(Source: ECI/ABP News)
Ice Skating ਕਰਦੇ ਹੋਏ ਹਿੰਦੀ ਗੀਤਾਂ 'ਤੇ ਡਾਂਸ ਕਰ ਰਹੀ ਵਿਦੇਸ਼ੀ ਜੋੜੀ , ਖ਼ੂਬ ਦੇਖਿਆ ਜਾ ਰਿਹਾ ਹੈ ਵੀਡੀਓ
Ice Skating Trending Video : ਸੋਸ਼ਲ ਮੀਡੀਆ ਦੀ ਇੱਕ ਖਾਸੀਅਤ ਇਹ ਹੈ ਕਿ ਨਵੇਂ ਵੀਡੀਓਜ਼ ਦੇ ਨਾਲ-ਨਾਲ ਕੁਝ ਪੁਰਾਣੇ ਵੀਡੀਓਜ਼ ਵੀ ਆਪਣੀ ਦਿਲਚਸਪ ਕੰਟੇੰਟ ਦੀ ਵਜ੍ਹਾ ਕਰਕੇ ਸਮੇਂ-ਸਮੇਂ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਜਦੋਂ ਟਵਿੱਟਰ ਜਾਂ ਇੰਸਟਾਗ੍ਰਾਮ
![Ice Skating ਕਰਦੇ ਹੋਏ ਹਿੰਦੀ ਗੀਤਾਂ 'ਤੇ ਡਾਂਸ ਕਰ ਰਹੀ ਵਿਦੇਸ਼ੀ ਜੋੜੀ , ਖ਼ੂਬ ਦੇਖਿਆ ਜਾ ਰਿਹਾ ਹੈ ਵੀਡੀਓ Olympic Champion dancing on bollywood Songs while doing ice Skating Viral Video Ice Skating ਕਰਦੇ ਹੋਏ ਹਿੰਦੀ ਗੀਤਾਂ 'ਤੇ ਡਾਂਸ ਕਰ ਰਹੀ ਵਿਦੇਸ਼ੀ ਜੋੜੀ , ਖ਼ੂਬ ਦੇਖਿਆ ਜਾ ਰਿਹਾ ਹੈ ਵੀਡੀਓ](https://feeds.abplive.com/onecms/images/uploaded-images/2023/05/06/c542c3c0c854776d1c78f4637156cf161683356976346345_original.jpg?impolicy=abp_cdn&imwidth=1200&height=675)
Ice Skating Trending Video : ਸੋਸ਼ਲ ਮੀਡੀਆ ਦੀ ਇੱਕ ਖਾਸੀਅਤ ਇਹ ਹੈ ਕਿ ਨਵੇਂ ਵੀਡੀਓਜ਼ ਦੇ ਨਾਲ-ਨਾਲ ਕੁਝ ਪੁਰਾਣੇ ਵੀਡੀਓਜ਼ ਵੀ ਆਪਣੀ ਦਿਲਚਸਪ ਕੰਟੇੰਟ ਦੀ ਵਜ੍ਹਾ ਕਰਕੇ ਸਮੇਂ-ਸਮੇਂ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਜਦੋਂ ਟਵਿੱਟਰ ਜਾਂ ਇੰਸਟਾਗ੍ਰਾਮ 'ਤੇ ਚੱਲ ਰਹੇ ਲੇਟੈਸਟ ਟਰੈਂਡ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਟਰੈਂਡ ਨਾਲ ਜੁੜੇ ਪੁਰਾਣੇ ਵੀਡੀਓ ਵੀ ਦੁਬਾਰਾ ਵਾਇਰਲ ਹੋ ਜਾਂਦੇ ਹਨ। ਜਿਵੇਂ ਕਿ 2005 ਦੀ ਫਿਲਮ ਬੰਟੀ ਔਰ ਬਬਲੀ ਦਾ ਗੀਤ "ਕਜਰਾ ਰੇ" ਅੱਜਕੱਲ੍ਹ ਟ੍ਰੈਂਡਿੰਗ ਗੀਤਾਂ ਦੀ ਸੂਚੀ ਵਿੱਚ ਟੌਪ 'ਤੇ ਬਣਿਆ ਹੋਇਆ ਹੈ, ਇਸ ਗੀਤ ਵਿੱਚ ਆਈਸ ਸਕੇਟਰਸ ਦੀ ਜੋੜੀ ਦਾ ਇੱਕ ਪੁਰਾਣਾ ਵੀਡੀਓ ਦੁਬਾਰਾ ਸਾਹਮਣੇ ਆਇਆ ਹੈ ,ਜੋ ਲੋਕਾਂ ਦਾ ਦਿਲ ਜਿੱਤ ਰਿਹਾ ਹੈ। .
ਇਹ ਵੀ ਪੜ੍ਹੋ : 600 ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਭਾਰਤ ਫੇਰੀ ਦੌਰਾਨ ਲਿਆ ਇਹ ਫੈਸਲਾ
ਵੀਡੀਓ ਵਿੱਚ ਇਸ ਜੋੜੀ ਦੀ ਪ੍ਰਫਾਮਸ ਕਜਰਾ ਰੇ ਗੀਤ ਨਾਲ ਸ਼ੁਰੂ ਹੁੰਦਾ ਹੈ। 2002 ਦੇ ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਸਟਾਰਰ ਦੇਵਦਾਸ ਦੇ ਦੋ ਹੋਰ ਬਾਲੀਵੁੱਡ ਗੀਤ ਵੀ ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਸ਼ਾਮਲ ਕੀਤੇ ਗਏ ਸਨ। ਵੈਨਕੂਵਰ ਵਿੱਚ ਪ੍ਰਫਾਮਸ ਕਰ ਰਹੇ ਹਨ ਦੋ ਸਾਬਕਾ ਓਲੰਪੀਅਨ ਅਤੇ ਵਿਸ਼ਵ ਚੈਂਪੀਅਨ ਮੈਰਿਲ ਡੇਵਿਸ ਅਤੇ ਚਾਰਲੀ ਵ੍ਹਾਈਟ ਹਨ। ਮਸ਼ਹੂਰ ਬਾਲੀਵੁੱਡ ਗੀਤਾਂ 'ਤੇ ਫਿਗਰ ਸਕੇਟਿੰਗ ਕਰਦੇ ਜੋੜੀ ਨੂੰ ਦਰਸਾਉਂਦੀ ਇਹ ਪੁਰਾਣੀ ਵੀਡੀਓ ਆਨਲਾਈਨ ਵਾਇਰਲ ਹੋਈ ਹੈ, ਜਿਸ ਨੂੰ ਤੁਸੀਂ ਵੀ ਦੇਖਣਾ ਅਤੇ ਸਾਂਝਾ ਕਰਨਾ ਪਸੰਦ ਕਰੋਗੇ।
View this post on Instagram
ਵਿਦੇਸ਼ੀ ਜੋੜੇ ਨੇ ਮਚਾਇਆ ਧਮਾਲ
ਇਸ ਵੀਡੀਓ ਨੂੰ 29 ਅਪ੍ਰੈਲ 2023 ਨੂੰ ਅੰਤਰਰਾਸ਼ਟਰੀ ਡਾਂਸ ਦਿਵਸ ਦੇ ਮੌਕੇ 'ਤੇ ਓਲੰਪਿਕ ਦੇ ਅਧਿਕਾਰਤ ਪੇਜ ਦੁਆਰਾ ਸਾਂਝਾ ਕੀਤਾ ਗਿਆ ਸੀ। ਉਸਦਾ ਪਹਿਰਾਵਾ ਉਸਦੀ ਪਸੰਦ ਦੇ ਗੀਤ ਨਾਲ ਮੇਲ ਖਾਂਦਾ ਹੈ, ਜੋ ਇਸ ਵੀਡੀਓ ਨੂੰ ਹੋਰ ਵੀ ਦਿਲਚਸਪ ਅਤੇ ਮਨੋਰੰਜਕ ਬਣਾਉਂਦਾ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਬਸ ਦੇਖਦੇ ਰਹੋ!! ਇਸ ਅੰਤਰਰਾਸ਼ਟਰੀ ਡਾਂਸ ਦਿਵਸ 'ਤੇ ਵੈਨਕੂਵਰ 2010 ਵਿੱਚ ਮੇਰਿਲ ਡੇਵਿਸ ਅਤੇ ਚਾਰਲੀ ਵ੍ਹਾਈਟ ਦੇ ਕਲਾਸਿਕ ਬਾਲੀਵੁੱਡ ਹਿੱਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖੋ!"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)