ਪੜਚੋਲ ਕਰੋ
ਬੱਬਰ ਸ਼ੇਰ ਨਾਲ ਪੰਗਾ ਲੈਣ ਦੀ ਕੋਸ਼ਿਸ਼ ਪਈ ਭਾਰੀ , ਸ਼ਖਸ 'ਤੇ ਕਰ ਦਿੱਤਾ ਹਮਲਾ
Lion Attack Viral Video : ਕਈ ਵਾਰ ਵੀਡੀਓ ਬਣਾਉਣ ਲਈ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਦਿੰਦੇ ਹਨ। ਤੁਸੀਂ ਸੋਸ਼ਲ ਮੀਡੀਆ 'ਤੇ ਅਜਿਹੇ ਹਜ਼ਾਰਾਂ ਵੀਡੀਓਜ਼ ਦੇਖੇ ਹੋਣਗੇ, ਜਿਨ੍ਹਾਂ 'ਚ ਲੋਕ ਸਿਰਫ ਕੁਝ ਵਿਊਜ਼

viral video
Lion Attack Viral Video : ਕਈ ਵਾਰ ਵੀਡੀਓ ਬਣਾਉਣ ਲਈ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਦਿੰਦੇ ਹਨ। ਤੁਸੀਂ ਸੋਸ਼ਲ ਮੀਡੀਆ 'ਤੇ ਅਜਿਹੇ ਹਜ਼ਾਰਾਂ ਵੀਡੀਓਜ਼ ਦੇਖੇ ਹੋਣਗੇ, ਜਿਨ੍ਹਾਂ 'ਚ ਲੋਕ ਸਿਰਫ ਕੁਝ ਵਿਊਜ਼ ਅਤੇ ਲਾਈਕਸ ਲਈ ਖਤਰਨਾਕ ਜਾਨਵਰਾਂ ਨਾਲ ਪੰਗੇ ਲੈਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਡਰ ਵੀ ਨਹੀਂ ਹੁੰਦਾ ਕਿ ਜਾਨਵਰ ਉਨ੍ਹਾਂ 'ਤੇ ਹਮਲਾ ਕਰ ਸਕਦੇ ਹਨ। ਉਹ ਉਨ੍ਹਾਂ ਨਾਲ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਵੇਂ ਉਹ ਕੋਈ ਖੁੰਖਾਰ ਜਾਨਵਰ ਨਹੀਂ, ਸਗੋਂ ਪਾਲਤੂ ਜਾਨਵਰ ਹੋਵੇ। ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਅਜਿਹਾ ਖੌਫਨਾਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਕੰਬ ਜਾਵੇਗਾ।
ਟਵਿਟਰ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਵਿਅਕਤੀ ਬਿਨਾਂ ਵਜ੍ਹਾ ਸ਼ੇਰ ਨਾਲ ਉਲਝਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੇਰ ਗੁੱਸੇ 'ਚ ਹੈ ਅਤੇ ਮੂੰਹ ਫਾੜ ਕੇ ਖੜ੍ਹਾ ਹੈ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜੇਕਰ ਇਸ ਸਮੇਂ ਕੋਈ ਉਸ ਦੇ ਸਾਹਮਣੇ ਆ ਗਿਆ ਤਾਂ ਉਹ ਉਸ ਨੂੰ ਬੇਰਹਿਮੀ ਨਾਲ ਮਾਰ ਕੇ ਕੱਚਾ ਚਬਾ ਜਾਵੇਗਾ ਪਰ ਪਤਾ ਨਹੀਂ ਇੱਕ ਵਿਅਕਤੀ ਨੇ ਕੀ ਸੋਚਿਆ ਕਿ ਬੱਬਰ ਸ਼ੇਰ ਨਾਲ ਉਲਝਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਦੇ ਮੂੰਹ ਵਿੱਚ ਆਪਣੀ ਉਂਗਲੀ ਪਾਉਣ ਦੀ ਕੋਸ਼ਿਸ਼ ਕਰਨ ਲੱਗਾ।
— Out of Context Human Race (@NoContextHumans) June 23, 2023
ਪਿੰਜਰੇ ਵਿੱਚ ਬੰਦ ਸੀ ਸ਼ੇਰ , ਫਿਰ ਵੀ ਬੋਲ ਦਿੱਤਾ ਹਮਲਾ
ਸ਼ਖਸ ਨੇ ਕਈ ਵਾਰ ਪਿੰਜਰੇ ਵਿੱਚ ਬੰਦ ਸ਼ੇਰ ਨੂੰ ਛੇੜਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਹਰ ਵਾਰ ਬਚ ਨਿਕਲਦਾ ਪਰ ਸ਼ੇਰ ਵੀ ਹੁਣ ਐਕਟਿਵ ਮੋਡ ਵਿੱਚ ਆ ਚੁੱਕਾ ਸੀ। ਉਸ ਨੇ ਹੁਣ ਸੋਚ ਲਿਆ ਸੀ ਕਿ ਸ਼ਖਸ ਦੀ ਐਸੀ ਤੈਸੀ ਕਰਨੀ ਹੈ। ਬੱਸ ਫਿਰ ਕੀ ਸੀ, ਸ਼ਖਸ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਸ਼ੇਰ ਨੇ ਮੌਕਾ ਮਿਲਦਿਆਂ ਹੀ ਉਸਦਾ ਹੱਥ ਮੂੰਹ ਵਿੱਚ ਫੜ੍ਹ ਲਿਆ। ਇਸ ਤੋਂ ਬਾਅਦ ਸ਼ਖਸ ਨੇ ਖ਼ੁਦ ਨੂੰ ਸ਼ੇਰ ਦੇ ਜਬਾੜਿਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ੇਰ ਨੇ ਉਸਦਾ ਹੱਥ ਇੰਨਾ ਕੱਸਿਆ ਹੋਇਆ ਸੀ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਦਮੀ ਆਪਣਾ ਹੱਥ ਨਹੀਂ ਛੁਡਾ ਸਕਿਆ।
ਵੀਡੀਓ ਬਣਾਉਂਦੇ ਰਹਿੰਦੇ ਹਨ ਲੋਕ
ਹਾਲਾਂਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਆਖਿਰਕਾਰ ਸ਼ੇਰ ਨੇ ਉਸ ਦਾ ਹੱਥ ਛੱਡ ਦਿੱਤਾ। ਇਸ ਦੇ ਨਾਲ ਇਹ ਵੀਡੀਓ ਖਤਮ ਹੋ ਜਾਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਖਸ ਦੇ ਹੱਥ ਦਾ ਬਹੁਤ ਬੁਰਾ ਹਾਲ ਹੋ ਗਿਆ ਹੋਵੇਗਾ। ਕਿਉਂਕਿ ਸ਼ੇਰ ਨੇ ਪੂਰੇ ਜ਼ੋਰ ਨਾਲ ਆਪਣੇ ਜਬਾੜੇ ਵਿੱਚ ਹੱਥ ਜਕੜ ਲਿਆ ਸੀ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਆਸ-ਪਾਸ ਖੜ੍ਹੇ ਲੋਕਾਂ ਨੇ ਸ਼ਖਸ ਨੂੰ ਸ਼ੇਰ ਦੇ ਚੁੰਗਲ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਘਟਨਾ ਦੀ ਵੀਡੀਓ ਬਣਾਉਂਦੇ ਰਹੇ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















