![ABP Premium](https://cdn.abplive.com/imagebank/Premium-ad-Icon.png)
Viral couples :13 ਸਾਲ ਦੇ ਬੱਚੇ ਦੀ ਜਿੱਦ, ਕਹਿੰਦਾ ਜੇ ਵਿਆਹ ਨਹੀਂ ਕਰਨਾ ਤਾਂ ਮੈਂ ਪੜ੍ਹਾਈ ਵੀ ਨਹੀਂ ਕਰਦਾ, ਫਿਰ ਮਾਪਿਆ ਨੇ ਚੁੱਕਿਆ ਆਹ ਕਦਮ
Pakistan Viral couples: ਬਹੁਤ ਸਾਰੇ ਸਮਾਜ ਹਨ ਜੋ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਵਿਆਹ ਦੀ ਉਮਰ ਅਤੇ ਰਸਮਾਂ ਦਾ ਫੈਸਲਾ ਕਰਦੇ ਹਨ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਬੱਚੇ ਦੀ ਜ਼ਿੱਦ ਕਾਰਨ ਮਾਪੇ ਉਸ ਦਾ ਵਿਆਹ ਕਰਨ
![Viral couples :13 ਸਾਲ ਦੇ ਬੱਚੇ ਦੀ ਜਿੱਦ, ਕਹਿੰਦਾ ਜੇ ਵਿਆਹ ਨਹੀਂ ਕਰਨਾ ਤਾਂ ਮੈਂ ਪੜ੍ਹਾਈ ਵੀ ਨਹੀਂ ਕਰਦਾ, ਫਿਰ ਮਾਪਿਆ ਨੇ ਚੁੱਕਿਆ ਆਹ ਕਦਮ Pakistan 13 year old couples goes viral for early marriage Viral couples :13 ਸਾਲ ਦੇ ਬੱਚੇ ਦੀ ਜਿੱਦ, ਕਹਿੰਦਾ ਜੇ ਵਿਆਹ ਨਹੀਂ ਕਰਨਾ ਤਾਂ ਮੈਂ ਪੜ੍ਹਾਈ ਵੀ ਨਹੀਂ ਕਰਦਾ, ਫਿਰ ਮਾਪਿਆ ਨੇ ਚੁੱਕਿਆ ਆਹ ਕਦਮ](https://feeds.abplive.com/onecms/images/uploaded-images/2024/03/01/d2f03e32fd488ad8a447500d9691f3411709270827985785_original.webp?impolicy=abp_cdn&imwidth=1200&height=675)
Pakistan Viral couples: ਦੇਸ਼ ਦੇ ਵਿੱਚ ਵਿਆਹ ਦੀ ਸਹੀ ਉਮਰ ਕੀ ਹੋਣੀ ਚਾਹੀਦੀ ਹੈ ਇਸ 'ਤੇ ਅੱਜ ਵੀ ਸਾਡਾ ਸਮਾਜ ਬਹਿਸ ਕਰਦਾ ਹੈ। ਪਿੰਡਾਂ ਵਿੱਚ ਤਾਂ ਕਈ ਥਾਵਾਂ 'ਤੇ ਘੱਟ ਉਮਰ 'ਚ ਹੀ ਬੱਚਿਆਂ ਦੇ ਵਿਆਹ ਕਰ ਦਿੰਦੇ ਹਨ ਅਤੇ ਕਈ ਥਾਵਾਂ 'ਤੇ ਬੱਚਾ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਵਿਆਹ ਵਾਲੀ ਉਮਰ ਹੀ ਲੰਘਾ ਦਿੰਦਾ ਹੈ।
ਬਹੁਤ ਸਾਰੇ ਸਮਾਜ ਹਨ ਜੋ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਵਿਆਹ ਦੀ ਉਮਰ ਅਤੇ ਰਸਮਾਂ ਦਾ ਫੈਸਲਾ ਕਰਦੇ ਹਨ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਬੱਚੇ ਦੀ ਜ਼ਿੱਦ ਕਾਰਨ ਮਾਪੇ ਉਸ ਦਾ ਵਿਆਹ ਕਰਨ ਲਈ ਮਜਬੂਰ ਹੋ ਜਾਂਦੇ ਹਨ? ਉਹ ਵੀ ਵਿਆਹ ਦੀ ਨਿਰਧਾਰਿਤ ਉਮਰ ਵਿੱਚ ਨਹੀਂ ਸਗੋਂ ਸਿਰਫ਼ 13 ਸਾਲ ਦੀ ਉਮਰ ਵਿੱਚ।
ਅਜਿਹਾ ਹੀ ਇੱਕ ਵਿਆਹ ਪਾਕਿਸਤਾਨ ਵਿੱਚ ਹੋਇਆ, ਜਿਸ ਵਿੱਚ ਦੋ ਬੱਚੇ ਲਾੜਾ-ਲਾੜੀ ਬਣ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦਾ ਵਿਆਹ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਹ ਬੱਚਿਆਂ ਦਾ ਜੋੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਪਾਕਿਸਤਾਨ 'ਚ ਹੋਏ ਇਸ ਵਿਆਹ ਦਾ ਵੀਡੀਓ ਸਲਾਮ ਪਾਕਿਸਤਾਨ ਨਾਂ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਇੱਕ 13 ਸਾਲ ਦਾ ਬੱਚਾ ਲਾੜੇ ਦੇ ਰੂਪ ਵਿੱਚ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਉਸ ਦੀ ਲਾੜੀ ਸਿਰਫ਼ 12 ਸਾਲ ਦੀ ਹੈ।
ਬੱਚੇ ਦੀ ਸ਼ਰਤ
ਕੁਝ ਖਬਰਾਂ ਮੁਤਾਬਕ ਇਸ ਬੱਚੇ ਨੇ ਆਪਣੇ ਮਾਤਾ-ਪਿਤਾ ਅੱਗੇ ਇਹ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਉਸ ਦਾ ਵਿਆਹ ਨਹੀਂ ਹੋ ਜਾਂਦਾ, ਉਹ ਅੱਗੇ ਦੀ ਪੜ੍ਹਾਈ ਨਹੀਂ ਕਰੇਗਾ। ਮਾਤਾ-ਪਿਤਾ ਨੇ ਬੱਚੇ ਦੀ ਜ਼ਿੱਦ ਨੂੰ ਅੱਗੇ ਤੋਰਿਆ ਅਤੇ ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ।
ਜਦੋਂ ਕਿ ਪਾਕਿਸਤਾਨ ਵਿੱਚ ਵਿਆਹ ਦੀ ਉਮਰ ਲੜਕਿਆਂ ਲਈ 18 ਸਾਲ ਅਤੇ ਲੜਕੀਆਂ ਲਈ 16 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਦੇ ਬਾਵਜੂਦ ਮਾਪਿਆਂ ਨੇ ਇਹ ਵਿਆਹ ਕਰਵਾਇਆ। Reviewit.pk ਦੇ ਮੁਤਾਬਕ ਦੋਹਾਂ ਦੀ 'ਬਾਤ ਪੱਕੀ' ਦੀ ਪਰੰਪਰਾ ਪੂਰੀ ਹੋ ਗਈ ਹੈ ਯਾਨੀ ਕਿ ਸਗਾਈ ਰਵਾਇਤੀ ਤਰੀਕੇ ਨਾਲ ਹੋਈ ਹੈ।
ਵਿਆਹ ਲੋਕਾਂ ਦੀ ਪ੍ਰਤੀਕਿਰਿਆ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਤਾਂ ਹੱਦ ਹੀ ਹੋ ਗਈ। ਇਕ ਯੂਜ਼ਰ ਨੇ ਲਿਖਿਆ ਕਿ ਇਸ ਬੱਚੇ ਦਾ ਪਿਤਾ ਦੀ ਹਾਲਤ ਗੰਭੀਰ ਹੈ ਅਤੇ ਆਪਣੇ ਇਕਲੌਤੇ ਬੇਟੇ ਨੂੰ ਲਾੜੇ ਦੇ ਰੂਪ 'ਚ ਦੇਖਣਾ ਚਾਹੁੰਦਾ ਹੈ। ਇਸ ਲਈ ਅਜਿਹਾ ਕੀਤਾ ਗਿਆ ਸੀ।
ਇਕ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨ ਵਿਚ ਬਾਲਗ ਹੋਣ ਤੋਂ ਬਿਨਾਂ ਵਿਆਹ ਕਰਨਾ ਕਾਨੂੰਨੀ ਨਹੀਂ ਮੰਨਿਆ ਜਾਵੇਗਾ। ਇਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਕੰਟੈਂਟ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)