ਕੁੱਤੇ ਦਾ ਸੀ Birthday, ਸ਼ਖਸ ਨੇ ਪੂਰਾ ਪਿੰਡ ਕੀਤਾ ਇਕੱਠਾ, DJ 'ਤੇ ਨਚਾਈਆਂ ਕੁੜੀਆਂ , ਵੀਡੀਓ ਹੋ ਰਹੀ ਵਾਇਰਲ
Dog Birthday Celebration: ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਾਲਤੂ ਕੁੱਤੇ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਗਿਆ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ।
Dog Birthday Celebration: ਭਾਰਤ ਦੇਸ਼ ਅਜੂਬਿਆਂ ਦਾ ਦੇਸ਼ ਹੈ। ਇਹ ਸੱਚ ਸਾਬਤ ਹੁੰਦਾ ਨਜ਼ਰ ਆਇਆ ਯੂਪੀ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ। ਜਿੱਥੇ ਇੱਕ ਪਾਲਤੂ ਕੁੱਤੇ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਗਿਆ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ। ਹੁਣ ਪੂਰੇ ਪਿੰਡ ਵਿੱਚ ਹੀ ਨਹੀਂ ਸਗੋਂ ਆਸ-ਪਾਸ ਦੇ ਕਈ ਪਿੰਡਾਂ ਵਿੱਚ ਇਸ ਦੀ ਚਰਚਾ ਹੋ ਰਹੀ ਹੈ।
ਲਖੀਮਪੁਰ ਖੇੜੀ ਵਿੱਚ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੀ। ਜਿੱਥੇ ਇੱਕ ਕੁੱਤੇ ਦੇ ਮਾਲਕ ਨੇ ਆਪਣੇ ਕਾਜੂ ਨਾਮ ਦੇ ਕੁੱਤੇ ਦਾ ਜਨਮ ਦਿਨ ਮਨਾਇਆ। ਜਨਮ ਦਿਨ ਮੌਕੇ ਪੂਰੇ ਪਿੰਡ ਨੂੰ ਭੋਜਨ ਛਕਾਇਆ। ਇੰਨਾ ਹੀ ਨਹੀਂ ਉਨ੍ਹਾਂ ਦੇ ਮਨੋਰੰਜਨ ਲਈ ਆਰਕੈਸਟਰਾ ਤੇ ਕੁੜੀਆਂ ਦਾ ਡਾਂਸ ਵੀ ਕਰਵਾਇਆ। ਮਾਮਲਾ ਲਖੀਮਪੁਰ ਖੇੜੀ ਦੇ ਭੀਰਾ ਥਾਣੇ ਦੇ ਬੀਜੂਆ ਚੌਕੀ ਦੇ ਪਿੰਡ ਗੋਂਦੀਆ ਦਾ ਹੈ। ਜਿੱਥੇ ਗੁੱਡੂ ਗੌਤਮ ਦੇ ਪਾਲਤੂ ਕੁੱਤੇ ਕਾਜੂ ਦਾ ਤੀਜਾ ਜਨਮਦਿਨ ਸੀ।
ਤੁਸੀਂ ਹੁਣ ਤੱਕ ਕਈ ਕੁੱਤੇ ਪ੍ਰੇਮੀਆਂ ਨੂੰ ਦੇਖਿਆ ਹੋਵੇਗਾ ਪਰ ਗੁੱਡੂ ਗੌਤਮ ਕੁਝ ਵੱਖਰਾ ਹੈ। ਉਸ ਨੇ ਆਪਣੇ ਕੁੱਤੇ ਕਾਜੂ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਕਿ ਪਿੰਡ ਦਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਉਸ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕ ਸਕਿਆ। ਗੁੱਡੂ ਗੌਤਮ ਨੇ ਆਪਣੇ ਘਰ ਇੱਕ ਵੱਡਾ ਪ੍ਰੋਗਰਾਮ ਕਰਵਾਇਆ। ਇਸ ਵਿੱਚ ਸਭ ਤੋਂ ਪਹਿਲਾਂ ਘਰ ਨੂੰ ਗੁਬਾਰਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਗਿਆ। ਇੱਕ ਵੱਡਾ ਕੇਕ ਰੱਖਿਆ ਗਿਆ ਅਤੇ ਕੁੱਤੇ ਨੇ ਟੋਪੀ ਪਾਈ ਅਤੇ ਕੇਕ ਕੱਟਿਆ। ਇਸ ਤੋਂ ਬਾਅਦ ਪੂਰੇ ਪਿੰਡ ਨੂੰ ਦਾਵਤ 'ਤੇ ਬੁਲਾਇਆ ਗਿਆ ਅਤੇ ਭੋਜਨ ਪਰੋਸਿਆ ਗਿਆ।
'ये हमरा काजू है...' कुत्ते के बर्थ-डे सेलिब्रेशन में बार बालाओं के ठुमके, झूम उठे गांव वाले, जमकर उड़ाई दावत. मामला यूपी के लखीमपुर खीरी का है. #Viralvideo #birthdaycelebration #funniestvideo pic.twitter.com/Dt7vaQb2vY
— Mahesh Amrawanshi (@MaheshAmravans1) May 25, 2024
ਖਾਣੇ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਮਨੋਰੰਜਨ ਲਈ ਬਾਰ ਡਾਂਸਰਾਂ ਦਾ ਪ੍ਰੋਗਰਾਮ ਵੀ ਕਰਵਾਇਆ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਕੁੱਤੇ ਕਾਜੂ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ। ਕੁੱਤੇ ਦਾ ਜਨਮ ਦਿਨ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਹੁਤ ਸਾਰੇ ਜਾਨਵਰ ਪ੍ਰੇਮੀ ਹਨ, ਪਰ ਕੋਈ ਵੀ ਆਮ ਤੌਰ 'ਤੇ ਆਪਣੇ ਪਾਲਤੂ ਜਾਨਵਰਾਂ ਲਈ ਅਜਿਹਾ ਸਮਾਗਮ ਨਹੀਂ ਆਯੋਜਿਤ ਕਰਦਾ ਹੈ। ਇਹੀ ਕਾਰਨ ਹੈ ਕਿ ਕੁੱਤੇ ਦਾ ਜਨਮਦਿਨ ਮਨਾਉਣਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।