ-ਵੱਖ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: WhatsApp: 500 ਮਿਲੀਅਨ ਤੋਂ ਵੱਧ ਲੋਕ WhatsApp ਦੇ ਇਸ ਫੀਚਰ ਦੀ ਕਰ ਰਹੇ ਵਰਤੋਂ, ਸ਼ਾਮਲ ਕੀਤੇ ਗਏ 3 ਨਵੇਂ ਵਿਕਲਪ
ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਡੀਗੋ ਏਅਰਲਾਈਨਜ਼ 'ਤੇ ਇਸ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਉਦੋਂ ਇੰਡੀਗੋ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਜੁਰਮਾਨੇ ਤੋਂ ਬਾਅਦ ਹੁਣ ਤੱਕ ਇੰਡੀਗੋ ਵੱਲੋਂ ਕੋਈ ਵੱਡੀ ਪ੍ਰਤੀਕਿਰਿਆ ਨਹੀਂ ਆਈ ਹੈ। ਇੰਡੀਗੋ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, 'ਅਸੀਂ ਪਹਿਲਾਂ ਹੀ ਇਸ ਬਾਰੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਪ੍ਰੋਟੋਕੋਲ ਦੇ ਅਨੁਸਾਰ ਨੋਟਿਸ ਦਾ ਜਵਾਬ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਬਹੁਤ ਠੰਢ ਪੈ ਰਹੀ ਹੈ। ਅਤੇ ਬਹੁਤ ਜ਼ਿਆਦਾ ਧੁੰਦ ਹੈ ਜਿਸ ਕਾਰਨ ਫਲਾਈਟਾਂ 'ਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ: Viral Video: ਵਿਅਕਤੀ ਨੇ 20 ਕਿਲੋ ਪਾਰਲੇ-ਜੀ ਬਿਸਕੁਟ ਨਾਲ ਬਣਾਇਆ ਰਾਮ ਮੰਦਰ, ਕਾਰਨਾਮਾ ਦੇਖ ਲੋਕ ਵੀ ਰਹਿ ਗਏ ਹੈਰਾਨ