ਹੋਟਲ ਬੁੱਕ ਕਰਾਉਣ ਲਈ ਵੀ ਬਣੇ ਅਣਵਿਆਹੇ ਜੋੜਿਆਂ ਲਈ ਨਿਯਮ, ਜਾਣੋ ਕੀ-ਕੀ ਕਾਨੂੰਨੀ ਅਧਿਕਾਰ?
ਕਈ ਵਾਰ ਤਾਂ ਹੋਟਲ ਵਾਲੇ ਕਮਰਾ ਦੇਣ ਤੋਂ ਵੀ ਮਨ੍ਹਾ ਕਰ ਦਿੰਦੇ ਹਨ। ਕਈ ਵਾਰ ਪੁਲਿਸ ਜਾਂ ਕੋਈ ਹੋਰ ਵਿਅਕਤੀ ਵੀ ਇਸ ਬੇਵੱਸੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ।
Unmarried Couple Rights: ਅਣਵਿਆਹੇ ਜੋੜਿਆਂ ਨੂੰ ਹੋਟਲ ਲੈਣ ਸਮੇਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਹੋਟਲ ਵਾਲੇ ਕਮਰਾ ਦੇਣ ਤੋਂ ਵੀ ਮਨ੍ਹਾ ਕਰ ਦਿੰਦੇ ਹਨ। ਕਈ ਵਾਰ ਪੁਲਿਸ ਜਾਂ ਕੋਈ ਹੋਰ ਵਿਅਕਤੀ ਵੀ ਇਸ ਬੇਵੱਸੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਰਕਾਰ ਨੇ ਕਈ ਨਿਯਮ-ਕਾਨੂੰਨ ਬਣਾ ਕੇ ਉਨ੍ਹਾਂ ਨੂੰ ਅਧਿਕਾਰ (Rights of Unmarried Couple) ਦਿੱਤੇ ਹਨ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਕੁਆਲਿਟੀ ਟਾਈਮ ਬਿਤਾਉਣ ਬਾਰੇ ਸੋਚ ਰਹੇ ਹੋ, ਤਾਂ ਇਸ ਤੋਂ ਪਹਿਲਾਂ ਇਨ੍ਹਾਂ ਅਧਿਕਾਰਾਂ ਨੂੰ ਜਾਣੋ, ਤਾਂ ਜੋ ਕੋਈ ਤੁਹਾਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰ ਸਕੇ। ਆਓ ਜਾਣਦੇ ਹਾਂ..
ਹੋਟਲ ਰਿਹਾਇਸ਼
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਹੋਟਲ ਅਣਵਿਆਹੇ ਜੋੜਿਆਂ ਨੂੰ ਕਮਰੇ ਨਹੀਂ ਦਿੰਦੇ। ਕਾਨੂੰਨ ਮੁਤਾਬਕ ਕੋਈ ਵੀ ਹੋਟਲ ਅਣਵਿਆਹੇ ਜੋੜੇ ਨੂੰ ਕਮਰੇ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਹਾਲਾਂਕਿ, ਦੋਵਾਂ ਕੋਲ ਵੈਧ ਆਈਡੀ ਪਰੂਫ਼ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਬੁਕਿੰਗ ਦੇ ਸਮੇਂ ਜਮ੍ਹਾ ਕਰਵਾਉਣੇ ਹੁੰਦੇ ਹਨ।
ਆਪਣੇ ਸ਼ਹਿਰ ਵਿੱਚ ਹੋਟਲ ਦਾ ਕਮਰਾ ਨਹੀਂ ਮਿਲਦਾ?
ਅਕਸਰ ਦੇਖਿਆ ਜਾਂਦਾ ਹੈ ਕਿ ਕਈ ਹੋਟਲ ਆਪਣੇ ਹੀ ਸ਼ਹਿਰ ਵਿੱਚ ਅਣਵਿਆਹੇ ਜੋੜਿਆਂ ਨੂੰ ਕਮਰੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਹੋਟਲ ਵਾਲੇ ਇਹ ਕਹਿ ਕੇ ਕਮਰੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਹ ਸਥਾਨਕ ਜੋੜਿਆਂ ਨੂੰ ਕਮਰੇ ਨਹੀਂ ਦਿੰਦੇ। ਜਦੋਂ ਕਿ ਅਜਿਹਾ ਕੋਈ ਨਿਯਮ ਨਹੀਂ ਹੈ, ਜੋ ਅਣਵਿਆਹੇ ਜੋੜਿਆਂ ਨੂੰ ਆਪਣੇ ਹੀ ਸ਼ਹਿਰ ਵਿੱਚ ਹੋਟਲ ਦੇ ਕਮਰੇ ਦੇਣ ਤੋਂ ਵਰਜਦਾ ਹੋਵੇ। ਇਸ ਲਈ ਤੁਸੀਂ ਜਦੋਂ ਚਾਹੋ ਆਪਣੇ ਸ਼ਹਿਰ ਵਿੱਚ ਹੋਟਲ ਬੁੱਕ ਕਰਵਾ ਸਕਦੇ ਹੋ।
ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ
ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ ਕਿ ਕੁਝ ਪੁਲਿਸ ਵਾਲੇ ਆ ਕੇ ਹੋਟਲ 'ਚ ਨਿੱਜੀ ਸਮਾਂ ਬਿਤਾਉਣ ਵਾਲੇ ਜੋੜਿਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਜੇ ਅਣਵਿਆਹੇ ਜੋੜੇ ਕੋਲ ਵੈਧ ਆਈਡੀ ਪਰੂਫ਼ ਹੈ ਤੇ ਉਨ੍ਹਾਂ ਨੇ ਬੁਕਿੰਗ ਦੇ ਸਮੇਂ ਇਸ ਨੂੰ ਹੋਟਲ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ, ਤਾਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ। ਬਸ਼ਰਤੇ ਕਿ ਅਣਵਿਆਹੇ ਜੋੜੇ ਵਿੱਚ, ਦੋਵਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਜੇ ਕੋਈ ਪਰਿਵਾਰ ਦੇ ਮੈਂਬਰਾਂ ਦਾ ਨੰਬਰ ਮੰਗਦਾ...
ਜੇ ਕੋਈ ਤੁਹਾਨੂੰ ਹੋਟਲ ਦੇ ਕਮਰੇ ਵਿੱਚ ਪ੍ਰੇਸ਼ਾਨ ਕਰਦਾ ਹੈ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਫ਼ੋਨ ਕਰਨ ਦੀ ਧਮਕੀ ਦਿੰਦਾ ਹੈ ਤੇ ਤੁਹਾਡੇ ਤੋਂ ਉਨ੍ਹਾਂ ਦਾ ਨੰਬਰ ਜਾਂ ਪਤਾ ਪੁੱਛਦਾ ਹੈ, ਤਾਂ ਤੁਸੀਂ ਸਾਫ਼-ਸਾਫ਼ ਇਨਕਾਰ ਕਰ ਸਕਦੇ ਹੋ।
ਜਨਤਕ ਸਥਾਨ 'ਤੇ ਜਾਣ ਦਾ ਅਧਿਕਾਰ
ਅਣਵਿਆਹੇ ਜੋੜਿਆਂ ਨੂੰ ਵੀ ਦੇਸ਼ ਦੇ ਹਰ ਜਨਤਕ ਸਥਾਨ 'ਤੇ ਜਾਣ ਜਾਂ ਉੱਥੇ ਸਮਾਂ ਬਿਤਾਉਣ ਦਾ ਪੂਰਾ ਅਧਿਕਾਰ ਹੈ। ਇਸ ਲਈ ਉਨ੍ਹਾਂ ਨੂੰ ਕੋਈ ਮਨਾ ਨਹੀਂ ਸਕਦਾ। ਹਾਲਾਂਕਿ, ਕਿਸੇ ਵੀ ਵਿਆਹੇ ਜਾਂ ਅਣਵਿਆਹੇ ਜੋੜੇ ਨੂੰ ਕਿਸੇ ਵੀ ਜਨਤਕ ਸਥਾਨ 'ਤੇ ਅਸ਼ਲੀਲ ਹਰਕਤਾਂ ਕਰਨ ਦਾ ਅਧਿਕਾਰ ਨਹੀਂ ਹੈ। ਜੇ ਤੁਸੀਂ ਅਸ਼ਲੀਲ ਹਰਕਤਾਂ ਕਰਦੇ ਪਾਏ ਜਾਂਦੇ ਹੋ, ਤਾਂ ਇਸ ਲਈ ਪੁਲਿਸ ਤੁਹਾਡੇ ਖਿਲਾਫ ਮਾਮਲਾ ਵੀ ਦਰਜ ਕਰ ਸਕਦੀ ਹੈ।