Video: ਰੂਸੀ ਕੁੜੀ ਨੇ ਇੰਸਟਾਗ੍ਰਾਮ 'ਤੇ ਕੀਤੀ ਭਾਰਤੀ ਲਾੜੇ ਦੀ ਡਿਮਾਂਡ... ਕਿਹਾ- ਆਹ ਸ਼ਰਤ ਪੂਰੀ ਹੋਈ ਤਾਂ ਕਰਾਂਗੀ ਵਿਆਹ
Viral: ਮਾਸਕੋ ਵਿੱਚ ਇੱਕ ਰੂਸੀ ਕੁੜੀ ਇੱਕ ਮਾਲ ਵਿੱਚ ਇੱਕ ਪੋਸਟਰ ਲੈਕੇ ਮੇਲ ਪੁਤਲੇ ਦੇ ਕੋਲ ਖੜ੍ਹੀ ਹੈ। ਇਸ ਪੋਸਟਰ 'ਤੇ ਲਿਖਿਆ ਹੈ, ਭਾਰਤੀ ਲਾੜਾ ਚਾਹੀਦਾ ਹੈ। ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
Trending Video: ਹਾਲ ਹੀ ਵਿੱਚ ਇੱਕ ਰੂਸੀ ਪ੍ਰਭਾਵਕ ਨੂੰ ਇੱਕ ਮਾਲ ਵਿੱਚ ਇੱਕ ਭਾਰਤੀ ਲਾੜੇ ਦੀ ਖੋਜ ਕਰਦਿਆਂ ਦੇਖਿਆ ਗਿਆ ਸੀ। ਇਹ ਰੂਸੀ ਪ੍ਰਭਾਵਕ ਇੱਕ ਮੇਲ ਪੁਤਲੇ ਦੇ ਕੋਲ ਖੜ੍ਹੇ ਹੋ ਕੇ ਹੱਥ ਵਿੱਚ ਇੱਕ ਪੋਸਟਰ ਲੈ ਕੇ ਲਾੜੇ ਦੀ ਮੰਗ ਕਰ ਰਹੀ ਹੈ। ਪੋਸਟਰ 'ਤੇ ਲਿਖਿਆ ਸੀ ਕਿ ਰੂਸੀ ਕੁੜੀ ਨੇ ਜਿਹੜਾ ਹੱਥ ਵਿੱਚ ਪੋਸਟਰ ਫੜਿਆ ਹੋਇਆ ਸੀ... "ਭਾਰਤੀ ਲਾੜੇ ਦੀ ਤਲਾਸ਼ ਹੈ।" ਲੜਕੀ ਦਾ ਨਾਂ ਦਿਨਾਰਾ ਦੱਸਿਆ ਗਿਆ ਹੈ। ਜਿਸ ਨੇ ਬਲਾਊਜ਼ ਲੈਸ ਸਾੜੀ ਪਾਈ ਹੋਈ ਹੈ, ਜੋ ਕਿ ਇਹ ਐਲਾਨ ਕਰ ਰਹੀ ਹੈ ਕਿ ਉਸ ਨੂੰ ਇੱਕ ਭਾਰਤੀ ਮੁੰਡਾ ਚਾਹੀਦਾ ਹੈ, ਜਿਸ ਨਾਲ ਉਹ ਵਿਆਹ ਕਰ ਸਕੇ।
ਇਸ ਤੋਂ ਇਲਾਵਾ ਉਸ ਨੇ ਲੋਕਾਂ ਨੂੰ ਆਪਣੇ ਲਈ ਭਾਰਤੀ ਮੁੰਡਾ ਲੱਭਣ ਦੀ ਅਪੀਲ ਵੀ ਕੀਤੀ ਹੈ। ਵਿਦੇਸ਼ੀ ਔਰਤਾਂ ਲਈ ਭਾਰਤੀ ਪੁਰਸ਼ ਹਮੇਸ਼ਾ ਹੀ ਪਹਿਲੀ ਤਰਜੀਹ ਰਹੇ ਹਨ। ਕਈ ਵਿਦੇਸ਼ੀ ਔਰਤਾਂ ਨੇ ਵੀ ਭਾਰਤੀ ਮਰਦਾਂ ਨਾਲ ਵਿਆਹ ਕਰਵਾਇਆ ਹੈ। ਭਾਰਤੀ ਲਾੜੇ ਦੀ ਮੰਗ ਕਰਨ ਵਾਲੀ ਇਸ ਲੜਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਕੀ ਹੈ।
ਇਹ ਵੀ ਪੜ੍ਹੋ: ਮੋਦੀ ਜੀ ਨਾਲ ਹੋਈ Cheating! ਸੈਂਟਰਲ ਹਾਲ 'ਚ ਕਈ ਨੇਤਾਵਾਂ ਦੀਆਂ ਹਰਕਤਾਂ ਕੈਮਰੇ 'ਚ ਕੈਦ, VIDEO VIRAL
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਸਕੋ ਦੀ ਇੱਕ ਰੂਸੀ ਕੁੜੀ ਇੱਕ ਮਾਲ ਵਿੱਚ ਇੱਕ ਪੋਸਟਰ ਲੈਕੇ ਮੇਲ ਪੁਤਲੇ ਕੋਲ ਖੜ੍ਹੀ ਹੈ। ਇਸ ਪੋਸਟਰ 'ਤੇ ਲਿਖਿਆ ਹੈ... ਭਾਰਤੀ ਲਾੜਾ ਚਾਹੀਦਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦਿਆਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ 'ਚ ਲੜਕੀ ਨੇ ਸਾੜੀ ਪਾਈ ਹੋਈ ਹੈ। ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਉਸ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਸਦਾ ਜੀਵਨ ਸਾਥੀ ਲੱਭਣ ਵਿੱਚ ਉਸ ਦੀ ਮਦਦ ਕਰਨ। ਪ੍ਰਭਾਵਕ ਕਹਿੰਦੀ ਹੈ ਕਿ ਉਸਨੇ 30 ਦੇਸ਼ਾਂ ਦੀ ਯਾਤਰਾ ਕੀਤੀ ਹੈ, ਆਪਣੇ ਆਪ ਨੂੰ ਇੱਕ "ਭਾਰਤ ਪ੍ਰੇਮੀ" ਦੱਸਦੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ "ਇੱਕ ਭਾਰਤੀ ਪਤੀ (ਅਣਵਿਆਹੇ) ਦੀ ਭਾਲ" ਦੇ ਨਾਲ ਨਾਲ ਇੱਕ ਬਾਂਦਰ ਇਮੋਜੀ ਵੀ ਜੋੜਿਆ ਹੈ ਜਿਸ ਵਿੱਚ ਕਿਹਾ ਗਿਆ ਕਿ ਕੋਈ ਬੁਰਾਈ ਨਾ ਦੇਖੋ।
View this post on Instagram
ਇੰਸਟਾਗ੍ਰਾਮ 'ਤੇ ਭਾਰਤ, ਮੁੰਬਈ, ਪੁਣੇ, ਬੈਂਗਲੁਰੂ, ਦਿੱਲੀ ਅਤੇ ਆਗਰਾ ਸਮੇਤ ਕਈ ਹੈਸ਼ਟੈਗ ਨਾਲ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਦਿਨਾਰਾ ਨੇ ਲਿਖਿਆ, "ਉਸ ਨੂੰ ਲੱਭਣ ਵਿੱਚ ਮੇਰੀ ਮਦਦ ਕਰੋ।" ਵੀਡੀਓ ਨੂੰ dijidol ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 1 ਲੱਖ ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ... ਮੈਂ ਵਿਆਹਿਆ ਹੋਇਆ ਹਾਂ ਨਹੀਂ ਤਾਂ ਮੈਂ ਕਰ ਲਿਆ ਹੁੰਦਾ, ਰੱਬ ਤੁਹਾਨੂੰ ਇੱਕ ਚੰਗਾ ਜੀਵਨ ਸਾਥੀ ਦੇਵੇ ਜੋ ਵਫ਼ਾਦਾਰ ਹੋਵੇ। ਇਕ ਹੋਰ ਯੂਜ਼ਰ ਨੇ ਲਿਖਿਆ... ਲੋਕ ਵਾਇਰਲ ਹੋਣ ਲਈ ਕੁਝ ਵੀ ਕਰ ਰਹੇ ਹਨ। ਤਾਂ ਇਕ ਹੋਰ ਯੂਜ਼ਰ ਨੇ ਲਿਖਿਆ... ਮੈਂ 18 ਸਾਲ ਦਾ ਹਾਂ, ਤੁਸੀਂ ਤਿੰਨ ਸਾਲ ਇੰਤਜ਼ਾਰ ਕਰੋ, ਫਿਰ ਅਸੀਂ ਵਿਆਹ ਕਰਵਾ ਲਵਾਂਗੇ।
ਇਹ ਵੀ ਪੜ੍ਹੋ: Beer ਖ਼ਰੀਦਦੇ ਪੁੱਤ ਨੂੰ ਪਿਓ ਨੇ ਫੜ੍ਹਿਆ ਤਾਂ ਛਿੱਤਰਾਂ ਦੀ ਲਾ ਦਿੱਤੀ ਝੜੀ ! ਵੀਡਓ ਦੇਖ ਲੋਕ ਕਹਿੰਦੇ ਇਹ ਹੈ ਅਸਲੀ ਪਿਓ