(Source: ECI/ABP News)
Heavy Driver ! JCB ਦੀ ਮਦਦ ਨਾਲ ਹਵਾ 'ਚ ਉਡਾਇਆ ਜਹਾਜ਼, ਵੀਡੀਓ ਦੇਖੇ ਬਿਨ੍ਹਾਂ ਨਹੀਂ ਆਵੇਗਾ ਯਕੀਨ
ਦਰਅਸਲ, ਹੁਣ ਅਸੀਂ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਹਾਂ ਉਹ ਇੱਕ ਜੇਸੀਬੀ ਡਰਾਇਵਰ ਦੀ ਹੈ ਜਿਸ ਨੇ ਅਜਿਹਾ ਕਰ ਦਿਖਾਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਸਹੀ ਵਿੱਚ ਹੈਵੀ ਡਰਾਇਵਰ ਹੈ
![Heavy Driver ! JCB ਦੀ ਮਦਦ ਨਾਲ ਹਵਾ 'ਚ ਉਡਾਇਆ ਜਹਾਜ਼, ਵੀਡੀਓ ਦੇਖੇ ਬਿਨ੍ਹਾਂ ਨਹੀਂ ਆਵੇਗਾ ਯਕੀਨ plane flew in the air with the help of JCB watch video Heavy Driver ! JCB ਦੀ ਮਦਦ ਨਾਲ ਹਵਾ 'ਚ ਉਡਾਇਆ ਜਹਾਜ਼, ਵੀਡੀਓ ਦੇਖੇ ਬਿਨ੍ਹਾਂ ਨਹੀਂ ਆਵੇਗਾ ਯਕੀਨ](https://feeds.abplive.com/onecms/images/uploaded-images/2024/04/19/9ae812ab3a5adc62bf8fba280d42a4041713514837769674_original.jpg?impolicy=abp_cdn&imwidth=1200&height=675)
Viral News: ਸੋਸ਼ਲ ਮੀਡੀਆ ਉੱਤੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਇਨ੍ਹਾਂ ਵਿੱਚੋਂ ਕੁਝ ਤਾਂ ਅਜਿਹੇ ਹੁੰਦੇ ਹਨ ਕਿ ਜੇ ਇਹ ਕੈਮਰੇ ਵਿੱਚ ਕੈਦ ਨਾ ਹੋਣ ਤਾਂ ਕੋਈ ਵੀ ਇਨ੍ਹਾਂ ਉੱਤੇ ਯਕੀਨ ਨਹੀਂ ਕਰੇਗਾ। ਸੋਸ਼ਲ ਮੀਡੀਆ ਉੱਤੇ ਜ਼ਿਆਦਾਤਰ ਡਰਾਇਵਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਤਾਂ ਅਜਿਹੇ ਸਟੰਟ ਕਰਦੇ ਹਨ ਕਿ ਲੋਕਕ ਹੈਰਾਨ ਹੋ ਜਾਂਦੇ ਹਨ।
ਦਰਅਸਲ, ਹੁਣ ਅਸੀਂ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਹਾਂ ਉਹ ਇੱਕ ਜੇਸੀਬੀ ਡਰਾਇਵਰ ਦੀ ਹੈ ਜਿਸ ਨੇ ਅਜਿਹਾ ਕਰ ਦਿਖਾਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਸਹੀ ਵਿੱਚ ਹੈਵੀ ਡਰਾਇਵਰ ਹੈ
ਕੀ ਹੈ ਪੂਰਾ ਮਾਮਲਾ
ਸੋਸ਼ਲ ਮੀਡੀਆ ਉੱਤੇ ਜੇਸੀਬੀ ਡਰਾਇਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ x ਖਾਤੇ HowThingsWork ਤੋਂ ਸ਼ਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੇਸੀਬੀ ਚਾਲਕ ਨੇ ਜੇਸੀਬੀ ਨਾਲ ਇੱਕ ਜਹਾਜ਼ ਨੂੰ ਹਵਾ ਵਿੱਚ ਘੁੰਮਾ ਦਿੱਤਾ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਰਾਇਵਰ ਨੇ ਜੇਸੀਬੀ ਨਾਲ ਜਹਾਜ਼ ਨੂੰ ਪਿੱਛੇ ਤੋਂ ਫੜ੍ਹਿਆ ਹੋਇਆ ਹੈ ਤੇ ਇਸ ਨੂੰ ਗੋਲ-ਗੋਲ ਹਵਾ ਵਿੱਚ ਘੁੰਮਾ ਰਿਹਾ ਹੈ।
Excavator operator playing with a scrapped plane! 😂 pic.twitter.com/wScUwQfaay
— H0W_THlNGS_W0RK (@HowThingsWork_) April 17, 2024
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਪਰ ਦੱਸ ਦਈਏ ਕਿ ਇਹ ਵੀਡੀਓ 2020 ਦੀ ਹੈ ਜੋ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜ਼ਿਕਰ ਕਰ ਦਈਏ ਕਿ ਇਹ ਘਟਨਾ ਫਲੋਰਿਡਾ ਦੀ ਹੈ ਜਿੱਥੇ ਇੱਕ ਵਿਅਕਤੀ ਨੇ ਜੇਸੀਬੀ ਦੀ ਮਦਦ ਨਾਲ ਜਹਾਜ਼ ਨੂੰ 360 ਡਿਗਰੀ ਉੱਤੇ ਘੁੰਮਾਇਆ ਹੈ। ਹੁਣ ਇਹ ਵੀਡੀਓ ਇੱਕ ਵਾਰ ਮੁੜ ਤੋਂ ਵਾਇਰਲ ਹੋ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)