ਤਿਉਹਾਰ ਮੌਕੇ ਲੋਕ ਪੀ ਗਏ 624 ਕਰੋੜ ਰੁਪਏ ਦੀ ਸ਼ਰਾਬ
Kerala Liquor: ਓਨਮ ਤੋਂ ਠੀਕ ਪਹਿਲਾਂ ਕੇਰਲ 'ਚ 624 ਕਰੋੜ ਰੁਪਏ ਦੀ ਸ਼ਰਾਬ ਦੀ ਰਿਕਾਰਡ ਵਿਕਰੀ ਹੋਈ, ਜੋ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਸਾਲ 2021 'ਚ ਓਨਮ ਤੋਂ ਪਹਿਲਾਂ 529 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਸੀ।
Kerala Liquor: ਓਨਮ ਤੋਂ ਠੀਕ ਪਹਿਲਾਂ ਕੇਰਲ 'ਚ 624 ਕਰੋੜ ਰੁਪਏ ਦੀ ਸ਼ਰਾਬ ਦੀ ਰਿਕਾਰਡ ਵਿਕਰੀ ਹੋਈ, ਜੋ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਸਾਲ 2021 'ਚ ਓਨਮ ਤੋਂ ਪਹਿਲਾਂ 529 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਸੀ। ਰਾਜ ਵਿੱਚ ਸ਼ਰਾਬ ਦੇ ਇੱਕਲੌਤੇ ਥੋਕ ਵਪਾਰੀ ਕੇਰਲ ਸਟੇਟ ਬੇਵਰੇਜ ਕਾਰਪੋਰੇਸ਼ਨ ਦੇ ਅਨੁਸਾਰ, ਇਸ ਸਾਲ ਇੱਕ ਹਫ਼ਤੇ ਦੇ ਅੰਕੜੇ ਸ਼ੁੱਕਰਵਾਰ ਨੂੰ ਸਾਹਮਣੇ ਆਏ ਜੋ ਓਨਮ ਦੇ ਪਹਿਲੇ ਦਿਨ ਦੇ ਨਾਲ ਖਤਮ ਹੋਇਆ ਸੀ।
ਕੇਰਲਾ ਵਿੱਚ ਸ਼ਰਾਬ ਦੀ ਖਪਤ ਦੇ ਅਧਿਐਨ ਦਰਸਾਉਂਦੇ ਹਨ ਕਿ ਰਾਜ ਦੀ 3.34 ਕਰੋੜ ਆਬਾਦੀ ਵਿੱਚੋਂ, ਲਗਭਗ 32.9 ਲੱਖ ਲੋਕ ਸ਼ਰਾਬ ਪੀਂਦੇ ਹਨ, ਜਿਨ੍ਹਾਂ ਵਿੱਚ 29.8 ਲੱਖ ਪੁਰਸ਼ ਅਤੇ 3.1 ਲੱਖ ਔਰਤਾਂ ਸ਼ਾਮਲ ਹਨ। ਹਰ ਰੋਜ਼ ਕਰੀਬ ਪੰਜ ਲੱਖ ਲੋਕ ਸ਼ਰਾਬ ਪੀਂਦੇ ਹਨ। ਇਸ ਵਿੱਚ 1043 ਔਰਤਾਂ ਸਮੇਤ ਕਰੀਬ 83,851 ਲੋਕ ਸ਼ਰਾਬ ਦੇ ਆਦੀ ਹਨ। ਦੱਸ ਦੇਈਏ ਕਿ ਸਰਕਾਰੀ ਖਜ਼ਾਨੇ ਨੂੰ ਸਭ ਤੋਂ ਵੱਧ ਮਾਲੀਆ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੁੰਦਾ ਹੈ।
ਓਨਮ ਦਸ ਦਿਨਾਂ ਦਾ ਤਿਉਹਾਰ ਹੈ। ਇਸ ਸਾਲ ਓਨਮ ਦੇ ਮੌਕੇ 'ਤੇ ਐਤਵਾਰ ਨੂੰ ਸਭ ਤੋਂ ਵੱਧ 71.17 ਕਰੋੜ ਰੁਪਏ ਦੀ ਸ਼ਰਾਬ ਦੀ ਖਰੀਦ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 12 ਕਰੋੜ ਰੁਪਏ ਜ਼ਿਆਦਾ ਹੈ। ਪਿਛਲੇ ਸਾਲ ਇਹ ਅੰਕੜਾ 59.51 ਕਰੋੜ ਰੁਪਏ ਸੀ। ਐਤਵਾਰ ਨੂੰ ਇਰੰਜਲਕੁਡਾ 'ਚ 29.46 ਕਰੋੜ ਰੁਪਏ ਦੀ ਸ਼ਰਾਬ ਵਿਕ ਗਈ।
ਇਸ ਸਾਲ ਇਹ ਤਿਉਹਾਰ 25 ਅਗਸਤ ਤੋਂ ਮਨਾਇਆ ਜਾ ਰਿਹਾ ਸੀ। ਐਤਵਾਰ ਯਾਨੀ 3 ਸਤੰਬਰ ਨੂੰ ਓਨਮ ਦਾ ਆਖਰੀ ਦਿਨ ਸੀ। ਇਸ ਦਿਨ ਸ਼ਰਾਬ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਓਨਮ ਦੌਰਾਨ ਸੂਬੇ 'ਚ ਸ਼ਰਾਬ ਦੀ ਜ਼ਿਆਦਾ ਖਪਤ ਨੂੰ ਦੇਖਦੇ ਹੋਏ ਪਿਛਲੇ ਸਾਲ ਸ਼ਰਾਬ ਦੀ ਵਿਕਰੀ ਨੂੰ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਓਨਮ ਕੇਰਲ ਦਾ ਸਭ ਤੋਂ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ ਜੋ ਕਿ ਰਾਜਾ ਬਲੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਪੁਰਾਣਾਂ ਦੇ ਅਨੁਸਾਰ, ਕੇਰਲ ਦੇ ਰਾਜਾ ਬਲੀ ਨੇ ਆਪਣਾ ਸਾਰਾ ਰਾਜ ਭਗਵਾਨ ਵਿਸ਼ਨੂੰ ਦੇ ਅਵਤਾਰ ਵਾਮਨ ਨੂੰ ਦਾਨ ਕਰ ਦਿੱਤਾ ਸੀ। ਰਾਜਾ ਬਲੀ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਉਨ੍ਹਾਂ ਦੇ ਜਾਣ ਤੋਂ ਬਾਅਦ ਪਰਜਾ ਬਹੁਤ ਦੁਖੀ ਹੋ ਗਈ। ਇਹ ਮੰਨਿਆ ਜਾਂਦਾ ਹੈ ਕਿ ਹਰ ਸਾਲ ਰਾਜਾ ਬਲੀ ਇੱਕ ਦਿਨ ਲਈ ਆਪਣੀ ਪਰਜਾ ਨੂੰ ਮਿਲਣ ਆਉਂਦੇ ਹਨ ਅਤੇ ਇਸ ਦੀ ਯਾਦ ਵਿੱਚ ਓਨਮ ਦਾ ਤਿਉਹਾਰ ਮਨਾਇਆ ਜਾਂਦਾ ਹੈ।