ਪੜਚੋਲ ਕਰੋ

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Trending News  : ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਔਰਤਾਂ ਸਿਰਫ਼ ਇਸ ਲਈ ਫੌਜੀਆਂ ਨਾਲ

Trending News  : ਰੂਸ-ਯੂਕਰੇਨ ਜੰਗ ਦੇ ਵਿਚਕਾਰ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਔਰਤਾਂ ਸਿਰਫ਼ ਇਸ ਲਈ ਫੌਜੀਆਂ ਨਾਲ ਵਿਆਹ ਕਰ ਰਹੀਆਂ ਹਨ ਤਾਂ ਜੋ ਜੰਗ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਮਿਲਣ ਵਾਲਾ ਭਾਰੀ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਇਨ੍ਹਾਂ ਔਰਤਾਂ ਨੂੰ ਸੋਸ਼ਲ ਮੀਡੀਆ 'ਤੇ “ਬਲੈਕ ਵਿਡੋਜ਼” ਕਿਹਾ ਜਾ ਰਿਹਾ ਹੈ।

ਮੌਤ ਤੋਂ ਬਾਅਦ ਮਿਲਦਾ ਹੈ ਲੱਖਾਂ ਦਾ ਮੁਆਵਜ਼ਾ

ਰਿਪੋਰਟਾਂ ਮੁਤਾਬਕ ਜੰਗ ਵਿੱਚ ਮਾਰੇ ਗਏ ਰੂਸੀ ਫੌਜੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਲੱਖਾਂ ਰੂਬਲ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਭਾਰਤੀ ਰੁਪਏ ਵਿੱਚ ਇਸ ਦੀ ਕੀਮਤ ਕਈ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਹੋ ਸਕਦੀ ਹੈ। ਸਰਕਾਰ ਦਾ ਮਕਸਦ ਫੌਜੀਆਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਦੇਣਾ ਹੈ, ਪਰ ਹੁਣ ਇਸ ਪ੍ਰਣਾਲੀ ਦੀ ਦੁਰਵਰਤੋਂ ਦੇ ਦੋਸ਼ ਵੀ ਲੱਗ ਰਹੇ ਹਨ।

ਦੋ ਦਿਨ ਪਹਿਲਾਂ ਹੋਇਆ ਵਿਆਹ, ਫਿਰ ਪਤੀ ਜੰਗ 'ਚ ਚਲਾ ਗਿਆ

ਇੱਕ ਔਰਤ ਮਾਰੀਆ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੇ ਚੁੱਪਚਾਪ ਫੌਜ ਵਿੱਚ ਭਰਤੀ ਹੋ ਗਏ ਸਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਨਾਲੋਂ ਕਾਫ਼ੀ ਘੱਟ ਉਮਰ ਦੀ ਇੱਕ ਔਰਤ ਨਾਲ ਵਿਆਹ ਵੀ ਕਰ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਵਿਆਹ ਤੋਂ ਸਿਰਫ਼ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਜੰਗੀ ਇਲਾਕੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਨਵੀਂ ਪਤਨੀ ਨੂੰ ਮੁਆਵਜ਼ੇ ਦੀ ਰਕਮ ਮਿਲੀ। ਮਾਰੀਆ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਇਸ ਪੂਰੇ ਮਾਮਲੇ 'ਤੇ ਸ਼ੱਕ ਸੀ।

ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਹੋ ਰਹੀ ਚਰਚਾ

ਰੂਸ ਵਿੱਚ “ਬਲੈਕ ਵਿਡੋਜ਼” ਸ਼ਬਦ ਕੋਈ ਨਵਾਂ ਨਹੀਂ ਹੈ। ਸੋਸ਼ਲ ਮੀਡੀਆ 'ਤੇ ਲੋਕ ਲੰਬੇ ਸਮੇਂ ਤੋਂ ਇਸ ਬਾਰੇ ਚਰਚਾ ਕਰਦੇ ਆ ਰਹੇ ਹਨ। ਕਈ ਲੋਕ ਦੋਸ਼ ਲਗਾਉਂਦੇ ਹਨ ਕਿ ਕੁਝ ਔਰਤਾਂ ਆਰਥਿਕ ਫਾਇਦੇ ਲਈ ਅਜਿਹੇ ਫੌਜੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਜੋ ਇਕੱਲੇ ਹੋਣ ਜਾਂ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋਣ।

ਰੀਅਲ ਅਸਟੇਟ ਏਜੰਟ ਦੇ ਬਿਆਨ ਨਾਲ ਮਚਿਆ ਸੀ ਹੰਗਾਮਾ

ਇਸ ਮੁੱਦੇ ਨੇ ਉਸ ਸਮੇਂ ਹੋਰ ਤੂਲ ਫੜ ਲਿਆ, ਜਦੋਂ ਇੱਕ ਰੀਅਲ ਅਸਟੇਟ ਏਜੰਟ ਦਾ ਵੀਡੀਓ ਵਾਇਰਲ ਹੋਇਆ। ਵੀਡੀਓ ਵਿੱਚ ਉਹ ਕਥਿਤ ਤੌਰ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੀ ਦਿਖਾਈ ਦਿੱਤੀ ਕਿ ਫੌਜੀ ਨਾਲ ਵਿਆਹ ਕਰੋ ਅਤੇ ਜੇਕਰ ਉਹ ਜੰਗ ਵਿੱਚ ਮਾਰਿਆ ਜਾਂਦਾ ਹੈ ਤਾਂ ਮਿਲਣ ਵਾਲੇ ਮੁਆਵਜ਼ੇ ਨਾਲ ਘਰ ਖਰੀਦ ਲਓ। ਇਹ ਬਿਆਨ ਵਾਇਰਲ ਹੁੰਦੇ ਹੀ ਲੋਕਾਂ ਦਾ ਗੁੱਸਾ ਭੜਕ ਉੱਠਿਆ।

ਅਧਿਕਾਰੀਆਂ ਨੇ ਕੀਤੀ ਕਾਰਵਾਈ

ਵਿਵਾਦ ਵਧਣ ਤੋਂ ਬਾਅਦ ਰੂਸੀ ਅਧਿਕਾਰੀਆਂ ਨੇ ਏਜੰਟ ਖ਼ਿਲਾਫ਼ ਕਾਰਵਾਈ ਕੀਤੀ। ਉਸ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਪਈ ਅਤੇ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਕਿਹਾ ਕਿ ਫੌਜੀਆਂ ਦੀ ਕੁਰਬਾਨੀ ਨੂੰ ਪੈਸਿਆਂ ਨਾਲ ਜੋੜ ਕੇ ਦੇਖਣਾ ਬੇਹੱਦ ਸ਼ਰਮਨਾਕ ਹੈ।

ਫੌਜੀਆਂ ਦੀ ਮਿਲੀਭੁਗਤ ਦੇ ਵੀ ਦੋਸ਼

ਕੁਝ ਮਾਮਲਿਆਂ ਵਿੱਚ ਇਹ ਦੋਸ਼ ਵੀ ਲੱਗੇ ਹਨ ਕਿ ਫੌਜ ਦੇ ਕੁਝ ਲੋਕ ਅਜਿਹੇ ਕਥਿਤ ਨੈੱਟਵਰਕ ਦਾ ਹਿੱਸਾ ਸਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਕਮਜ਼ੋਰ ਅਤੇ ਇਕੱਲੇ ਲੋਕਾਂ ਨੂੰ ਵਿਆਹ ਲਈ ਤਿਆਰ ਕੀਤਾ ਜਾਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਜੰਗ ਦੇ ਸਭ ਤੋਂ ਖ਼ਤਰਨਾਕ ਇਲਾਕਿਆਂ ਵਿੱਚ ਭੇਜਿਆ ਜਾਂਦਾ ਸੀ, ਤਾਂ ਜੋ ਮੌਤ ਤੋਂ ਬਾਅਦ ਮਿਲਣ ਵਾਲੇ ਮੁਆਵਜ਼ੇ ਦਾ ਫਾਇਦਾ ਚੁੱਕਿਆ ਜਾ ਸਕੇ।

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ

ਇਹ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ ਛਿੜ ਗਈ ਹੈ। ਕੁਝ ਲੋਕ ਇਸ ਨੂੰ ਜੰਗ ਦੀਆਂ ਸਭ ਤੋਂ ਦੁਖਦਾਈ ਸੱਚਾਈਆਂ ਵਿੱਚੋਂ ਇੱਕ ਦੱਸ ਰਹੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਈ ਯੂਜ਼ਰਾਂ ਨੇ ਲਿਖਿਆ ਕਿ ਜੇਕਰ ਇਹ ਦੋਸ਼ ਸੱਚ ਹਨ ਤਾਂ ਇਹ ਸਿਰਫ਼ ਧੋਖਾਧੜੀ ਨਹੀਂ, ਸਗੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ।

Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ
ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Embed widget