ਬਿਸਤਰ ‘ਤੇ ਬੈਠਿਆ ਸੀ ਸਖਸ਼, ਅਚਾਨਕ 10ਵੀਂ ਮੰਜ਼ਿਲ ਤੋਂ ਫਿਸਲ ਕੇ 8ਵੇਂ ਫਲੋਰ ‘ਤੇ ਲਟਕਿਆ…ਇੱਕ ਘੰਟੇ ਤੱਕ ਹਵਾ 'ਚ ਅਟਕੀ ਰਹੀ ਜਾਨ
ਗੁਜਰਾਤ ਦੇ ਸੂਰਤ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਰੋਂਗਟੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਹਾਂਗੀਰਾਬਾਦ ਇਲਾਕੇ ਦੀ ‘ਟਾਈਮ ਗੈਲੈਕਸੀ’ ਸੋਸਾਇਟੀ ਵਿੱਚ 10ਵੀਂ ਮੰਜ਼ਿਲ ਤੋਂ ਫਿਸਲਿਆ ਇੱਕ ਵਿਅਕਤੀ ਚਮਤਕਾਰਿਕ ਤੌਰ ‘ਤੇ..

ਗੁਜਰਾਤ ਦੇ ਸੂਰਤ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਰੋਂਗਟੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਹਾਂਗੀਰਾਬਾਦ ਇਲਾਕੇ ਦੀ ‘ਟਾਈਮ ਗੈਲੈਕਸੀ’ ਸੋਸਾਇਟੀ ਵਿੱਚ 10ਵੀਂ ਮੰਜ਼ਿਲ ਤੋਂ ਫਿਸਲਿਆ ਇੱਕ ਵਿਅਕਤੀ ਚਮਤਕਾਰਿਕ ਤੌਰ ‘ਤੇ 8ਵੀਂ ਮੰਜ਼ਿਲ ਦੀ ਖਿੜਕੀ ਦੀ ਗ੍ਰਿੱਲ ਵਿੱਚ ਅਟਕ ਗਿਆ। ਕਰੀਬ ਇੱਕ ਘੰਟੇ ਤੱਕ ਉਹ ਹਵਾ ਵਿੱਚ ਝੂਲਦਾ ਰਿਹਾ, ਪਰ ਸਮੇਂ ਸਿਰ ਫਾਇਰ ਬ੍ਰਿਗੇਡ ਦੀ ਟੀਮ ਨੇ ਰੈਸਕਿਊ ਕਰਕੇ ਉਸ ਦੀ ਜਾਨ ਬਚਾ ਲਈ।
ਸਵੇਰੇ-ਸਵੇਰੇ ਵਾਪਰਿਆ ਹਾਦਸਾ, ਮਚੀ ਹਫੜਾ-ਦਫੜੀ
ਇਹ ਘਟਨਾ ਵੀਰਵਾਰ ਸਵੇਰੇ ਕਰੀਬ 8 ਵਜੇ ਦੀ ਹੈ। 10ਵੀਂ ਮੰਜ਼ਿਲ ‘ਤੇ ਰਹਿਣ ਵਾਲੇ 57 ਸਾਲਾ ਨਿਤਿਨਭਾਈ ਅਡੀਆ ਆਪਣੇ ਫਲੈਟ ਵਿੱਚ ਮੌਜੂਦ ਸਨ। ਇਸ ਦੌਰਾਨ ਅਚਾਨਕ ਚੱਕਰ ਆਉਣ ਕਾਰਨ ਉਹ ਖਿੜਕੀ ਰਾਹੀਂ ਹੇਠਾਂ ਡਿੱਗ ਗਏ। ਹੇਠਾਂ ਡਿੱਗਦੇ ਸਮੇਂ ਉਨ੍ਹਾਂ ਦਾ ਪੈਰ 8ਵੀਂ ਮੰਜ਼ਿਲ ਦੇ ਇੱਕ ਫਲੈਟ ਦੀ ਲੋਹੇ ਦੀ ਗ੍ਰਿੱਲ ਵਿੱਚ ਫਸ ਗਿਆ, ਜਿਸ ਕਾਰਨ ਉਹ ਵਿਚਕਾਰ ਹਵਾ ਵਿੱਚ ਹੀ ਅਟਕ ਗਏ।
ਇੱਕ ਘੰਟੇ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝਦਾ ਰਿਹਾ
ਹਾਦਸੇ ਤੋਂ ਬਾਅਦ ਪੂਰੀ ਇਮਾਰਤ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਚੀਕਾਂ ਮਾਰਣ ਲੱਗ ਪਏ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਨਿਤਿਨਭਾਈ ਕਰੀਬ ਇੱਕ ਘੰਟੇ ਤੱਕ ਹਵਾ ਵਿੱਚ ਲਟਕੇ ਰਹੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਕਈ ਲੋਕਾਂ ਨੇ ਰੈਸਕਿਊ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਥਾਨਕ ਨੌਜਵਾਨ ਦੀ ਸੂਝ-ਬੂਝ ਆਈ ਕੰਮ
ਚਸ਼ਮਦੀਦਾਂ ਮੁਤਾਬਕ, ਹੇਠਾਂ ਡਿੱਗਣ ਦੀ ਤੇਜ਼ ਆਵਾਜ਼ ਸੁਣ ਕੇ ਇੱਕ ਨੌਜਵਾਨ ਤੁਰੰਤ 8ਵੀਂ ਮੰਜ਼ਿਲ ‘ਤੇ ਪਹੁੰਚਿਆ ਅਤੇ ਬਿਸਤਰੇ ‘ਤੇ ਪਈ ਸਾੜੀ ਨਾਲ ਨਿਤਿਨਭਾਈ ਨੂੰ ਬੰਨ੍ਹ ਦਿੱਤਾ, ਜਿਸ ਨਾਲ ਉਹ ਹੋਰ ਹੇਠਾਂ ਡਿੱਗਣ ਤੋਂ ਬਚ ਗਏ। ਇਸ ਸੂਝ-ਬੂਝ ਨੇ ਰੈਸਕਿਊ ਓਪਰੇਸ਼ਨ ਨੂੰ ਕਾਫ਼ੀ ਆਸਾਨ ਬਣਾ ਦਿੱਤਾ।
ਫਾਇਰ ਬ੍ਰਿਗੇਡ ਨੇ ਸੁਰੱਖਿਅਤ ਬਾਹਰ ਕੱਢਿਆ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਨਿਤਿਨਭਾਈ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੂੰ ਤੁਰੰਤ ਪ੍ਰਾਥਮਿਕ ਇਲਾਜ ਦਿੱਤਾ ਗਿਆ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੀੜਤ ਨੇ ਸੁਣਾਈ ਆਪਣੀ ਆਪਬੀਤੀ
ਨਿਤਿਨਭਾਈ ਅਡਿਆ ਨੇ ਦੱਸਿਆ, “ਮੈਂ ਬੈੱਡ ‘ਤੇ ਬੈਠਿਆ ਸੀ ਕਿ ਅਚਾਨਕ ਮੈਨੂੰ ਚੱਕਰ ਆ ਗਿਆ। ਮੈਂ ਕੁਝ ਸਮਝ ਸਕਾਂ, ਉਸ ਤੋਂ ਪਹਿਲਾਂ ਹੀ ਹੇਠਾਂ ਡਿੱਗ ਪਿਆ। ਜਦ ਹੋਸ਼ ਆਇਆ ਤਾਂ ਮੈਂ ਆਪਣੇ ਆਪ ਨੂੰ 8ਵੀਂ ਮੰਜ਼ਿਲ ਦੀ ਖਿੜਕੀ ਵਿੱਚ ਫਸਿਆ ਹੋਇਆ ਪਾਇਆ। ਭਗਵਾਨ ਨੇ ਮੇਰੀ ਜਾਨ ਬਚਾ ਲਈ।” ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ।
View this post on Instagram






















