Viral Video : ਸ਼ੈਤਾਨ ਨੂੰਹ ਦਾ ਕਾਰਾ - ਪਹਿਲਾਂ ਵਾਲ ਪੁੱਟੇ ਫਿਰ ਕੰਨ ਵੱਢੇ ਬਾਅਦ 'ਚ ਦੰਦਾਂ ਨਾਲ ਕੱਟਿਆ ਸੱਸ ਦਾ ਮੂੰਹ
Surat daughter in law attack : ਇੱਕ ਨੂੰਹ ਆਪਣੀ ਸੱਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਉਹ ਆਪਣੀ ਸੱਸ ਦਾ ਮੂੰਹ ਵੀ ਦੰਦਾਂ ਨਾਲ ਕੱਟ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਸੋਫੇ 'ਤੇ
![Viral Video : ਸ਼ੈਤਾਨ ਨੂੰਹ ਦਾ ਕਾਰਾ - ਪਹਿਲਾਂ ਵਾਲ ਪੁੱਟੇ ਫਿਰ ਕੰਨ ਵੱਢੇ ਬਾਅਦ 'ਚ ਦੰਦਾਂ ਨਾਲ ਕੱਟਿਆ ਸੱਸ ਦਾ ਮੂੰਹ Surat daughter in law attack bite mother in law Viral Video : ਸ਼ੈਤਾਨ ਨੂੰਹ ਦਾ ਕਾਰਾ - ਪਹਿਲਾਂ ਵਾਲ ਪੁੱਟੇ ਫਿਰ ਕੰਨ ਵੱਢੇ ਬਾਅਦ 'ਚ ਦੰਦਾਂ ਨਾਲ ਕੱਟਿਆ ਸੱਸ ਦਾ ਮੂੰਹ](https://feeds.abplive.com/onecms/images/uploaded-images/2023/06/27/837d85ffd8175a7ca8564d3a54bf7b981687826366143785_original.avif?impolicy=abp_cdn&imwidth=1200&height=675)
ਸੂਰਤ : ਕਿਸੇ ਵੀ ਵਿਅਕਤੀ ਲਈ, ਉਸਦੇ ਮਾਪੇ ਸਭ ਤੋਂ ਉੱਪਰ ਹੁੰਦੇ ਹਨ। ਮਾਪੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਸਾਡੀ ਦੇਖਭਾਲ ਕਰਦੇ ਹਨ, ਇਸ ਲਈ ਉਨ੍ਹਾਂ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਲੜਕਾ ਹੋਵੇ ਜਾਂ ਲੜਕੀ, ਦੋਵਾਂ ਲਈ ਮਾਂ-ਬਾਪ ਕੀਮਤੀ ਹੀਰੇ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਗੁਆਉਣ ਬਾਰੇ ਉਹ ਸੋਚ ਵੀ ਨਹੀਂ ਸਕਦੇ।
ਜਦੋਂ ਕੁੜੀਆਂ ਦਾ ਵਿਆਹ ਹੁੰਦਾ ਹੈ ਤਾਂ ਉਹ ਸੱਸ ਅਤੇ ਸਹੁਰੇ 'ਤੇ ਨੂੰ ਹੀ ਆਪਣਾ ਮਾਂ ਬਾਪ ਮੰਨਦੀਆਂ ਹਨ ਅਤੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੀਆਂ ਹਨ। ਉਹ ਉਨ੍ਹਾਂ ਦੀ ਦੇਖਭਾਲ ਵੀ ਕਰਦੀ ਹੈ। ਹਾਲਾਂਕਿ, ਸਾਰੀਆਂ ਨੂੰਹਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੁਝ ਅਜਿਹੇ ਵੀ ਹਨ ਜੋ ਆਪਣੇ ਸੱਸਾਂ ਨਾਲ ਜ਼ੁਲਮ ਕਰ ਬੈਠਦੀਆਂ ਹਨ। ਹੁਣ ਦੇਖੋ ਗੁਜਰਾਤ ਦੇ ਸੂਰਤ ਸ਼ਹਿਰ ਤੋਂ ਸਾਹਮਣੇ ਆਇਆ ਇਹ ਮਾਮਲਾ, ਜਿਸ ਵਿੱਚ ਜਾਇਦਾਦ ਦੇ ਲਾਲਚ ਨੇ ਇੱਕ ਨੂੰਹ ਨੂੰ ‘ਸ਼ੈਤਾਨ’ ਬਣਾ ਦਿੱਤਾ ਹੈ।
ਨੂੰਹ ਨੇ ਸੱਸ ਨੂੰ ਵੱਢਿਆ
ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਨੂੰਹ ਆਪਣੀ ਸੱਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਉਹ ਆਪਣੀ ਸੱਸ ਦਾ ਮੂੰਹ ਵੀ ਦੰਦਾਂ ਨਾਲ ਕੱਟ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਸੋਫੇ 'ਤੇ ਬੈਠੀ ਆਪਣੀ ਸੱਸ ਨੂੰ ਕੱਟ ਰਹੀ ਹੈ ਅਤੇ ਉਸ ਦੇ ਵਾਲ ਖਿੱਚ ਰਹੀ ਹੈ। ਇਸ ਦੌਰਾਨ ਇਕ ਵਿਅਕਤੀ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਵਿਚ ਪਿੱਛਲੇ ਪਾਸੇ ਇਕ ਛੋਟੀ ਜਿਹੀ ਬੱਚੀ ਵੀ ਦਿਖਾਈ ਦੇ ਰਹੀ ਹੈ, ਜਿਸ ਦੀ ਉਮਰ ਸੱਤ ਜਾਂ ਅੱਠ ਸਾਲ ਹੈ। ਇਸ ਘਟਨਾ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਉਹ ਪਰੇਸ਼ਾਨ ਨਜ਼ਰ ਆ ਰਹੀ ਹੈ। ਉਹ ਜਲਦੀ ਹੀ ਡਰ ਦੇ ਕਾਰਨ ਦੂਰ ਹੋ ਜਾਂਦੀ ਹੈ। ਵੀਡੀਓ ਦੇ ਅੰਤ 'ਚ ਬਜ਼ੁਰਗ ਔਰਤ ਦੇ ਚਿਹਰੇ 'ਤੇ ਦੰਦਾਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ, ਜੋ ਦੱਸਦੇ ਹਨ ਕਿ ਇਹ ਹਮਲਾ ਕਿੰਨਾ ਖਤਰਨਾਕ ਸੀ।
ਕੀ ਹੈ ਮਾਮਲਾ ?
ਇਸ ਵੀਡੀਓ ਨੂੰ ਦੀਪਿਕਾ ਨਰਾਇਣ ਭਾਰਦਵਾਜ ਨੇ ਸ਼ੇਅਰ ਕੀਤਾ ਹੈ, ਜੋ ਕਿ ਪੱਤਰਕਾਰ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਹੈ। ਉਨ੍ਹਾਂ ਅਨੁਸਾਰ ਇਹ ਮਾਮਲਾ ਜਾਇਦਾਦ ਦੇ ਝਗੜੇ ਕਾਰਨ ਪੈਦਾ ਹੋਇਆ ਹੈ। ਉਨ੍ਹਾਂ ਨੇ ਟਵੀਟ ਦੇ ਕੈਪਸ਼ਨ 'ਚ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਗੁਜਰਾਤ ਦੇ ਸੂਰਤ ਸ਼ਹਿਰ ਨਾਲ ਸਬੰਧਤ ਹੈ। ਦੀਪਿਕਾ ਨੇ ਇਸ ਵੀਡੀਓ ਦੇ ਨਾਲ ਸੂਰਤ ਸਿਟੀ ਪੁਲਿਸ ਨੂੰ ਵੀ ਟੈਗ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)