ਪੜਚੋਲ ਕਰੋ

Trending News : ਆਲਸੀਆਂ ਦੀ ਲੱਗੀ ਮੌਜ਼ !  ਜੋ ਜ਼ਿਆਦਾ ਸੋਏਗਾ ,ਉਹ ਇਨਾਮ ਜਿੱਤੇਗਾ, ਇਸ ਸ਼ਹਿਰ 'ਚ ਵਿਲੱਖਣ ਮੁਕਾਬਲਾ 

Trending News : ਦੱਖਣੀ ਕੋਰੀਆ ਵਿੱਚ ਕੰਮ ਅਤੇ ਵਰਕ ਲਾਈਫ ਦੇ ਦਬਾਅ ਨਾਲ ਜੂਝ ਰਹੇ ਲੋਕਾਂ ਲਈ ਇੱਕ ਵਿਲੱਖਣ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ। ਸ਼ਹਿਰ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਜੋ ਨੀਂਦ ਦੀ ਕਮੀ ਨਾਲ ਜੂਝ ਰਹੇ ਹਨ

Trending News : ਦੱਖਣੀ ਕੋਰੀਆ ਵਿੱਚ ਕੰਮ ਅਤੇ ਵਰਕ ਲਾਈਫ ਦੇ ਦਬਾਅ ਨਾਲ ਜੂਝ ਰਹੇ ਲੋਕਾਂ ਲਈ ਇੱਕ ਵਿਲੱਖਣ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ। ਸ਼ਹਿਰ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਜੋ ਨੀਂਦ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਆਪਣੇ ਕੰਮ ਦੇ ਬੋਝ ਕਾਰਨ ਆਪਣੀ ਸਿਹਤ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਮਰੱਥ ਹਨ। ਹਾਨ ਨਦੀ ਦੇ ਕੰਢੇ 'ਤੇ ਇੱਕ ਪਾਰਕ ਵਿੱਚ ਆਯੋਜਿਤ ਇਸ ਵਿਲੱਖਣ ਮੁਕਾਬਲੇ ਵਿੱਚ ਸਭ ਤੋਂ ਵੱਧ ਸੌਣ ਵਾਲੇ ਵਿਅਕਤੀ ਨੂੰ ਇਨਾਮ ਵੀ ਦਿੱਤਾ ਗਿਆ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕ ਹੈਰਾਨ ਰਹਿ ਗਏ ਹਨ।

ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਈ ਲੋਕ ਇੱਕ ਪਾਰਕ ਵਿੱਚ ਇਕੱਠੇ ਸੌਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਹੈਰਾਨੀਜਨਕ ਦ੍ਰਿਸ਼ ਦੱਖਣੀ ਕੋਰੀਆ ਦੇ ਸਿਓਲ ਦਾ ਹੈ, ਜਿੱਥੇ ਸ਼ਹਿਰ ਦੀ ਸਰਕਾਰ ਨੇ ਇੱਕ ਪਾਵਰ ਨੈਪ ਮੁਕਾਬਲਾ ਆਯੋਜਿਤ ਕੀਤਾ, ਜਿਸ ਵਿੱਚ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਸਨ। ਇਸ ਮੁਕਾਬਲੇ ਦੀ ਖਾਸ ਗੱਲ ਇਸ 'ਚ ਭਾਗ ਲੈਣ ਲਈ ਥੱਕਣਾ ਅਤੇ ਪੇਟ ਪੂਰੀ ਤਰ੍ਹਾਂ ਨਾਲ ਭਰਿਆ ਹੋਣਾ ਜ਼ਰੂਰੀ ਸੀ। ਸ਼ਹਿਰ ਦੀ ਸਰਕਾਰ ਨੇ ਥੱਕੇ ਹੋਏ ਰਾਜਕੁਮਾਰ ਅਤੇ ਥੱਕੀ ਹੋਈ ਰਾਜਕੁਮਾਰੀ ਦੇ ਕੱਪੜੇ ਪਹਿਨ ਕੇ ਆਉਣ ਦੀ   ਸ਼ਰਤ ਵੀ ਲਗਾਈ ਸੀ।

ਕਾਫ਼ੀ ਮੇਹਨਤੀ ਹੁੰਦੇ ਹਨ ਦੱਖਣੀ ਕੋਰੀਆ ਦੇ ਲੋਕ  

ਦੱਖਣੀ ਕੋਰੀਆਈ ਲੋਕਾਂ ਨੂੰ ਬਹੁਤ ਮਿਹਨਤੀ ਮੰਨਿਆ ਜਾਂਦਾ ਹੈ, ਜੋ ਹਫ਼ਤੇ ਵਿੱਚ ਕਈ ਘੰਟੇ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇਸ਼ ਨੂੰ ਸਭ ਤੋਂ ਘੱਟ ਨੀਂਦ ਲੈਣ ਵਾਲਾ ਵੀ ਮੰਨਿਆ ਜਾਂਦਾ ਹੈ। ਇਸ ਮੁਕਾਬਲੇ ਰਾਹੀਂ ਸਰਕਾਰ ਨੇ ਲੋਕਾਂ ਦਾ ਧਿਆਨ ਨਾਕਾਫ਼ੀ ਨੀਂਦ ਅਤੇ ਮਾੜੀ ਸਿਹਤ ਦੀ ਸਮੱਸਿਆ ਵੱਲ ਖਿੱਚਿਆ। ਸਾਰੇ ਪ੍ਰਤੀਯੋਗੀਆਂ ਦੇ ਸੌਣ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੇ ਦਿਲ ਦੀ ਧੜਕਣ ਦੀ ਨਿਗਰਾਨੀ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿੰਨੀ ਡੂੰਘੀ ਨੀਂਦ ਸੌਂ ਰਹੇ ਹਨ।

80 ਸਾਲਾ ਆਦਮੀ ਜਿੱਤਿਆ

ਮੁਕਾਬਲੇ ਦੀ ਖਾਸ ਗੱਲ ਇਹ ਸੀ ਕਿ ਜੇਤੂ ਕੋਈ ਨੌਜਵਾਨ ਨਹੀਂ ਸੀ, ਸਗੋਂ ਇੱਕ 80 ਸਾਲਾ ਆਦਮੀ ਸੀ। 37 ਸਾਲਾ ਦਫਤਰੀ ਕਰਮਚਾਰੀ ਹਵਾਂਗ ਡੂ-ਸੋਂਗ ਦੂਜੇ ਸਥਾਨ 'ਤੇ ਆਇਆ। ਹਵਾਂਗ ਨੇ ਕਿਹਾ ਕਿ ਉਹ ਰਾਤ ਦੀ ਸ਼ਿਫਟ ਅਤੇ ਲੰਬੀ ਡਰਾਈਵ ਤੋਂ ਬਾਅਦ ਥੱਕ ਗਿਆ ਸੀ। ਜਿਸ ਤੋਂ ਬਾਅਦ ਉਹ ਨਦੀ ਦੀ ਠੰਢੀ ਹਵਾ ਨਾਲ ਖ਼ੁਦ ਨੂੰ ਸ਼ਾਂਤ ਕਰਨ ਪਹੁੰਚੇ ਸੀ। ਇਸ ਥਕਾਵਟ ਅਤੇ ਠੰਢੀ ਹਵਾ ਨੇ ਉਸਨੂੰ ਡੂੰਘੀ ਨੀਂਦ ਦਿਵਾਈ , ਜਿਸ ਨਾਲ ਉਹ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰ ਸਕਿਆ।

 ਜਿਵੇਂ ਹੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਲੋਕਾਂ ਨੇ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਇੱਕ ਉਪਭੋਗਤਾ ਨੇ ਲਿਖਿਆ, "ਜੇਕਰ ਇਹੀ ਮੁਕਾਬਲਾ ਸਾਡੇ ਏਥੇ ਹੁੰਦਾ ਤਾਂ ਸਭ ਫਸਟ ਆਉਂਦੇ ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇਸ ਤਰ੍ਹਾਂ ਦਾ ਮੁਕਾਬਲਾ ਹਰ ਰੋਜ਼ ਹੋਣਾ ਚਾਹੀਦਾ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਥੇ ਅਸੀਂ ਪੈਸੇ ਕਮਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਾਂ, ਜਦੋਂ ਕਿ ਇਹ ਲੋਕ ਸੌਂਦੇ ਹੋਏ ਪੈਸੇ ਕਮਾ ਰਹੇ ਹਨ।" ਕੁੱਲ ਮਿਲਾ ਕੇ ਇਹ ਘਟਨਾ ਸੋਸ਼ਲ ਮੀਡੀਆ 'ਤੇ ਮਜ਼ਾਕ ਅਤੇ ਹੈਰਾਨੀ ਦਾ ਵਿਸ਼ਾ ਬਣ ਗਈ ਹੈ।

ਟਾਪ ਹੈਡਲਾਈਨ

Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget