(Source: ECI/ABP News/ABP Majha)
Ravana Palace: ਆਪਣਾ ਏਅਰਪੋਰਟ, ਪਾਣੀ ਦਾ ਖਾਸ ਪ੍ਰਬੰਧ - ਸ਼੍ਰੀਲੰਕਾ 'ਚ ਅਜਿਹਾ ਸੀ ਰਾਵਣ ਦਾ ਮਹਿਲ, ਲਾਸ਼ ਨੂੰ ਹਾਲੇ ਵੀ ਸਾਂਭ ਕੇ ਰੱਖਿਆ !
Ravana Palace In Sri Lanka: ਲੋਕਾਂ ਦਾ ਮੰਨਣਾ ਹੈ ਕਿ ਇੱਥੇ ਇੱਕ ਵੱਡੀ ਚੱਟਾਨ 'ਤੇ ਰਾਵਣ ਦਾ ਮਹਿਲ ਸੀ, ਜਿੱਥੇ ਉਹ ਸੁਰੱਖਿਅਤ ਰਹਿੰਦਾ ਸੀ। ਰਾਵਣ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੇ ਪੁਸ਼ਪਕ ਵਿਮਾਨ ਲਈ ਮਹਿਲ ਦੇ ਨੇੜੇ ਇਕ ਵਿਸ਼ੇਸ਼ ਹਵਾਈ
Ravana Palace: ਦੁਸਹਿਰੇ ਵਾਲੇ ਦਿਨ ਰਾਵਣ ਸਾੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਵਣ ਨੂੰ ਸਾੜਨ ਨਾਲ ਲੋਕ ਸਮਾਜ ਅਤੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਸਾੜਦੇ ਹਨ। ਖੈਰ, ਅੱਜ ਅਸੀਂ ਤੁਹਾਨੂੰ ਰਾਵਣ ਦੇ ਉਸ ਪੱਖ ਬਾਰੇ ਨਹੀਂ ਸਗੋਂ ਉਸ ਦੀ ਮਹਿਮਾ ਬਾਰੇ ਦੱਸਾਂਗੇ। ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਵਣ ਕਿੰਨਾ ਆਲੀਸ਼ਾਨ ਜੀਵਨ ਬਤੀਤ ਕਰਦਾ ਸੀ ਅਤੇ ਉਸ ਦਾ ਮਹਿਲ ਕਿੰਨਾ ਆਲੀਸ਼ਾਨ ਸੀ।
ਕਿੱਥੇ ਸੀ ਰਾਵਣ ਦੀ ਲੰਕਾ
ਕਿਹਾ ਜਾਂਦਾ ਹੈ ਕਿ ਸਿਗੀਰੀਆ ਨਾਂ ਦਾ ਸਥਾਨ, ਜੋ ਅੱਜ ਸ਼੍ਰੀਲੰਕਾ ਵਿੱਚ ਹੈ, ਕਦੇ ਰਾਵਣ ਦੀ ਲੰਕਾ ਹੋਇਆ ਕਰਦਾ ਸੀ। ਲੋਕਾਂ ਦਾ ਮੰਨਣਾ ਹੈ ਕਿ ਇੱਥੇ ਇੱਕ ਵੱਡੀ ਚੱਟਾਨ 'ਤੇ ਰਾਵਣ ਦਾ ਮਹਿਲ ਸੀ, ਜਿੱਥੇ ਉਹ ਸੁਰੱਖਿਅਤ ਰਹਿੰਦਾ ਸੀ। ਰਾਵਣ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੇ ਪੁਸ਼ਪਕ ਵਿਮਾਨ ਲਈ ਮਹਿਲ ਦੇ ਨੇੜੇ ਇਕ ਵਿਸ਼ੇਸ਼ ਹਵਾਈ ਅੱਡਾ ਸੀ, ਜਿੱਥੋਂ ਪੁਸ਼ਪਕ ਜਹਾਜ਼ ਉਡਾਣ ਭਰਦਾ ਸੀ।
ਵਾਟਰ ਸਿਸਟਮ ਅਤੇ ਲਿਫਟ ਸਿਸਟਮ
ਰਾਵਣ ਦੇ ਮਹਿਲ ਵਿੱਚ ਉਸ ਸਮੇਂ ਦੇ ਮੁਕਾਬਲੇ ਬਹੁਤ ਜ਼ਿਆਦਾ ਆਧੁਨਿਕ ਸਹੂਲਤਾਂ ਸਨ। ਕਿਹਾ ਜਾਂਦਾ ਹੈ ਕਿ ਰਾਵਣ ਦੇ ਮਹਿਲ ਵਿਚ ਉੱਪਰ ਤੋਂ ਹੇਠਾਂ ਜਾਣ ਲਈ ਲਿਫਟ ਦੀ ਸਹੂਲਤ ਸੀ, ਜਦਕਿ ਜਲ ਪ੍ਰਬੰਧਨ ਲਈ ਇੱਥੇ ਆਧੁਨਿਕ ਪ੍ਰਣਾਲੀ ਤਿਆਰ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼੍ਰੀਲੰਕਾ ਦੇ ਸਿਗੀਰੀਆ ਚੱਟਾਨ 'ਤੇ ਇਕ ਪ੍ਰਾਚੀਨ ਮਹਿਲ ਦੇ ਅਵਸ਼ੇਸ਼ ਮਿਲੇ ਹਨ।
ਕੀ ਅਜੇ ਵੀ ਰਾਵਣ ਦੀ ਲਾਸ਼ ਹੈ?
ਸ਼੍ਰੀਲੰਕਾ ਦੇ ਸਥਾਨਕ ਮੀਡੀਆ ਮੁਤਾਬਕ ਰਾਵਣ ਦੀ ਲਾਸ਼ ਨੂੰ ਇੱਥੋਂ ਦੇ ਰਗੈਲਾ ਜੰਗਲਾਂ 'ਚ ਕਰੀਬ 8 ਹਜ਼ਾਰ ਫੁੱਟ ਦੀ ਉਚਾਈ 'ਤੇ ਰੱਖਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਾਵਣ ਦੀ ਲਾਸ਼ ਨੂੰ ਮਮੀ ਦੇ ਰੂਪ ਵਿੱਚ ਰੱਖਿਆ ਗਿਆ ਹੈ। ਹਾਲਾਂਕਿ, ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਪਰ ਇੱਥੋਂ ਦੇ ਸਥਾਨਕ ਲੋਕ ਇਸ ਨੂੰ ਮੰਨਦੇ ਹਨ ਅਤੇ ਅਕਸਰ ਇੱਥੇ ਸਥਾਨ ਦੇਖਣ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਾਵਣ ਦਾ ਇਹ ਮਹਿਲ ਸ਼੍ਰੀਲੰਕਾ ਜਾਣ ਵਾਲੇ ਲੋਕਾਂ ਲਈ ਇੱਕ ਵੱਡਾ ਸੈਲਾਨੀ ਸਥਾਨ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial