ਸ਼ਰਾਬ ਪੀ ਕੇ ਪਹੁੰਚਿਆ ਲਾੜਾ, ਜੈਮਾਲਾ ਤੋਂ ਪਹਿਲਾਂ ਸਟੇਜ ਪਿੱਛੇ ਪੀਣ ਲੱਗਿਆ ਗਾਂਜਾ, ਜਦੋਂ ਲਾੜੀ ਨੇ ਇਹ ਦੇਖਿਆ ਤਾਂ....!
ਲਾੜੀ ਪੱਖ ਦੇ ਲੋਕਾਂ ਨੇ ਲਾੜੇ ਗੌਤਮ, ਉਸ ਦੇ ਪਿਤਾ ਜੈਪ੍ਰਕਾਸ਼ ਅਤੇ ਦਾਦਾ ਮੇਵਾ ਲਾਲ ਨੂੰ ਬੰਧਕ ਬਣਾ ਲਿਆ ਤੇ ਵਿਆਹ ਦੀਆਂ ਤਿਆਰੀਆਂ 'ਤੇ ਖਰਚ ਕੀਤੇ 8 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ।
Viral News: ਯੂਪੀ ਦੇ ਭਦੋਹੀ 'ਚ ਲਾੜੇ ਨੂੰ ਸ਼ਰਾਬੀ ਅਤੇ ਗਾਂਜਾ ਪੀਂਦਾ ਦੇਖ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਲਾੜੇ ਨੂੰ ਨਸ਼ੇ ਦੀ ਹਾਲਤ ਵਿੱਚ ਦੇਖ ਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੀ ਪੱਖ ਦੇ ਲੋਕਾਂ ਨੇ ਲਾੜੇ ਗੌਤਮ, ਉਸ ਦੇ ਪਿਤਾ ਜੈਪ੍ਰਕਾਸ਼ ਅਤੇ ਦਾਦਾ ਮੇਵਾ ਲਾਲ ਨੂੰ ਬੰਧਕ ਬਣਾ ਲਿਆ ਤੇ ਵਿਆਹ ਦੀਆਂ ਤਿਆਰੀਆਂ 'ਤੇ ਖਰਚ ਕੀਤੇ 8 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ।
ਨਿਊਜ਼ ਏਜੰਸੀ ਮੁਤਾਬਕ ਕੋਤਵਾਲੀ ਥਾਣਾ ਖੇਤਰ ਦੇ ਫੱਤੂਪੁਰ ਦੀ ਰਹਿਣ ਵਾਲੀ ਸ਼ੀਲਾ ਦੇਵੀ ਦੀ ਬੇਟੀ ਪਿੰਕੀ ਦਾ ਵਿਆਹ ਜੌਨਪੁਰ ਜ਼ਿਲੇ ਦੇ ਜੈਰਾਮਪੁਰ ਨਿਵਾਸੀ ਗੌਤਮ ਨਾਲ ਹੋਣਾ ਸੀ। ਉਸ ਨੇ ਦੱਸਿਆ ਕਿ ਜਦੋਂ ਬੁੱਧਵਾਰ ਰਾਤ ਨੂੰ ਵਿਆਹ ਦੀ ਬਰਾਤ ਪਹੁੰਚੀ ਤਾਂ ਲਾੜਾ ਨਸ਼ੇ ਦੀ ਹਾਲਤ ਵਿੱਚ ਸੀ ਤੇ ਸਟੇਜ ਤੋਂ ਗਾਲ੍ਹਾਂ ਕੱਢ ਰਿਹਾ ਸੀ।
ਲਾੜੀ ਦੀ ਮਾਂ ਸ਼ੀਲਾ ਦੇਵੀ ਮੁਤਾਬਕ ਜਦੋਂ ਕੁਝ ਲੋਕ ਇਹ ਦੇਖ ਕੇ ਸਟੇਜ 'ਤੇ ਪਹੁੰਚੇ ਤਾਂ ਲਾੜਾ ਹੇਠਾਂ ਉਤਰ ਕੇ ਚਲਾ ਗਿਆ। ਇਸ ਤੋਂ ਬਾਅਦ ਜੈਮਲਾ ਤੋਂ ਪਹਿਲਾਂ ਉਹ ਸਟੇਜ ਦੇ ਪਿੱਛੇ ਗਾਂਜਾ ਪੀਂਦਾ ਨਜ਼ਰ ਆਇਆ। ਇਸ ਤੋਂ ਨਾਰਾਜ਼ ਹੋ ਕੇ ਦੁਲਹਨ ਨੇ ਅੱਗੇ ਆ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਦੋਵਾਂ ਧਿਰਾਂ ਨੂੰ ਸਮਝੌਤਾ ਕਰਵਾਉਣ ਦੀ ਸਲਾਹ ਦਿੱਤੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ