Video: ਰਣਵੀਰ ਸਿੰਘ ਦੇ ਆਡੀਸ਼ਨ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ...ਯੂਜ਼ਰਸ ਨੇ ਕਿਹਾ- ਇਹ ਹੁੰਦੇ ਸਟ੍ਰਗਲ...
Viral Video: ਅਦਾਕਾਰ ਰਣਵੀਰ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਕਾਫੀ ਪੁਰਾਣਾ ਹੈ, ਇਹ ਰਣਵੀਰ ਸਿੰਘ ਦੇ ਪਹਿਲੇ ਆਡੀਸ਼ਨ ਦਾ ਹੈ।
Viral Video: ਜਦੋਂ ਵੀ ਬਾਲੀਵੁੱਡ ਦੇ ਕਿਸੇ ਸੁਪਰ ਸਟਾਰ ਦੀ ਗੱਲ ਆਉਂਦੀ ਹੈ ਤਾਂ ਸਲਮਾਨ, ਸ਼ਾਹਰੁਖ ਤੋਂ ਬਾਅਦ ਸਿਰਫ਼ ਰਣਵੀਰ ਸਿੰਘ ਦਾ ਨਾਮ ਆਉਂਦਾ ਹੈ। ਰਣਵੀਰ ਸਿੰਘ ਬਾਲੀਵੁੱਡ ਦੇ ਬਹੁਤ ਵੱਡੇ ਕਲਾਕਾਰ ਹਨ। ਅਜਿਹੇ ਵਿੱਚ ਉਹ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਕਾਫੀ ਪੁਰਾਣਾ ਹੈ। ਯੂਜ਼ਰਸ ਨੇ ਕਿਹਾ ਕਿ ਇਹ ਵੀਡੀਓ ਉਦੋਂ ਦਾ ਹੈ, ਜਦੋਂ ਰਣਵੀਰ ਸਿੰਘ ਪੁਣੇ ਵਿੱਚ ਸਥਿਤ ਦਾਦਾ ਸਾਹਿਬ ਫਾਲਕੇ ਅਕਾਦਮੀ ਵਿੱਚ ਆਡੀਸ਼ਨ ਦੇ ਲਏ ਗਏ ਸਨ। ਬਤੌਰ ਲੀਡ ਐਕਟਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2010 ਵਿੱਚ ਆਈ ਫਿਲਮ ਬੈਂਡ ਬਾਜਾ ਬਾਰਾਤ ਨਾਲ ਕੀਤੀ ਸੀ।
ਕਾਫੀ ਨੌਜਵਾਨ ਲੱਗ ਰਹੇ ਰਣਵੀਰ ਸਿੰਘ
ਦਰਅਸਲ, ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਣਵੀਰ ਸਿੰਘ ਪੁਣੇ ਸਥਿਤ ਦਾਦਾ ਸਾਹਿਬ ਫਾਲਕੇ ਫਿਲਮ ਅਕੈਡਮੀ ਵਿੱਚ ਆਪਣਾ ਆਡੀਸ਼ਨ ਦੇ ਰਹੇ ਹਨ। ਇਹ ਉਸ ਵੇਲੇ ਦੀ ਗੱਲ ਹੈ, ਜਦੋਂ ਰਣਵੀਰ ਸਿੰਘ ਮੁੰਬਈ ਵਿੱਚ ਆਪਣੀ ਐਕਟਿੰਗ ਦੀਆਂ ਕਲਾਸਾਂ ਲੈ ਰਹੇ ਸਨ। ਵਾਇਰਲ ਵੀਡੀਓ 'ਚ ਰਣਵੀਰ ਸਿੰਘ ਕਾਫੀ ਜਵਾਨ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨੀਲੇ ਰੰਗ ਦੀ ਚੈੱਕ ਵਾਲੀ ਕਮੀਜ਼ ਪਾਈ ਹੋਈ ਹੈ। ਇਸ ਦੇ ਨਾਲ ਰਣਵੀਰ ਨੇ ਡੈਨਿਮ ਜੀਨਸ ਪਾਈ ਹੋਈ ਹੈ ਅਤੇ ਉਹ ਆਡੀਸ਼ਨ ਦਿੰਦੇ ਨਜ਼ਰ ਆ ਰਹੇ ਹਨ।
View this post on Instagram
ਵੀਡੀਓ ਨੂੰ dadasaheb_phalke_filminstitute ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 5.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ ਵੀਡੀਓ ਨੂੰ 76 ਹਜ਼ਾਰ ਤੋਂ ਵੱਧ ਵਾਰ ਲਾਈਕ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਇਆ ਲਿਖਿਆ ਗਿਆ... ਰਣਵੀਰ ਸਿੰਘ ਦਾ ਮੁੰਬਈ 'ਚ ਪਹਿਲਾ ਆਡੀਸ਼ਨ। ਰਣਵੀਰ ਸਿੰਘ ਬਾਲੀਵੁੱਡ ਦੇ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਅਤੇ ਸ਼ਾਨ ਹਾਸਲ ਕੀਤਾ। ਆਪਣੀ ਪਹਿਲੀ ਫਿਲਮ ਬੈਂਡ ਬਾਜਾ ਬਾਰਾਤ ਤੋਂ ਬਾਅਦ, ਰਣਵੀਰ ਨੇ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਪਦਮਾਵਤ, ਬਾਜੀਰਾਓ ਮਸਤਾਨੀ, ਰਾਮ ਲੀਲਾ, ਗੁੰਡੇ ਵਰਗੀਆਂ ਫਿਲਮਾਂ ਸ਼ਾਮਲ ਹਨ। ਰਣਵੀਰ ਸਿੰਘ ਦਾ ਵਿਆਹ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਹੋਇਆ ਹੈ। ਫਿਲਹਾਲ ਦੀਪਿਕਾ ਗਰਭਵਤੀ ਹੈ ਅਤੇ ਜੋੜਾ ਜਲਦ ਹੀ ਆਪਣੇ ਬੱਚੇ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।