Viral News: ਬਹੁਤ ਅਜੀਬ ਇਹ ਸੱਪ, ਕਈ ਖਤਰਨਾਕ ਸੱਪਾਂ ਦੀ ਕਰ ਸਕਦਾ ਨਕਲ!
Social Media: ਮਿਲਕ ਸਨੇਕ ਇੱਕ ਬਹੁਤ ਹੀ ਭੁਲੇਖੇ ਵਾਲਾ ਸੱਪ ਹੈ, ਜੋ ਆਪਣੇ ਆਪ ਤੋਂ ਕਿਤੇ ਵੱਧ ਖਤਰਨਾਕ ਸੱਪਾਂ ਦੀ ਨਕਲ ਕਰ ਸਕਦਾ ਹੈ। ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ, ਇਹ 14 ਇੰਚ ਤੱਕ ਛੋਟੇ ਅਤੇ 69 ਇੰਚ ਤੱਕ ਲੰਬੇ ਹੁੰਦੇ ਹਨ।
Viral News: ਕੁਦਰਤ 'ਚ ਕਈ ਤਰ੍ਹਾਂ ਦੇ ਸੱਪ ਪਾਏ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸੱਪ ਬਾਰੇ ਦੱਸਾਂਗੇ ਜੋ ਬਹੁਤ ਹੀ ਚਮਤਕਾਰੀ ਹੁੰਦਾ ਹੈ। ਇਹ ਸੱਪ ਕਈ ਖਤਰਨਾਕ ਸੱਪਾਂ ਦੀ ਨਕਲ ਕਰ ਸਕਦਾ ਹੈ। ਆਖਿਰ ਇਹ ਸੱਪ ਅਜਿਹਾ ਕਿਉਂ ਕਰਦਾ ਹੈ ਇਸ ਜਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ! ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ, ਇਹ 14 ਇੰਚ ਤੱਕ ਛੋਟੇ ਅਤੇ 69 ਇੰਚ ਤੱਕ ਲੰਬੇ ਹੁੰਦੇ ਹਨ।
ਇੱਕ ਰਿਪੋਰਟ ਦੇ ਅਨੁਸਾਰ, ਜਦੋਂ ਇਸ ਸੱਪ ਨੂੰ ਕੈਦ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਦੀ ਉਮਰ 22 ਸਾਲ ਤੱਕ ਹੁੰਦੀ ਹੈ, ਜੋ ਕਿ ਜੰਗਲਾਂ ਵਿੱਚ ਬਚਣ ਦੇ ਮੁਕਾਬਲੇ ਲਗਭਗ ਛੇ ਗੁਣਾ ਵੱਧ ਹੈ, ਯਾਨੀ ਕਿ ਜੰਗਲਾਂ ਵਿੱਚ ਇਨ੍ਹਾਂ ਸੱਪਾਂ ਦੀ ਔਸਤ ਉਮਰ 3 ਤੋਂ 4 ਸਾਲ ਹੈ। ਮੱਧ ਅਤੇ ਦੱਖਣੀ ਅਮਰੀਕਾ ਵਿੱਚ ਸਭ ਤੋਂ ਵੱਡੇ ਆਕਾਰ ਦੇ ਮਿਲਕ ਸਨੇਕ ਪਾਏ ਜਾਂਦੇ ਹਨ। ਹਾਲਾਂਕਿ, ਮਿਲਕ ਸਨੇਕ ਦੀਆਂ ਬਹੁਤ ਸਾਰੀਆਂ ਵੱਖਰੀਆਂ ਕਿਸਮਾਂ ਹਨ।
ਮਿਲਕ ਸਨੇਕ ਦੀ ਰੱਖਿਆ ਵਿਧੀ ਬਹੁਤ ਅਜੀਬ ਹੈ। ਇਹ ਸ਼ਿਕਾਰੀਆਂ ਤੋਂ ਬਚਣ ਲਈ ਹੋਰ ਖਤਰਨਾਕ ਸੱਪਾਂ ਦੀ ਨਕਲ ਕਰਦਾ ਹੈ। 'ਮਿਮਿਕਰੀ' ਉਨ੍ਹਾਂ ਦਾ ਸਭ ਤੋਂ ਵੱਡਾ ਬਚਾਅ ਤੰਤਰ ਹੈ, ਕਿਉਂਕਿ ਇਹ ਸੱਪਾਂ ਦੀਆਂ ਕਈ ਪ੍ਰਜਾਤੀਆਂ ਨਾਲ ਮਿਲਦੇ-ਜੁਲਦੇ ਦਿਖਾਈ ਦਿੰਦੇ ਹਨ, ਜੋ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹਨ। ਇਹ ਸੱਪ ਆਮ ਤੌਰ 'ਤੇ ਘਾਹ ਦੇ ਮੈਦਾਨਾਂ ਅਤੇ ਪੱਥਰੀਲੀਆਂ ਢਲਾਣਾਂ ਵਿੱਚ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ: Viral Video: ਇਹੈ ਦੁਨੀਆ ਦੀ ਸਭ ਤੋਂ ਅਨੋਖੀ ਤਿਤਲੀ, ਉੱਡਦੇ ਸਮੇਂ 'ਗਾਇਬ' ਹੋ ਜਾਂਦੇ ਨੇ ਖੰਭ!
ਮਿਲਕ ਸਨੇਕ ਕਈ ਥਣਧਾਰੀ ਜਾਨਵਰਾਂ, ਪੰਛੀਆਂ ਅਤੇ ਸੱਪਾਂ ਨੂੰ ਵੀ ਖਾਂਦੇ ਹਨ। ਇਹਨਾਂ ਦਾ ਵਿਗਿਆਨਕ ਨਾਮ ਲੈਂਪ੍ਰੋਪੈਲਟਿਸ ਟ੍ਰਾਈਨਗੁਲਮ ਹੈ। ਇਸ ਦੇ ਸਰੀਰ 'ਤੇ ਪੀਲੇ, ਲਾਲ, ਚਿੱਟੇ ਅਤੇ ਕਾਲੇ ਰੰਗ ਪਾਏ ਜਾਂਦੇ ਹਨ। ਵਾਇਰਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੇ ਲੱਗ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਦੁੱ ਮਿਲਕ ਸਨੇਕ ਉਨ੍ਹਾਂ ਦੇ ਨਾਮ ਦੇ ਉਲਟ, ਦੁੱਧ ਨਹੀਂ ਪੀਂਦੇ। ਇਹ ਭੁਲੇਖਾ ਉਨ੍ਹਾਂ ਕਿਸਾਨਾਂ ਨੇ ਪਾਇਆ, ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਸੱਪ ਦੁੱਧ ਪੀਣ ਲਈ ਗਾਂ ਦੇ ਲੇਵੇ ਦੇ ਹੇਠਾਂ ਘੁੰਮਦੇ ਹਨ। ਹਾਲਾਂਕਿ ਵਿਗਿਆਨੀਆਂ ਨੇ ਇਸ ਨੂੰ ਨਕਾਰ ਦਿੱਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੱਪਾਂ ਕੋਲ ਗਾਂ ਦੇ ਲੇਵੇ ਤੋਂ ਦੁੱਧ ਕੱਢਣ ਲਈ ਢੁਕਵੇਂ ਮੂੰਹ ਦੀ ਬਣਤਰ ਨਹੀਂ ਹੈ।
ਇਹ ਵੀ ਪੜ੍ਹੋ: Viral Video: ਹਵਾ ਵਿੱਚ ਮੂਨਵਾਕ ਕਰਦਾ ਨਜ਼ਰ ਆਇਆ ਮੁੰਡਾ, ਲੋਕ ਨੇ ਕਿਹਾ- ‘ਗਰੈਵਿਟੀ ਕਿੱਥੇ ਹੈ?’