Viral News: ਕੋਈ ਤਾਂ ਹੈ ਮੁੰਡਿਆਂ ਦਾ ਦਰਦ ਸਮਝਣ ਵਾਲਾ..., ਕੈਬ ਦੇ ਪਿੱਛੇ ਲਿਖਿਆ ਮੈਸੇਜ ਹੋਇਆ ਵਾਇਰਲ
ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀਆਂ ਗੱਡੀਆਂ 'ਤੇ ਅਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ ਕਿ ਪੜ੍ਹਨ ਵਾਲਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇੱਕ ਕੈਬ ਦੀ ਵੀਡੀਓ ਵਾਇਰਲ ਹੋ ਰਹੀ ਹੈ
Viral News: ਭਾਰਤ ਵਿੱਚ ਚੱਲਦੇ ਹਰ ਟਰੱਕ ਅਤੇ ਟੈਂਪੂ ਉੱਤੇ ਲਿਖੀ ਸ਼ਾਇਰੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ ਪਰ ਬਦਲਦੇ ਸਮੇਂ ਨਾਲ ਕਵਿਤਾਵਾਂ ਤੋਂ ਇਲਾਵਾ ਸਮਾਜਿਕ ਸੁਨੇਹੇ ਅਤੇ ਦਿਲਕਸ਼ ਸੰਦੇਸ਼ ਵੀ ਗੱਡੀਆਂ 'ਤੇ ਲਿਖੇ ਜਾਣ ਲੱਗ ਪਏ ਹਨ ਅਤੇ ਹੁਣ ਸਿਰਫ ਟਰੱਕ ਹੀ ਨਹੀਂ ਬਲਕਿ ਕੈਬ ਡਰਾਈਵਰਾਂ ਨੂੰ ਵੀ ਆਪਣੇ ਵਾਹਨਾਂ 'ਤੇ ਅਜਿਹੇ ਸੰਦੇਸ਼ ਲਿਖੇ ਜਾਣੇ ਸ਼ੁਰੂ ਹੋ ਗਏ ਹਨ। ਲੋਕਾਂ ਨੇ ਆਪਣੇ ਵਾਹਨਾਂ 'ਤੇ 'ਮੰਮੀ ਦਾ ਬੇਟਾ' ਜਾਂ 'ਬੇਬੀ ਆਨ ਬੋਰਡ' ਵਰਗੇ ਸਟਿੱਕਰ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ।
ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀਆਂ ਗੱਡੀਆਂ 'ਤੇ ਅਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ ਕਿ ਪੜ੍ਹਨ ਵਾਲਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇੱਕ ਕੈਬ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਪੜ੍ਹ ਕੇ ਲੋਕ ਕਹਿ ਰਹੇ ਹਨ, ਦੇਖੋ ਸੱਚ ਲਿਖਿਆ ਹੈ।
View this post on Instagram
ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੈਗਨਆਰ ਕੈਬ ਸੜਕ 'ਤੇ ਜਾ ਰਹੀ ਹੈ ਜਿਸ ਨੂੰ ਪਿੱਛੋ ਚੱਲ ਰਹੀ ਕਾਰ ਦੇ ਡਰਾਈਵਰ ਨੇ ਕੈਮਰੇ ਵਿੱਚ ਕੈਦ ਲਿਆ ਜਿਸ ਉੱਤੇ ਲਿਖਿਆ ਸੀ, 2024 ਵਿੱਚ ਧੀਆਂ ਨਹੀਂ, ਬੇਰੁਜ਼ਗਾਰ ਮੁੰਡੇ ਮਾਪਿਆਂ ਦਾ ਬੋਝ!
ਇਹ ਵੀਡੀਓ ਇੰਸਟਾਗ੍ਰਾਮ 'ਤੇ @trekkeryatty ਨਾਮ ਦੇ ਯੂਜ਼ਰ ਨੇ 18 ਅਪ੍ਰੈਲ ਨੂੰ ਸ਼ੇਅਰ ਕੀਤਾ ਸੀ, ਜਿਸ ਨੂੰ ਹੁਣ ਤੱਕ 26 ਲੱਖ ਵਿਊਜ਼ ਅਤੇ 2 ਲੱਖ 84 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਬਾਅਦ ਲੋਕ ਇਸ ਉੱਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ, ਦਿਲੋਂ ਸਲਾਮ। ਦੂਜੇ ਨੇ ਕਿਹਾ- ਕੋਈ ਹੈ ਜੋ ਮੁੰਡਿਆਂ ਦਾ ਦਰਦ ਸਮਝੇ...
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।