Sirohi Love Story : ਕਿਹਾ ਜਾਂਦਾ ਹੈ ਕਿ ਪਿਆਰ ਨਾ ਤਾਂ ਉਮਰ ਦੇਖਦਾ ਹੈ ਅਤੇ ਨਾ ਹੀ ਜਾਤ। ਬਸ ਆਪਣੇ ਪਿਆਰ ਨੂੰ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉਹ ਪਿਆਰ ਪਾਉਣ ਲਈ ਆਪਣਿਆਂ ਅਤੇ ਸਮਾਜ ਨੂੰ ਛੱਡਣ ਲਈ ਦੇਰੀ ਨਹੀਂ ਕਰਦਾ । ਅਜਿਹੀ ਹੀ ਇੱਕ ਪ੍ਰੇਮ ਕਹਾਣੀ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ 27 ਸਾਲਾ ਜਵਾਈ ਆਪਣੀ 42 ਸਾਲਾ ਸੱਸ ਨਾਲ ਪਿਆਰ ਵਿੱਚ ਪਾਗਲ ਹੋ ਗਿਆ ਅਤੇ ਫਿਰ ਦੋਵੇਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਨਹੀਂ ਰਹੇ ਸੰਤੋਖ ਚੌਧਰੀ, ਪੰਜਾਬ ਦੇ ਫਿਲੌਰ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, CM ਨੇ ਪ੍ਰਗਟਾਇਆ ਦੁੱਖ
ਇੱਕ ਬੱਚੀ ਨੂੰ ਵੀ ਆਪਣੇ ਨਾਲ ਲੈ ਗਿਆ ਜਵਾਈ
ਇਸ ਪ੍ਰੇਮ ਕਹਾਣੀ ਵਿੱਚ ਦੋ ਬੱਚੇ, ਆਦਮੀ ਦੀ ਪਤਨੀ ਅਤੇ ਬਜ਼ੁਰਗ ਸਹੁਰਾ ਪਿਸ ਰਹੇ ਹਨ। ਘਰ ਦਾ ਜਵਾਈ 14 ਦਿਨ ਪਹਿਲਾਂ (ਯਾਨੀ ਨਵੇਂ ਸਾਲ ਦੇ ਪਹਿਲੇ ਦਿਨ) ਆਪਣੀ ਪ੍ਰੇਮਿਕਾ ਸੱਸ ਨਾਲ ਫਰਾਰ ਹੋ ਗਿਆ ਸੀ। ਅਜੇ ਤੱਕ ਇਸ ਪ੍ਰੇਮੀ ਜੋੜੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਇਨ੍ਹਾਂ ਦੀ ਭਾਲ ਵਿੱਚ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ ਪਰ ਹੁਣ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਫਰਾਰ ਹੋਏ ਜਵਾਈ ਦੇ ਤਿੰਨ ਬੱਚੇ ਹਨ। ਜਵਾਈ ਆਪਣੀ ਪ੍ਰੇਮਿਕਾ ਸੱਸ ਨੂੰ ਨਾਲ ਲੈ ਕੇ ਆਪਣੀ ਇਕ ਲੜਕੀ ਨੂੰ ਲੈ ਗਿਆ। ਪਿਛੇ ਉਸਦੇ ਦੇ ਦੋ ਬੱਚੇ ਆਪਣੇ ਪਾਪਾ ਅਤੇ ਨਾਨੀ ਦਾ ਅਤੇ ਬਜ਼ੁਰਗ ਸਹੁਰਾ ਉਨ੍ਹਾਂ ਦੇ ਇੰਤਜ਼ਾਰ 'ਚ ਬੈਠੇ ਕਿ ਕਦੋਂ ਆਉਣਗੇ ਪਾਪਾ ਅਤੇ ਨਾਨੀ ?
ਪ੍ਰੇਮੀ ਦੇ ਘਰ ਐਂਟਰੀ ਲਈ ਧੀ ਦਾ ਕਰਵਾਇਆ ਵਿਆਹ
ਇਹ ਲਵ ਸਟੋਰੀ, ਜਿਸ ਨੂੰ ਸੁਣ ਕੇ ਹਰ ਕਿਸੇ ਨੂੰ ਅਜੀਬ ਲੱਗਦਾ ਹੈ, ਰਾਜਸਥਾਨ 'ਚ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਇਨ੍ਹਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਕਿਉਂਕਿ ਪ੍ਰੇਮੀ ਜੋੜਾ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਹੈ। ਅਨਾਦਰਾ ਥਾਣੇ ਦੇ ਅਧਿਕਾਰੀ ਬਲਭੱਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਵਾਈ ਅਤੇ ਸੱਸ ਵਿਚਕਾਰ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਸੱਸ ਨੇ ਆਪਣੀ ਧੀ ਦਾ ਪ੍ਰੇਮੀ ਨਾਲ ਵਿਆਹ ਕਰਵਾ ਕੇ ਘਰ 'ਚ ਪੱਕੀ ਐਂਟਰੀ ਕਰਵਾ ਦਿੱਤੀ। ਬਾਅਦ ਵਿੱਚ ਉਸਨੇ ਆਪਣੇ ਪ੍ਰੇਮੀ ਨੂੰ ਘਰ ਵਿੱਚ ਰੱਖਿਆ ਤਾਂ ਜੋ ਉਹ ਆਸਾਨੀ ਨਾਲ ਇਕੱਠੇ ਰਹਿ ਸਕਣ, ਇਸ ਦੌਰਾਨ ਜਵਾਈ ਅਤੇ ਉਸ ਦੀ ਬੇਟੀ ਦੇ 3 ਬੱਚੇ ਹੋਏ ਪਰ ਜਵਾਈ ਅਤੇ ਸੱਸ ਦੀ ਪ੍ਰੇਮ ਕਹਾਣੀ ਵਧਦੀ-ਫੁੱਲਦੀ ਰਹੀ। ਆਖ਼ਰਕਾਰ ਸੱਸ ਅਤੇ ਜਵਾਈ ਦੋਵੇਂ ਆਪਣੀ ਨਵੀਂ ਦੁਨੀਆਂ ਵਿਚ ਵਸਣ ਲਈ ਘਰੋਂ ਭੱਜ ਗਏ।