ਕੀ ਤੁਸੀਂ ਲੋਕ ਸਭਾ ਵਿੱਚ ਨੌਕਰੀ ਹਾਸਲ ਕਰਨਾ ਚਾਹੁੰਦੇ ਹੋ ਤੇ ਇਸ ਦੀ ਪ੍ਰਕਿਰਿਆ ਨੂੰ ਜਾਣਨਾ ਚਾਹੁੰਦੇ ਹੋ। ਗੂਗਲ ਉੱਤੇ ਇਹ ਟਾਪਿਕ ਵੀ ਟ੍ਰੈਂਡਿੰਗ ਉੱਤੇ ਚੱਲ ਰਿਹਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਲੋਕ ਸਭਾ ਵਿੱਚ ਨੌਕਰੀ ਲਈ ਕਿਵੇਂ ਅਪਲਾਈ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੋਕ ਸਭਾ ਵਿੱਚ ਨੌਕਰੀ ਲਈ ਨੋਟੀਫਿਕੇਸ਼ਨ ਕਿੱਥੇ ਦੇਖਣਾ ਹੈ, ਕਿਹੜੀਆਂ ਪੋਸਟਾਂ ‘ਤੇ ਨੌਕਰੀਆਂ ਉਪਲਬਧ ਹਨ ਤੇ ਕੀ ਤੁਸੀਂ ਲੋਕ ਸਭਾ ਦੀ ਖਾਲੀ ਅਸਾਮੀਆਂ ਲਈ ਯੋਗ ਉਮੀਦਵਾਰ ਹੋ? ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਦੀਆਂ ਖਾਲੀ ਅਸਾਮੀਆਂ ਅਤੇ ਉਨ੍ਹਾਂ ‘ਤੇ ਭਰਤੀ ਬਾਰੇ ਜਾਣਕਾਰੀ ਸੰਸਦ ਦੀ ਵੈੱਬਸਾਈਟ sansad.in ‘ਤੇ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਲੋਕ ਸਭਾ ਵਿੱਚ ਕਿਸ ਕਿਸ ਅਹੁਦੇ ਉੱਤੇ ਨੌਕਰੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ:


Parliamentary Interpreter
ਜੇਕਰ ਤੁਹਾਨੂੰ ਖੇਤਰੀ ਭਾਸ਼ਾਵਾਂ ਦਾ ਗਿਆਨ ਹੈ ਤਾਂ ਸੰਸਦੀ ਦੁਭਾਸ਼ੀਏ (Parliamentary Interpreter) ਦੀ ਨੌਕਰੀ ਤੁਹਾਡੇ ਲਈ ਸਭ ਤੋਂ ਵਧੀਆ ਹੈ। ਆਪਣੇ ਭਾਸ਼ਾਈ ਗਿਆਨ ਦੇ ਆਧਾਰ ‘ਤੇ ਤੁਸੀਂ ਸੰਸਦ ‘ਚ ਨੌਕਰੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਅਸਾਮੀਆਂ ਰਾਹੀਂ ਅਸਾਮੀ, ਗੁਜਰਾਤੀ, ਕੰਨੜ, ਕਸ਼ਮੀਰੀ, ਨੇਪਾਲੀ, ਉੜੀਆ, ਤਾਮਿਲ, ਤੇਲਗੂ ਅਤੇ ਉਰਦੂ ਵਰਗੀਆਂ ਭਾਸ਼ਾਵਾਂ ਲਈ ਦੁਭਾਸ਼ੀਏ (Parliamentary Interpreter) ਦੀਆਂ ਅਸਾਮੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕੰਮ ਖੇਤਰੀ ਭਾਸ਼ਾ ਨੂੰ ਰਾਸ਼ਟਰੀ ਜਾਂ ਸਰਕਾਰੀ ਭਾਸ਼ਾ ਵਿੱਚ ਅਨੁਵਾਦ ਕਰਨਾ ਹੈ।


Translator
ਪਾਰਲੀਮੈਂਟ ਵਿੱਚ ਅਨੁਵਾਦਕ (Translator) ਵੀ ਭਰਤੀ ਕੀਤੇ ਜਾਂਦੇ ਹਨ। ਇਸ ਦੇ ਲਈ ਯੋਗ ਉਮੀਦਵਾਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਨਾਲ-ਨਾਲ ਕਿਸੇ ਵੀ ਹੋਰ ਭਾਸ਼ਾ ‘ਤੇ ਚੰਗੀ ਕਮਾਂਡ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਤਿੰਨ ਭਾਸ਼ਾਵਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਜਿਵੇਂ ਕਿ ਲਿਖਣਾ, ਪੜ੍ਹਨਾ, ਸਮਝਣਾ ਅਤੇ ਬੋਲਣਾ। ਇਸ ਦੇ ਲਈ ਸਬੰਧਤ ਭਾਸ਼ਾ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਵਰਗੀਆਂ ਕੁਝ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਜੇਕਰ ਤੁਸੀਂ ਸਕੂਲ-ਕਾਲਜ ਪੱਧਰ ‘ਤੇ ਕੋਈ ਵਿਦੇਸ਼ੀ ਭਾਸ਼ਾ ਸਿੱਖੀ ਹੈ, ਤਾਂ ਤੁਸੀਂ ਉਸ ਵਿੱਚ ਡਿਪਲੋਮਾ ਪ੍ਰਾਪਤ ਕਰ ਸਕਦੇ ਹੋ।


ਰਿਪੋਰਟਰ
ਲੋਕ ਸਭਾ ਸਕੱਤਰੇਤ ਵਿੱਚ ਰਿਪੋਰਟਰ ਦੀ ਅਸਾਮੀ ਵੀ ਖਾਲੀ ਹੈ। ਇਸਦੇ ਲਈ ਤਿੰਨ ਪੱਧਰਾਂ ‘ਤੇ ਯੋਗ ਉਮੀਦਵਾਰਾਂ ਦੀ ਪ੍ਰੀਖਿਆ ਲਈ ਜਾਂਦੀ ਹੈ। ਇਸ ਵਿੱਚ ਸ਼ਾਰਟਹੈਂਡ ਟੈਸਟ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਤਿੰਨ ਪੜਾਵਾਂ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰ ਨੂੰ ਹੀ ਸੰਸਦ ਵਿੱਚ ਰਿਪੋਰਟਰ ਬਣਨ ਦਾ ਮੌਕਾ ਮਿਲ ਸਕਦਾ ਹੈ। ਸੰਸਦੀ ਰਿਪੋਰਟਰ ਦੇ ਅਹੁਦੇ ‘ਤੇ ਨੌਕਰੀ ਪ੍ਰਾਪਤ ਕਰਨ ਲਈ, ਉਮੀਦਵਾਰਾਂ ਕੋਲ ਹਿੰਦੀ ਜਾਂ ਅੰਗਰੇਜ਼ੀ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਸੰਸਦੀ ਰਿਪੋਰਟਰ ਦੀ ਤਨਖਾਹ 56,100 ਰੁਪਏ ਤੋਂ 1,77,500 ਰੁਪਏ ਦੇ ਵਿਚਕਾਰ ਹੁੰਦੀ ਹੈ।


ਹੋਰ ਪੋਸਟਾਂ ਦੀ ਗੱਲ ਕਰੀਏ ਤਾਂ ਉੱਪਰ ਦੱਸੀਆਂ ਅਸਾਮੀਆਂ ਤੋਂ ਇਲਾਵਾ, ਲੋਕ ਸਭਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਸਾਮੀਆਂ ਹਨ ਜਿਨ੍ਹਾਂ ‘ਤੇ ਭਰਤੀ ਕੀਤੀ ਜਾਂਦੀ ਹੈ, ਜਿਵੇਂ ਕਿ - ਸਲਾਹਕਾਰ ਦੁਭਾਸ਼ੀਏ, ਸਲਾਹਕਾਰ, ਸੋਸ਼ਲ ਮੀਡੀਆ ਮਾਰਕੀਟਿੰਗ, ਸੀਨੀਅਰ ਕੰਟੈਂਟ ਰਾਈਟਰ, ਮੀਡੀਆ ਵਿਸ਼ਲੇਸ਼ਕ, ਜੂਨੀਅਰ ਕੰਟੈਂਟ ਰਾਈਟਰ, ਮੈਨੇਜਰ ਆਦਿ। ਨੌਕਰੀਆਂ ਨਾਲ ਸਬੰਧਤ ਸੂਚਨਾਵਾਂ ਅਧਿਕਾਰਤ ਵੈੱਬਸਾਈਟ sansad.in ‘ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਤੁਸੀਂ ਵੈਬਸਾਈਟ ਦੇ ਭਰਤੀ ਭਾਗ ਵਿੱਚ ਨੌਕਰੀਆਂ ਨਾਲ ਸਬੰਧਤ ਨਵੀਨਤਮ ਅਪਡੇਟਸ ਦੀ ਜਾਂਚ ਕਰ ਸਕਦੇ ਹੋ।