Israeli Airstrike 'ਚ ਗਈ ਬੱਚੇ ਦੀ ਜਾਨ, ਰੋ-ਰੋ ਕੇ ਮਾਂ ਦਾ ਹੋਇਆ ਬੁਰਾ ਹਾਲ, ਪੁੱਤਰ ਨੂੰ ਦਫ਼ਨਾਉਣ ਤੋਂ ਪਹਿਲਾਂ ਦਿੱਤੀ ਇੰਝ ਵਿਦਾਈ, VIDEO ਵੇਖ ਤੋਂ ਵੀ ਹੋ ਜਾਉਗੇ ਭਾਵੁਕ
Israel Hamas War: ਗਾਜ਼ਾ ਪੱਟੀ ਵਿੱਚ ਜਿਸ ਤਰ੍ਹਾਂ ਬੰਬਾਰੀ ਕੀਤੀ ਜਾ ਰਹੀ ਹੈ, ਉਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਫਲਸਤੀਨੀ ਨਾਗਰਿਕ ਮਾਰੇ ਜਾ ਰਹੇ ਹਨ।
Israel Palestine War: ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਦੀ ਸਭ ਤੋਂ ਵੱਡੀ ਸਜ਼ਾ ਗਾਜ਼ਾ ਪੱਟੀ ਵਿੱਚ ਰਹਿ ਰਹੇ ਫਲਸਤੀਨੀਆਂ ਨੂੰ ਭੁਗਤਣੀ ਪੈ ਰਹੀ ਹੈ। ਇਜ਼ਰਾਈਲ ਨੇ ਹਮਾਸ ਨੂੰ ਜੜ੍ਹੋਂ ਖ਼ਤਮ ਕਰਨ ਦਾ ਫੈਸਲਾ ਕਰ ਲਿਆ ਹੈ। ਅਜਿਹਾ ਕਰਨ ਲਈ ਇਹ ਗਾਜ਼ਾ ਪੱਟੀ 'ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਸ ਕਾਰਨ ਜੰਗ ਦੇ ਵਿਚਕਾਰ ਗਾਜ਼ਾ ਤੋਂ ਕੁਝ ਦਰਦਨਾਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਖੂਨ ਨਾਲ ਲੱਥਪੱਥ ਲੋਕਾਂ ਨੂੰ ਹਸਪਤਾਲ ਲੈ ਕੇ ਜਾਂਦੇ ਵੇਖਿਆ ਗਿਆ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ।
ਗਾਜ਼ਾ ਪੱਟੀ ਤੋਂ ਇਸ ਵਾਰ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਕਿਸੇ ਜ਼ਖਮੀ ਵਿਅਕਤੀ ਦਾ ਨਹੀਂ, ਸਗੋਂ ਮਾਂ ਤੇ ਉਸ ਦੇ ਪੁੱਤਰ ਦਾ ਹੈ। ਇਸ ਵੀਡੀਓ ਨੂੰ ਵੇਖ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ। ਦਰਅਸਲ, ਇੱਕ ਫਲਸਤੀਨੀ ਮਾਂ ਆਪਣੇ ਨਵਜੰਮੇ ਬੱਚੇ ਨੂੰ ਦਫ਼ਨਾਉਣ ਲਈ ਭੇਜਣ ਤੋਂ ਪਹਿਲਾਂ ਆਖਰੀ ਵਾਰ ਉਸ ਨੂੰ Kiss ਕਰ ਰਹੀ ਹੈ। ਦੱਸਣਯੋਗ ਹੈ ਕਿ ਇਹ ਬੱਚਾ ਇਜ਼ਰਾਇਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਇਸ ਦੌਰਾਨ ਫਲਸਤੀਨੀ ਮਾਂ ਦੇ ਇਸ ਦੌਰਾਨ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਹ ਵਾਇਰਲ ਵੀਡੀਓ ਗਾਜ਼ਾ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ।
ਵੇਖੋ ਵੀਡੀਓ...
Very Sad 😢💔
— Globe🌎 News 🗞️🎤 (@Nycon01) October 12, 2023
A Palestinian Mother in Gaza gives a final kiss to her dead child, who was killed in an Israeli air strikes
Israel, Gaza, Palestinian, Hamas#IsraelPalestineConflict #Isarael #Hamas #Gaza #palastine pic.twitter.com/JkMklb85BP
ਇਹ ਵੀਡੀਓ ਗਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਦੇ ਬਾਹਰ ਰਿਕਾਰਡ ਕੀਤਾ ਗਿਆ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਆਪਣੇ ਹੱਥਾਂ 'ਚ ਨਵਜੰਮੇ ਬੱਚੇ ਦੀ ਲਾਸ਼ ਫੜੀ ਬੈਠੇ ਹਨ। ਬੱਚੇ ਦਾ ਸਰੀਰ ਚਿੱਟੇ ਕਫ਼ਨ ਨਾਲ ਢੱਕਿਆ ਹੋਇਆ ਹੈ। ਇਸ ਵਿੱਚ ਸਿਰਫ਼ ਇੱਕ ਮਾਸੂਮ ਬੱਚੇ ਦਾ ਚਿਹਰਾ ਹੀ ਨਜ਼ਰ ਆ ਰਿਹਾ ਹੈ। ਲੋਕ ਬੱਚੇ ਦੀ ਲਾਸ਼ ਨੂੰ ਉਸਦੀ ਮਾਂ ਕੋਲ ਲੈ ਕੇ ਆਉਂਦੇ ਹਨ, ਜੋ ਉਸ ਨੂੰ ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਉਸਦੇ ਮੱਥੇ ਨੂੰ ਚੁੰਮਦੀ ਹੈ। ਇਸ ਦੌਰਾਨ ਮ੍ਰਿਤਕ ਬੱਚੇ ਦੀ ਮਾਂ ਰੋਂਦੇ ਹੋਏ ਕਹਿੰਦੀ ਹੈ, 'ਅਲਵਿਦਾ ਪੁੱਤਰ, ਮੇਰਾ ਦਿਲ, ਮੇਰੀ ਦੁਨੀਆ।'
ਇਸ ਦੌਰਾਨ ਇੱਕ ਵਿਅਕਤੀ ਨੂੰ ਔਰਤ ਨੂੰ ਸੰਭਾਲਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਬੇਵੱਸ ਮਾਂ ਆਪਣੀ ਛਾਤੀ 'ਤੇ ਹੱਥ ਰੱਖ ਕੇ ਕਹਿੰਦੀ ਹੈ, 'ਮੇਰੇ ਬੱਚੇ, ਮੇਰੇ ਜਿਗਰ ਦੇ ਟੁਕੜੇ'। ਇਸ ਦੌਰਾਨ ਲੋਕ ਉਸ ਦੇ ਬੱਚੇ ਨੂੰ ਦਫ਼ਨਾਉਣ ਲਈ ਲੈ ਜਾਂਦੇ ਹਨ। ਵੀਡੀਓ 'ਚ ਜ਼ਖਮੀ ਲੜਕੀ ਨੂੰ ਵੀ ਔਰਤ ਦੇ ਕੋਲ ਬੈੱਡ 'ਤੇ ਲੇਟਿਆ ਵੇਖਿਆ ਜਾ ਸਕਦਾ ਹੈ। ਇਹ ਸਭ ਵੇਖ ਕੇ ਬੱਚੀ ਵੀ ਰੋਣ ਲੱਗ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਤੋਂ ਹਰ ਰੋਜ਼ ਅਜਿਹੀਆਂ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਹਨ, ਜੋ ਇਸ ਇਲਾਕੇ ਦੀ ਸਥਿਤੀ ਬਿਆਨ ਕਰ ਰਹੀਆਂ ਹਨ।