ਪੜਚੋਲ ਕਰੋ
Advertisement
ਆਪਣੀ ਜਾਨ ਖਤਰੇ 'ਚ ਪਾ ਕੇ ਵਿਅਕਤੀ ਨੇ ਬਚਾਈ ਮਾਸੂਮ ਬੱਚੇ ਦੀ ਜਾਨ, ਰੌਂਗਟੇ ਖੜੇ ਕਰ ਦੇਵੇਗਾ ਮੰਜਰ
Rescue Viral Video : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਰੌਂਗਟੇ ਖੜੇ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਮਾਸੂਮ ਬੱਚਾ ਜਦੋਂ ਘਰ ਵਿੱਚ ਇਕੱਲਾ ਹੁੰਦਾ ਹੈ ਤਾਂ ਉਸ ਦੇ ਘਰ ਦੀ ਬਾਲਕੋਨੀ ਤੋਂ ਖੇਡਦੇ ਹੋਏ
Rescue Viral Video : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਰੌਂਗਟੇ ਖੜੇ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਮਾਸੂਮ ਬੱਚਾ ਜਦੋਂ ਘਰ ਵਿੱਚ ਇਕੱਲਾ ਹੁੰਦਾ ਹੈ ਤਾਂ ਉਸ ਦੇ ਘਰ ਦੀ ਬਾਲਕੋਨੀ ਤੋਂ ਖੇਡਦੇ ਹੋਏ ਲਟਕਦਾ ਨਜ਼ਰ ਆ ਰਿਹਾ ਹੈ। ਜਿਸ ਦੌਰਾਨ ਉਸ ਨੂੰ ਚੌਥੀ ਮੰਜ਼ਿਲ ਤੋਂ ਲਟਕਦਾ ਦੇਖ ਕੇ ਲੋਕ ਰੌਲਾ ਪਾਉਂਦੇ ਹਨ। ਜਿਸ ਤੋਂ ਬਾਅਦ ਕਈ ਲੋਕ ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਸਫਲ ਰਹਿੰਦੇ ਹਨ।
ਇੱਕ ਛੋਟੇ ਬੱਚੇ ਨੂੰ ਇੱਕ ਇਮਾਰਤ ਦੀ ਬਾਲਕੋਨੀ ਵਿੱਚ ਲਟਕਦਾ ਦੇਖ ਕੇ ਇੱਕ ਚੁਸਤ ਵਿਅਕਤੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਚੁਸਤੀ ਦਿਖਾਉਂਦੇ ਹੋਏ ਇਮਾਰਤ ਦੀ ਬਾਲਕੋਨੀ 'ਤੇ ਲੱਗੀ ਲੋਹੇ ਦੀ ਗਰਿੱਲ ਨੂੰ ਫੜ੍ਹ ਕੇ ਸਿੱਧੇ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਤੋਂ ਬਾਅਦ ਉਹ ਸਿੱਧਾ ਬੱਚੇ ਕੋਲ ਪਹੁੰਚਦਾ ਹੈ, ਉਸ ਨੂੰ ਫੜ ਕੇ ਘਰ ਦੇ ਅੰਦਰ ਲੈ ਜਾਂਦਾ ਹੈ। ਵੀਡੀਓ 'ਚ ਬੱਚੇ ਨੂੰ ਬਚਾਉਂਦੇ ਦੇਖ ਹੇਠਾਂ ਖੜ੍ਹੇ ਲੋਕ ਸੀਟੀਆਂ ਮਾਰਨ ਲੱਗੇ।
ਉਪਭੋਗਤਾਵਾਂ ਨੇ ਵਿਅਕਤੀ ਦੀ ਤਾਰੀਫ ਕੀਤੀ
ਇੱਕ ਛੋਟੇ ਬੱਚੇ ਨੂੰ ਇੱਕ ਇਮਾਰਤ ਦੀ ਬਾਲਕੋਨੀ ਵਿੱਚ ਲਟਕਦਾ ਦੇਖ ਕੇ ਇੱਕ ਚੁਸਤ ਵਿਅਕਤੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਚੁਸਤੀ ਦਿਖਾਉਂਦੇ ਹੋਏ ਇਮਾਰਤ ਦੀ ਬਾਲਕੋਨੀ 'ਤੇ ਲੱਗੀ ਲੋਹੇ ਦੀ ਗਰਿੱਲ ਨੂੰ ਫੜ੍ਹ ਕੇ ਸਿੱਧੇ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਤੋਂ ਬਾਅਦ ਉਹ ਸਿੱਧਾ ਬੱਚੇ ਕੋਲ ਪਹੁੰਚਦਾ ਹੈ, ਉਸ ਨੂੰ ਫੜ ਕੇ ਘਰ ਦੇ ਅੰਦਰ ਲੈ ਜਾਂਦਾ ਹੈ। ਵੀਡੀਓ 'ਚ ਬੱਚੇ ਨੂੰ ਬਚਾਉਂਦੇ ਦੇਖ ਹੇਠਾਂ ਖੜ੍ਹੇ ਲੋਕ ਸੀਟੀਆਂ ਮਾਰਨ ਲੱਗੇ।
ਉਪਭੋਗਤਾਵਾਂ ਨੇ ਵਿਅਕਤੀ ਦੀ ਤਾਰੀਫ ਕੀਤੀ
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਯੂਜ਼ਰਸ ਲਗਾਤਾਰ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਟਵਿੱਟਰ 'ਤੇ @OnlyBangersEth ਨਾਮ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਬੱਚੇ ਨੂੰ ਬਚਾਉਣ ਲਈ ਇਮਾਰਤ 'ਤੇ ਚੜ੍ਹਿਆ ਵਿਅਕਤੀ'। ਵੀਡੀਓ 'ਚ ਮੌਜੂਦ ਵਿਅਕਤੀ ਦੀ ਹਿੰਮਤ ਅਤੇ ਹੌਸਲੇ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਵੀਡੀਓ ਨੇ ਉਪਭੋਗਤਾਵਾਂ ਦਾ ਧਿਆਨ ਖਿੱਚਿਆ
Man climbs building to save dangling child pic.twitter.com/wot5PTg054
— OnlyBangers.eth (@OnlyBangersEth) April 27, 2023
ਵੀਡੀਓ ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ ਹੈ। ਜਿਸ ਨੂੰ ਖਬਰ ਲਿਖੇ ਜਾਣ ਤੱਕ 1 ਲੱਖ 55 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਯੂਜ਼ਰਸ ਵੀਡੀਓ ਨੂੰ ਦੇਖ ਕੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਯੂਜ਼ਰਸ ਨੇ ਬੱਚੇ ਨੂੰ ਬਚਾਉਣ ਵਾਲੇ ਵਿਅਕਤੀ ਦੀ ਹਿੰਮਤ ਨੂੰ ਸਲਾਮ ਕੀਤਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਵਿਅਕਤੀ ਨੂੰ ਸੁਪਰਹੀਰੋ ਦਾ ਖਿਤਾਬ ਵੀ ਦਿੱਤਾ ਹੈ। ਦੂਜੇ ਪਾਸੇ ਕੁਝ ਲੋਕਾਂ ਨੇ ਬੱਚੇ ਵੱਲ ਧਿਆਨ ਨਾ ਦੇਣ ਦਾ ਦੋਸ਼ ਉਨ੍ਹਾਂ ਦੇ ਮਾਤਾ-ਪਿਤਾ 'ਤੇ ਲਗਾਇਆ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement