Video: ਸੱਪ ਨੂੰ ਗਲੇ 'ਚ ਲਪੇਟ ਕੇ ਬਰੱਸ਼ ਕਰਦੀ ਨਜ਼ਰ ਆਈ ਬੱਚੀ, ਵੀਡੀਓ ਦੇਖ ਹੈਰਾਨ ਰਹਿ ਜਾਵੋਗੇ
Snake Viral Video: ਸੋਸ਼ਲ ਮੀਡੀਆ (Social Media) ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਜਿੰਨਾਂ ਨੂੰ ਵੇਖ ਕੇ ਯੂਜ਼ਰਸ ਦੇ ਹੋਸ਼ ਉਡ ਜਾਂਦੇ ਹਨ। ਆਮ ਤੌਰ 'ਤੇ ਸੱਪ ਨੂੰ ਦੇਖ ਕੇ ਵੱਡੇ ਤੋਂ ਵੱਡੇ ਖੱਬੀਖਾਨ ਵੀ ਆਪਣਾ ਰਾਹ ਛੱਡ ਦਿੰਦੇ ਹਨ।
Snake Viral Video: ਸੋਸ਼ਲ ਮੀਡੀਆ (Social Media) ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਜਿੰਨਾਂ ਨੂੰ ਵੇਖ ਕੇ ਯੂਜ਼ਰਸ ਦੇ ਹੋਸ਼ ਉਡ ਜਾਂਦੇ ਹਨ। ਹੈਰਾਨੀਜਨਕ ਕਾਰਨਾਮਿਆਂ ਨਾਲ ਭਰਪੂਰ ਵੀਡੀਓ (Amazing Video) ਨੂੰ ਦੇਖ ਕੇ ਯੂਜ਼ਰਸ ਕਾਫੀ ਰੋਮਾਂਚਿਤ ਹੁੰਦੇ ਹਨ, ਅਜਿਹੇ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀ ਪਹਿਲੀ ਪਸੰਦ ਬਣਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ (Viral Video) ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਕਾਫੀ ਹੈਰਾਨ ਹਨ।
ਆਮ ਤੌਰ 'ਤੇ ਸੱਪ ਨੂੰ ਦੇਖ ਕੇ ਵੱਡੇ ਤੋਂ ਵੱਡੇ ਖੱਬੀਖਾਨ ਵੀ ਆਪਣਾ ਰਾਹ ਛੱਡ ਦਿੰਦੇ ਹਨ। ਕੋਈ ਵੀ ਆਮ ਵਿਅਕਤੀ ਆਪਣੇ ਸੁਪਨੇ ਵਿੱਚ ਵੀ ਸੱਪ ਨੂੰ ਨਹੀਂ ਦੇਖਣਾ ਚਾਹੁੰਦਾ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਇਕ ਛੋਟੀ ਬੱਚੀ ਇਕ ਵੱਡੇ ਕਾਲੇ ਸੱਪ ਨੂੰ ਗਲੇ ਵਿੱਚ ਪਾਈ ਨਜ਼ਰ ਆ ਰਹੀ ਹੈ।
ਕੁੜੀ ਦੇ ਗਲੇ ਵਿੱਚ ਸੱਪ
ਵਾਇਰਲ ਹੋ ਰਹੀ ਇਸ ਕਲਿੱਪ ਨੂੰ Snake Master Exotics ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਸਫਲ ਹੋ ਰਿਹਾ ਹੈ। ਵੀਡੀਓ ਵਿੱਚ, ਇੱਕ ਛੋਟੀ ਕੁੜੀ ਆਪਣੇ ਘਰ ਦੇ ਬਾਥਟਬ ਵਿੱਚ ਇੱਕ ਗੂੜ੍ਹੇ ਕਾਲੇ ਸੱਪ ਨੂੰ ਆਪਣੀ ਗਰਦਨ ਦੁਆਲੇ ਲਪੇਟ ਕੇ ਬੁਰਸ਼ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ਵਾਇਰਲ ਹੋ ਰਿਹਾ ਹੈ
ਵੀਡੀਓ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ। ਬਹੁਤ ਸਾਰੇ ਯੂਜਰਸ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 34 ਹਜ਼ਾਰ ਤੋਂ ਵੱਧ ਵਿਊਜ਼ ਅਤੇ ਹਜ਼ਾਰਾਂ ਲਾਈਕਸ ਮਿਲ ਰਹੇ ਹਨ। ਯੂਜ਼ਰਸ ਕੁਮੈਂਟ ਕਰ ਕੇ ਬੱਚੀ ਨੂੰ ਬਹੁਤ ਬਹਾਦਰ ਦੱਸ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।