ਬੱਦਲ ਫਟਿਆ ਤੇ ਅਸਮਾਨੋਂ ਆਈ ਸੁਨਾਮੀ, ਪਲਾਂ 'ਚ ਸਭ ਕੁਝ ਹੋਇਆ ਤਬਾਹ, ਕੈਮਰੇ 'ਚ ਕੈਦ ਹੋਇਆ ਖ਼ੌਫਨਾਕ ਮੰਜ਼ਰ !
ਸਾਨੂੰ ਕੁਦਰਤ ਦੇ ਕਈ ਰੂਪ ਦੇਖਣ ਨੂੰ ਮਿਲਦੇ ਹਨ। ਕਈ ਵਾਰ ਕੁਦਰਤ ਅਜਿਹਾ ਕਰੂਰ ਰੂਪ ਦਿਖਾਉਂਦੀ ਹੈ ਕਿ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ। ਕੁਦਰਤ ਜਦੋਂ ਆਪਣਾ ਕਰੂਰ ਰੂਪ ਦਿਖਾਉਂਦੀ ਹੈ ਤਾਂ ਪਲਾਂ ਵਿਚ ਸਭ ਕੁਝ ਤਬਾਹ ਹੋ ਜਾਂਦਾ ਹੈ।
Viral Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਕੁਝ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਕਈ ਵਾਰ ਕੁਦਰਤ ਦੇ ਅਦਭੁਤ ਵੀਡੀਓ ਵੀ ਕੈਮਰੇ ਵਿਚ ਕੈਦ ਹੋ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਨੂੰ ਕੁਦਰਤ ਦੇ ਕਈ ਰੂਪ ਦੇਖਣ ਨੂੰ ਮਿਲਦੇ ਹਨ। ਕਈ ਵਾਰ ਕੁਦਰਤ ਅਜਿਹਾ ਕਰੂਰ ਰੂਪ ਦਿਖਾਉਂਦੀ ਹੈ ਕਿ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ। ਕੁਦਰਤ ਜਦੋਂ ਆਪਣਾ ਕਰੂਰ ਰੂਪ ਦਿਖਾਉਂਦੀ ਹੈ ਤਾਂ ਪਲਾਂ ਵਿਚ ਸਭ ਕੁਝ ਤਬਾਹ ਹੋ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੁਦਰਤ ਦਾ ਇਹ ਕਰੂਰ ਰੂਪ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਅਸਮਾਨੋਂ ਵਰ੍ਹੀ ਸੁਨਾਮੀ !
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਸਮਾਨ 'ਚ ਸੰਘਣੇ ਬੱਦਲ ਨਜ਼ਰ ਆ ਰਹੇ ਹਨ। ਉਹ ਬੱਦਲ ਜ਼ਮੀਨ ਤੋਂ ਬਹੁਤ ਉੱਚੇ ਨਹੀਂ ਹੁੰਦੇ, ਫਿਰ ਅਚਾਨਕ ਉਨ੍ਹਾਂ ਬੱਦਲਾਂ ਵਿੱਚੋਂ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਦਰਅਸਲ ਅਸਮਾਨ 'ਚ ਅਚਾਨਕ ਬੱਦਲ ਫਟਣ ਕਾਰਨ ਪਾਣੀ ਦਾ ਹੜ੍ਹ ਆਉਣ ਲੱਗਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਸਮਾਨੋਂ ਵਰ੍ਹ ਰਿਹਾ ਪਾਣੀ, ਸੜਕ, ਦਰੱਖਤਾਂ ਸਮੇਤ ਹਰ ਚੀਜ਼ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਜਿਸ ਨੂੰ ਦੇਖ ਦੇ ਕੁਦਰਤ ਦਾ ਕਹਿਰ ਨਜ਼ਰ ਆਉਂਦਾ ਹੈ।
A tsunami of rain dumped in seconds in a spectacular microburst over Perth, Australia in February 2020 pic.twitter.com/7Kcl1IUImP
— news for you (@newsforyou36351) June 24, 2024
ਸੁਨਾਮੀ ਨੇ ਇਲਾਕੇ ਵਿੱਚ ਮਚਾਈ ਤਬਾਹੀ
ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਮੁਤਾਬਕ ਅਸਮਾਨ ਤੋਂ ਮੀਂਹ ਦੀ ਇਹ ਸੁਨਾਮੀ ਆਸਟ੍ਰੇਲੀਆ 'ਚ ਆਈ ਸੀ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਫਰਵਰੀ 2020 ਵਿੱਚ ਆਸਟ੍ਰੇਲੀਆ ਦੇ ਪਰਥ ਵਿੱਚ ਇੱਕ ਮਾਈਕ੍ਰੋਬਰਸਟ ਨੇ ਕੁਝ ਸਕਿੰਟਾਂ ਵਿੱਚ ਸੁਨਾਮੀ ਲਿਆ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਸੁਨਾਮੀ ਨੇ ਪਰਥ ਇਲਾਕੇ 'ਚ ਭਾਰੀ ਤਬਾਹੀ ਮਚਾਈ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।