ਪੜਚੋਲ ਕਰੋ

AI Teacher in India: ਹੁਣ ਸਕੂਲਾਂ 'ਚ ਨਹੀਂ ਰਹੇਗੀ ਅਧਿਆਪਕਾਂ ਦੀ ਲੋੜ!  ਬੱਚਿਆਂ ਨੂੰ ਪੜ੍ਹਾਉਣਗੇ ਰੋਬੋਟ

AI Teacher in India: ਹੁਣ ਸਕੂਲਾਂ 'ਚ ਅਧਿਆਪਕਾਂ ਦੀ ਲੋੜ ਨਹੀਂ ਰਹੇਗੀ। ਬੱਚਿਆਂ ਨੂੰ ਰੋਬੋਟ ਪੜ੍ਹਾਉਣਗੇ। ਭਾਰਤ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੀ ਰੋਬੋਟ ਟੀਚਰ ਕੇਰਲ ਦੇ ਸਕੂਲ ਵਿੱਚ ਪੜ੍ਹਾ ਰਹੀ ਹੈ।

AI Teacher in India: ਹੁਣ ਸਕੂਲਾਂ 'ਚ ਅਧਿਆਪਕਾਂ ਦੀ ਲੋੜ ਨਹੀਂ ਰਹੇਗੀ। ਬੱਚਿਆਂ ਨੂੰ ਰੋਬੋਟ ਪੜ੍ਹਾਉਣਗੇ। ਭਾਰਤ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੀ ਰੋਬੋਟ ਟੀਚਰ ਕੇਰਲ ਦੇ ਸਕੂਲ ਵਿੱਚ ਪੜ੍ਹਾ ਰਹੀ ਹੈ। ਜੇਕਰ ਤਜਰਬਾ ਸਫਲ ਰਿਹਾ ਤਾਂ ਇਹ ਰੋਬਟ ਟੀਚਰ ਦੇਸ਼ ਭਰ ਦੇ ਸਕੂਲਾਂ ਵਿੱਚ ਤਾਇਨਾਤ ਹੋ ਸਕਦੇ ਹਨ।

ਦਰਅਸਲ ਪਿਛਲੇ ਕੁਝ ਸਮੇਂ ਤੋਂ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬਹੁਤ ਚਰਚਾ ਹੋ ਰਹੀ ਹੈ। ਕਈ ਖੇਤਰਾਂ ਵਿੱਚ AI 'ਤੇ ਲੋਕਾਂ ਦੀ ਨਿਰਭਰਤਾ ਵਧ ਰਹੀ ਹੈ। ਸਕੂਲਾਂ ਤੇ ਕਾਲਜਾਂ ਵਿੱਚ ਏਆਈ ਵਿਸ਼ਿਆਂ ਦੀ ਪੜ੍ਹਾਈ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਦੇ ਕੇਰਲ ਰਾਜ ਨੂੰ ਆਪਣੀ ਪਹਿਲੀ AI ਅਧਿਆਪਕ ਮਿਲੀ ਹੈ। ਕੇਰਲ ਦੇ ਇੱਕ ਸਕੂਲ ਵਿੱਚ ਏਆਈ ਰੋਬੋਟ ਟੀਚਰ ਆਈਰਿਸ ਨੂੰ ਨਿਯੁਕਤ ਕੀਤਾ ਗਿਆ ਹੈ। ਦੇਸ਼-ਵਿਦੇਸ਼ ਵਿੱਚ ਇਸ ਦੀ ਚਰਚਾ ਹੋ ਰਹੀ ਹੈ।

ਅਸਲੀਅਤ ਇਹ ਹੈ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਡਿਜੀਟਲ ਡਿਵਾਈਸਾਂ ਦੇ ਦੁਆਲੇ ਹੀ ਘੁੰਮਦੀ ਹੈ। ਬਹੁਤੇ ਘਰਾਂ ਵਿੱਚ ਸਵੇਰ ਦਾ ਅਲਾਰਮ ਮੋਬਾਈਲ ਫ਼ੋਨ 'ਤੇ ਹੀ ਵੱਜਦਾ ਹੈ। ਅਸੀਂ ਦਿਨ-ਰਾਤ ਵੱਖ-ਵੱਖ ਕੰਮਾਂ ਲਈ ਕੰਪਿਊਟਰ, ਲੈਪਟਾਪ ਵਰਗੇ ਐਪਸ ਤੇ ਡਿਵਾਈਸਾਂ ਦੀ ਵਰਤੋਂ ਕਰਦੇ ਹਾਂ। ਆਉਣ ਵਾਲੇ ਕੁਝ ਸਾਲਾਂ ਵਿੱਚ ਡਿਜੀਟਲਾਈਜ਼ੇਸ਼ਨ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਹਰ ਕੋਈ ਜਾਣਦਾ ਹੈ ਕਿ ਰੋਬੋਟ ਕਈ ਰੈਸਟੋਰੈਂਟਾਂ 'ਚ ਖਾਣਾ ਪਰੋਸਦੇ ਹਨ ਪਰ ਹੁਣ AI ਰੋਬੋਟ ਸਕੂਲੀ ਬੱਚਿਆਂ ਨੂੰ ਪੜ੍ਹਾਉਂਦੇ ਵੀ ਨਜ਼ਰ ਆਉਣਗੇ।

ਕੌਣ ਹੈ AI ਅਧਿਆਪਕ ਆਇਰਿਸ?

ਏਆਈ ਟੀਚਰ ਆਈਰਿਸ ਇੱਕ ਮਨੁੱਖੀ ਰੋਬੋਟ ਹੈ। ਜਨਰੇਟਿਵ ਏਆਈ ਸਕੂਲ ਅਧਿਆਪਕ ਪਿਛਲੇ ਮਹੀਨੇ ਤੋਂ ਕੇਰਲਾ ਦੇ ਕੇਟੀਸੀਟੀ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਾ ਰਹੀ ਹੈ। ਇਹ ਸਕੂਲੀ ਵਿਦਿਆਰਥੀਆਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ। AI ਰੋਬੋਟ ਟੀਚਰ ਆਈਰਿਸ ਵੀ ਦੂਜੇ ਅਧਿਆਪਕਾਂ ਵਾਂਗ ਸਾੜੀ ਪਾ ਕੇ ਆਉਂਦੀ ਹੈ। ਇਸ ਰੋਬੋਟ ਵਿੱਚ ਕਈ ਵਿਸ਼ੇਸ਼ਤਾਵਾਂ ਹਨ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

ਕਈ ਭਾਸ਼ਾਵਾਂ ਦੀ ਜਾਣਕਾਰ

AI ਰੋਬੋਟ ਨੂੰ 'MakerLabs Edutech' ਦੁਆਰਾ ਬਣਾਇਆ ਗਿਆ ਹੈ। ਇਸ ਕੰਪਨੀ ਅਨੁਸਾਰ, ਆਈਰਿਸ ਨਾ ਸਿਰਫ਼ ਕੇਰਲ ਵਿੱਚ ਬਲਕਿ ਪੂਰੇ ਦੇਸ਼ ਵਿੱਚ ਪਹਿਲੀ ਜਨਰੇਟਿਵ AI ਅਧਿਆਪਕ ਹੈ। ਆਈਰਿਸ 3 ਪ੍ਰਮੁੱਖ ਭਾਸ਼ਾਵਾਂ ਵਿੱਚ ਗੱਲਬਾਤ ਕਰ ਸਕਦੀ ਹੈ। ਇਹ ਵਿਦਿਆਰਥੀਆਂ ਦੇ ਸਭ ਤੋਂ ਔਖੇ ਸਵਾਲਾਂ ਦੇ ਜਵਾਬ ਵੀ ਆਸਾਨੀ ਨਾਲ ਦੇ ਸਕਦਾ ਹੈ। ਆਈਰਿਸ ਦਾ ਗਿਆਨ ਅਧਾਰ ChatGPT ਵਰਗੇ ਪ੍ਰੋਗਰਾਮਿੰਗ ਤੋਂ ਬਣਾਇਆ ਗਿਆ ਹੈ। ਇਹ ਹੋਰ ਆਟੋਮੈਟਿਕ ਸਿੱਖਣ ਦੇ ਸਾਧਨਾਂ ਨਾਲੋਂ ਵਧੇਰੇ ਵਿਆਪਕ ਹੈ।

ਇਹ ਵੀ ਪੜ੍ਹੋ: Facebook ਅਤੇ Instagram ਰਾਹੀਂ ਹੋ ਰਹੀ ਜਾਸੂਸੀ! ਮੋਬਾਈਲ 'ਚ ਤੁਰੰਤ ਆਨ ਕਰੋ ਇਹ ਸੈਟਿੰਗ

ਸਕੂਲ ਵਿੱਚ ਨਵੇਂ ਤਜਰਬੇ ਕੀਤੇ ਜਾਣਗੇ

ਕੇਟੀਸੀਟੀ ਸਕੂਲ ਕੇਰਲ ਦੇ ਸਭ ਤੋਂ ਵੱਕਾਰੀ ਸਕੂਲਾਂ ਵਿੱਚੋਂ ਇੱਕ ਹੈ। ਇਸ ਸਮੇਂ ਅੰਗਰੇਜ਼ੀ ਮਾਧਿਅਮ ਵਾਲੇ ਇਸ ਸਕੂਲ ਵਿੱਚ 3 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਸਕੂਲ ਵਿੱਚ ਹੋਰ ਵੀ ਤਜਰਬੇ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜਨਰੇਟਿਵ ਏਆਈ ਅਧਿਆਪਕਾਂ ਯਾਨੀ ਰੋਬੋਟ ਅਧਿਆਪਕਾਂ ਦੀ ਗਿਣਤੀ ਵਧਾਈ ਜਾਵੇਗੀ। ਮੇਕਰਲੈਬਸ ਦੇ ਸੀਈਓ ਹਰੀ ਸਾਗਰ ਨੇ ਕਿਹਾ ਕਿ ਏਆਈ ਨਾਲ ਸੰਭਾਵਨਾਵਾਂ ਬੇਅੰਤ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਸਿੱਖਣਾ ਮਜ਼ੇਦਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ: Bathinda News: ਸ਼ਿਵ ਸੈਨਾ ਲੀਡਰ ਨੇ ਸਕਿਉਰਟੀ ਲੈਣ ਲਈ ਆਪਣੇ ਆਪ 'ਤੇ ਹੀ ਕਰਵਾਇਆ ਝੂਠਾ ਹਮਲਾ, ਇੰਝ ਖੁੱਲ੍ਹੀ ਪੋਲ

ਟਾਪ ਹੈਡਲਾਈਨ

Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget