ਪਲੇਨ 'ਚ ਯਾਤਰੀ ਨੇ ਕੀਤੀ ਬੇਹੱਦ ਗੰਦੀ ਹਰਕਤ, ਔਰਤ ਦੇ ਰੋਕਣ 'ਤੇ ਵੀ ਨਹੀਂ ਰੁਕਿਆ, ਏਅਰਲਾਈਨ ਨੂੰ ਮੰਗਣੀ ਪਈ ਮਾਫੀ
ਪਲੇਨ ਵਿੱਚ ਆਏ ਦਿਨ ਕੁੱਝ ਨਾ ਕੁੱਝ ਅਜਿਹਾ ਵਾਕਿਆ ਹੋ ਜਾਂਦਾ ਹੈ ਕਿ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਯਾਤਰੀਆਂ ਦਾ ਹੰਗਾਮਾ ਕਰਨਾ, ਕੁੱਟਮਾਰ ਕਰਨਾ, ਸ਼ਰਾਬ ਪੀ ਕੇ ਰੋਲਾ ਪਾਉਣਾ ਤਾਂ ਆਮ ਗੱਲ ਹੋ ਗਈ ਹੈ। ਹੁਣ ਯੂਨਾਈਟਿਡ ਏਅਰਲਾਈਨਜ਼ 'ਚ ਅਜਿਹੀ...
Passenger Cirty Act in The Plane : ਪਲੇਨ ਵਿੱਚ ਆਏ ਦਿਨ ਕੁੱਝ ਨਾ ਕੁੱਝ ਅਜਿਹਾ ਵਾਕਿਆ ਹੋ ਜਾਂਦਾ ਹੈ ਕਿ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਯਾਤਰੀਆਂ ਦਾ ਹੰਗਾਮਾ ਕਰਨਾ, ਕੁੱਟਮਾਰ ਕਰਨਾ, ਸ਼ਰਾਬ ਪੀ ਕੇ ਰੋਲਾ ਪਾਉਣਾ ਤਾਂ ਆਮ ਗੱਲ ਹੋ ਗਈ ਹੈ। ਹੁਣ ਯੂਨਾਈਟਿਡ ਏਅਰਲਾਈਨਜ਼ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਇਕ ਮਹਿਲਾ ਯਾਤਰੀ ਨੇ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੇ ਇਕ ਹੋਰ ਯਾਤਰੀ ਦੀ ਗੰਦੀ ਹਰਕਤ ਦਾ ਪਰਦਾਫਾਸ਼ ਕੀਤਾ ਅਤੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਸ ਤੋਂ ਬਾਅਦ ਏਅਰਲਾਈਨ ਨੂੰ ਮੁਆਫੀ ਮੰਗਣੀ ਪਈ।
ਟਵਿੱਟਰ 'ਤੇ @WWJenD ਖਾਤੇ ਤੋਂ ਇੱਕ ਯਾਤਰੀ ਨੇ ਦੱਸਿਆ, ਕੁਝ ਘੰਟੇ ਪਹਿਲਾਂ ਉਹ ਯੂਨਾਈਟਿਡ ਏਅਰਲਾਈਨਜ਼ ਦੁਆਰਾ ਯਾਤਰਾ ਕਰ ਰਹੀ ਸੀ। ਬਿਜ਼ਨਸ ਕਲਾਸ ਵਿੱਚ ਸੀ। ਫਿਰ ਇਕ ਯਾਤਰੀ ਨੇ ਫੋਨ ਕੱਢਿਆ ਅਤੇ ਗੰਦੀ ਵੀਡੀਓ ਕਲਿੱਪ ਦੇਖਣ ਲੱਗਾ। ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਇੱਥੋਂ ਤੱਕ ਕਿ ਫਲਾਈਟ ਅਟੈਂਡੈਂਟ ਨੇ ਵੀ ਰੁਕਿਆ ਪਰ ਆਦਮੀ ਰੁਕਣ ਨੂੰ ਤਿਆਰ ਨਹੀਂ ਸੀ। ਉਹ ਸਾਰਾ ਸਫਰ ਵੀਡੀਓ ਦੇਖਦਾ ਰਿਹਾ। ਕੈਬਿਨ ਵਿੱਚ ਉੱਪਰ-ਨੀਚੇ ਲੋਕ ਬੈਠੇ ਸੀ ਜਿਸ ਵਿਚ ਨਾਬਾਲਿਗ ਵੀ ਸ਼ਾਮਲ। ਬੱਚੇ ਉੱਪਰੋਂ ਦੇਖ ਸਕਦੇ ਸਨ ਕਿ ਇਹ ਆਦਮੀ ਕੀ ਕਰ ਰਿਹਾ ਹੈ। ਮੈਨੂੰ ਉਸ ਦਾ ਵਿਵਹਾਰ ਵੀ ਅਸੁਰੱਖਿਅਤ ਲੱਗਿਆ। ਮਹਿਲਾ ਨੇ ਯੂਨਾਈਟਿਡ ਏਅਰਲਾਈਨਜ਼ ਨੂੰ ਟੈਗ ਕੀਤਾ ਅਤੇ ਲਿਖਿਆ, ਕੀ ਇਸ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ?
@united Are there no consequences for watching porn on your planes? This man watched porn on and off for most of the flight. The flight attendant did tell him “you can’t watch that” after I complained & showed him these pics that I took from my seat. Cont… pic.twitter.com/ZFoZJraE9n
— WWJenD she/her 👩🏻⚕️👩🏻🔬💉🌊🏳️⚧️🏳️🌈✊🏾 (@momxfourboys) June 13, 2023
ਯਾਤਰੀ ਕਾਰਨ ਫਲਾਈਟ ਨੂੰ ਵਾਪਸ ਮੋੜ ਦਿੱਤਾ ਗਿਆ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਏਅਰਲਾਈਨ ਦਾ ਜਵਾਬ ਤੁਰੰਤ ਆਇਆ। ਕਿਹਾ- ਸਾਨੂੰ ਸੱਚਮੁੱਚ ਅਫਸੋਸ ਹੈ ਕਿ ਤੁਹਾਡਾ ਅਨੁਭਵ ਬਹੁਤ ਬੁਰਾ ਰਿਹਾ। ਇਹ ਚਿੰਤਾਜਨਕ ਲੱਗਦਾ ਹੈ। ਅਸੀਂ ਇਸ 'ਤੇ ਕਾਰਵਾਈ ਕਰਾਂਗੇ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਯੂਨਾਈਟਿਡ ਏਅਰਲਾਈਨਜ਼ ਵਿੱਚ ਅਜਿਹੀ ਘਟਨਾ ਵਾਪਰੀ ਹੈ। ਹਾਲ ਹੀ ਵਿੱਚ, ਇਜ਼ਰਾਈਲ ਜਾਣ ਵਾਲੇ ਇੱਕ ਜਹਾਜ਼ ਨੂੰ ਵਾਪਸ ਨਿਊਯਾਰਕ ਵੱਲ ਮੋੜ ਦਿੱਤਾ ਗਿਆ ਕਿਉਂਕਿ ਇੱਕ ਯਾਤਰੀ ਨੇ ਬਾਥਰੂਮ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ ਸੀ। ਵਿਅਕਤੀ ਬਾਥਰੂਮ ਦੀ ਵਰਤੋਂ ਕਰਨਾ ਚਾਹੁੰਦਾ ਸੀ, ਪਰ ਕਿਉਂਕਿ ਬਾਥਰੂਮ ਖਾਲੀ ਨਹੀਂ ਸੀ, ਉਹ ਕੈਬਿਨ ਕਰੂ ਲਈ ਬਣੀ ਸੀਟ 'ਤੇ ਬੈਠ ਗਿਆ ਅਤੇ ਉਡੀਕ ਕਰਨ ਲੱਗਾ। ਹਾਲਾਂਕਿ ਬਾਅਦ 'ਚ ਉਸ ਵਿਅਕਤੀ ਨੂੰ ਬਾਹਰ ਕੱਢ ਦਿੱਤਾ ਗਿਆ।