Video: ਭਾਂਡੇ 'ਚ ਥੁੱਕ ਕੇ ਡਰਿੰਕ ਬਣਾ ਰਹੀ ਔਰਤ ਦੀ ਵੀਡੀਓ ਵੇਖ ਲੋਕ ਬੋਲੇ - ਇਹ ਨਵੀਂ ਮਹਾਮਾਰੀ ਲਿਆਵੇਗੀ...
ਵਾਇਰਲ ਵੀਡੀਓ ਵਿੱਚ ਇੱਕ ਔਰਤ ਕੁਝ ਖਾਣ-ਪੀਣ ਦਾ ਸਮਾਨ ਤਿਆਰ ਕਰ ਰਹੀ ਹੈ, ਪਰ ਨਾਲ ਹੀ ਉਹ ਆਪਣੇ ਮੂੰਹ ਵਿੱਚ ਕੁਝ ਡ੍ਰਿੰਕ ਭਰ ਕੇ ਉਸੇ ਬਰਤਨ ਵਿੱਚ ਵਾਰ-ਵਾਰ ਥੁੱਕ ਰਹੀ ਹੈ। ਜਿਸ ਨੂੰ ਵੇਖ ਯੂਜਰਸ ਨੇ ਆਪਣੇ ਰਿਐਕਸ਼ਨ ਦਿੱਤੇ ਹਨ...
Bizarre Drink Video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਦੁਨੀਆ ਭਰ ਵਿੱਚ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ, ਪਹਿਰਾਵੇ, ਸ਼ੈਲੀ ਅਤੇ ਪਕਵਾਨਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਨ੍ਹਾਂ 'ਚੋਂ ਕੁਝ ਵੀਡੀਓ ਅਜਿਹੇ ਵੀ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੇ ਨਾ ਤਾਂ ਕੁਝ ਸੁਣਿਆ ਹੈ ਅਤੇ ਨਾ ਹੀ ਦੇਖਿਆ ਹੈ। ਅਜਿਹੇ ਦਿਲਚਸਪ ਵੀਡੀਓਜ਼ ਕਈ ਵਾਰ ਉਪਭੋਗਤਾਵਾਂ ਵਿੱਚ ਕਾਫੀ ਚਰਚਾ ਪੈਦਾ ਕਰਦੇ ਹਨ। ਹੁਣ ਵਾਇਰਲ ਹੋ ਰਹੀ ਇਸ ਵੀਡੀਓ (Viral Video) ਨੂੰ ਹੀ ਲੈ ਲਓ, ਜਿਸ ਵਿੱਚ ਇੱਕ ਔਰਤ ਕੁਝ ਖਾਣ-ਪੀਣ ਦਾ ਸਮਾਨ ਤਿਆਰ ਕਰ ਰਹੀ ਹੈ, ਪਰ ਨਾਲ ਹੀ ਉਹ ਆਪਣੇ ਮੂੰਹ ਵਿੱਚ ਕੁਝ ਡ੍ਰਿੰਕ ਭਰ ਕੇ ਉਸੇ ਬਰਤਨ ਵਿੱਚ ਵਾਰ-ਵਾਰ ਥੁੱਕ ਰਹੀ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ...ਇਹ ਵੀਡੀਓ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ।
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਅਜੀਬੋ-ਗਰੀਬ ਵੀਡੀਓ (Bizarre Video) 'ਚ ਦਿਖਾਇਆ ਗਿਆ ਹੈ ਕਿ ਇੱਕ ਔਰਤ ਕਿਸੇ ਤਰ੍ਹਾਂ ਦਾ ਡ੍ਰਿੰਕ ਤਿਆਰ ਕਰਦੀ ਹੈ, ਜੋ ਵਿੱਚ-ਵਿੱਚ ਕੋਈ ਹੋਰ ਡਰਿੰਕ ਪੀਂਦੀ ਹੈ ਅਤੇ ਫਿਰ ਉਸ ਨੂੰ ਤਿਆਰ ਹੋ ਰਹੀ ਡਰਿੰਕ ਵਾਲੇ ਬਰਤਨ 'ਚ ਥੁੱਕ ਦਿੰਦੀ ਹੈ। ਇਸ ਪੂਰੇ ਦ੍ਰਿਸ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਉਪਭੋਗਤਾਵਾਂ ਵੱਲੋਂ ਆਈਆਂ ਪ੍ਰਤੀਕਿਰਿਆਵਾਂ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਕਿਹਾ ਹੈ ਕਿ ਇਹ ਔਰਤ ਇਸ ਤਰ੍ਹਾਂ ਦੀ ਇੱਕ ਹੋਰ ਮਹਾਮਾਰੀ ਸ਼ੁਰੂ ਕਰੇਗੀ। ਕੁਝ ਯੂਜ਼ਰਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਔਰਤ ਲੈਟਿਨ ਅਮਰੀਕੀ ਬੀਅਰ ''ਚੀਚਾ'' ਬਣਾ ਰਹੀ ਹੈ। ਵਾਇਰਲ ਵੀਡੀਓ (VIral Video) ਵਿੱਚ ਇਹ ਔਰਤ ਇੱਕ ਭਾਂਡੇ ਵਿੱਚ ਥੁੱਕਦੀ ਦਿਖਾਈ ਦੇ ਰਹੀ ਹੈ, ਜੋ ਇੱਕ ਤਰ੍ਹਾਂ ਦੀ ਸ਼ਰਾਬ ਬਣਾ ਰਹੀ ਹੈ। ਨੇਟੀਜ਼ਨਸ ਨੇ ਇਸ ਡਰਿੰਕ ਨੂੰ ਚੀਚਾ ਕਿਹਾ ਹੈ। ਵੀਡੀਓ ਨੂੰ ਇੰਸਟਾਗ੍ਰਾਮ 'ਤੇ mixfood_hunter ਨਾਮ ਦੀ ਆਈਡੀ ਨਾਲ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਿਆਦਾਤਰ ਯੂਜ਼ਰਸ ਗੁੱਸੇ 'ਚ ਆ ਗਏ ਹਨ ਅਤੇ ਉਨ੍ਹਾਂ ਨੇ ਅਜਿਹੇ ਕਿਸੇ ਵੀ ਡਰਿੰਕ ਜਾਂ ਖਾਣਾ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ।