ਪੜਚੋਲ ਕਰੋ
Advertisement
ਜੰਗਲ 'ਚ ਆਰਾਮ ਨਾਲ ਬੈਠਾ ਸੀ ਸ਼ਖਸ , ਅਚਾਨਕ ਟਾਈਗਰ ਨੇ ਕਰ ਦਿੱਤਾ ਹਮਲਾ ,ਰੌਂਗਟੇ ਖੜੇ ਕਰ ਦੇਵੇਗਾ ਇਹ ਵੀਡੀਓ
Tiger Attack Video Viral : ਦੁਨੀਆ 'ਚ ਅਜਿਹੇ ਲੋਕ ਵੀ ਹਨ, ਜੋ ਖਤਰਨਾਕ ਜਾਨਵਰਾਂ ਤੋਂ ਬਿਲਕੁਲ ਨਹੀਂ ਡਰਦੇ। ਤੁਸੀਂ ਸੋਸ਼ਲ ਮੀਡੀਆ 'ਤੇ ਖੌਫਨਾਕ ਜਾਨਵਰਾਂ ਨਾਲ ਸਬੰਧਤ ਕਈ ਵੀਡੀਓਜ਼ ਦੇਖੇ ਹੋਣਗੇ। ਕਈਆਂ
Tiger Attack Video Viral : ਦੁਨੀਆ 'ਚ ਅਜਿਹੇ ਲੋਕ ਵੀ ਹਨ, ਜੋ ਖਤਰਨਾਕ ਜਾਨਵਰਾਂ ਤੋਂ ਬਿਲਕੁਲ ਨਹੀਂ ਡਰਦੇ। ਤੁਸੀਂ ਸੋਸ਼ਲ ਮੀਡੀਆ 'ਤੇ ਖੌਫਨਾਕ ਜਾਨਵਰਾਂ ਨਾਲ ਸਬੰਧਤ ਕਈ ਵੀਡੀਓਜ਼ ਦੇਖੇ ਹੋਣਗੇ। ਕਈਆਂ ਵਿਚ ਉਹ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਦੇ ਨਜ਼ਰ ਆਏ ਹੋਣਗੇ ਅਤੇ ਕਈਆਂ ਵਿਚ ਆਪਣੀ ਸੱਚੀ ਦੋਸਤੀ ਦਾ ਸਬੂਤ ਦਿੰਦੇ ਹੋਏ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਟਾਈਗਰ ਵਰਗੇ ਭਿਆਨਕ ਜਾਨਵਰ ਨਾਲ ਦੋਸਤੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਖੌਫਨਾਕ ਜਾਨਵਰਾਂ ਦੀ ਦੋਸਤੀ ਨੂੰ ਸਮਝਣ ਲੱਗ ਜਾਵੋਗੇ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਬਿਨਾਂ ਕਿਸੇ ਚਿੰਤਾ ਦੇ ਜੰਗਲ ਵਿੱਚ ਆਰਾਮ ਨਾਲ ਬੈਠਾ ਹੈ। ਉਸ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਕੋਈ ਜਾਨਵਰ ਉਸ 'ਤੇ ਹਮਲਾ ਵੀ ਕਰ ਸਕਦਾ ਹੈ। ਉਹ ਆਰਾਮ ਨਾਲ ਬੈਠੇ -ਬੈਠੇ ਕੈਮਰੇ ਵਿੱਚ ਪੋਜ਼ ਦਿੰਦਾ ਹੈ। ਹਾਲਾਂਕਿ, ਉਦੋਂ ਹੀ ਇੱਕ ਭਿਆਨਕ ਜਾਨਵਰ ਪਿੱਛੇ ਤੋਂ ਆਉਂਦਾ ਹੈ ਅਤੇ ਵਿਅਕਤੀ 'ਤੇ ਹਮਲਾ ਕਰਦਾ ਹੈ। ਇਹ ਖੌਫਨਾਕ ਜਾਨਵਰ ਕੋਈ ਹੋਰ ਨਹੀਂ ਸਗੋਂ ਟਾਈਗਰ ਹੈ, ਜਿਸ ਨੂੰ ਦੇਖ ਕੇ ਜੰਗਲ ਦੇ ਪਾਵਰਫੁੱਲ ਜਾਨਵਰ ਵੀ ਕੰਬ ਜਾਂਦੇ ਹਨ।
just is fooling arround pic.twitter.com/ee9Dw52EcK
— Animal Smackdown (@animalsmack) July 6, 2023
ਟਾਈਗਰ ਨੇ ਆਦਮੀ 'ਤੇ ਕੀਤਾ ਹਮਲਾ!
ਟਾਈਗਰ ਦੇ ਪੰਜੇ ਅਤੇ ਦੰਦਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਕਿਸੇ ਦਾ ਪਲਕ ਝਪਕਦੇ ਹੀ ਕੰਮ ਤਮਾਮ ਕਰ ਸਕਦੇ ਹਨ। ਹਾਲਾਂਕਿ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਾਈਗਰ ਨੇ ਵਿਅਕਤੀ 'ਤੇ ਹਮਲਾ ਕੀਤਾ ਪਰ ਆਪਣੇ ਪੰਜੇ ਅਤੇ ਦੰਦਾਂ ਦਾ ਜ਼ੋਰ ਨਹੀਂ ਲਗਾਇਆ। ਉਸ ਆਦਮੀ 'ਤੇ ਛਾਲ ਮਾਰਨ ਤੋਂ ਬਾਅਦ ਉਹ ਉਸ ਨੂੰ ਪਿਆਰ ਕਰਨ ਅਤੇ ਗਲੇ ਲਗਾਉਣ ਲੱਗ ਜਾਂਦਾ। ਵਿਅਕਤੀ ਨੇ ਵੀ ਟਾਈਗਰ ਦੇ ਪਿਆਰ ਨੂੰ ਸਵੀਕਾਰ ਕੀਤਾ। ਇਸ ਦੌਰਾਨ ਉੱਥੇ ਇੱਕ ਹੋਰ ਵਿਅਕਤੀ ਮੌਜੂਦ ਸੀ, ਜੋ ਇਨ੍ਹਾਂ ਪਿਆਰ ਭਰੇ ਪਲਾਂ ਦੀ ਵੀਡੀਓ ਬਣਾ ਰਿਹਾ ਸੀ।
ਟਾਈਗਰ ਸਖਸ ਨਾਲ ਖੇਡਦਾ ਦਿਖਾਈ ਦਿੱਤਾ
ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਟਾਈਗਰ ਸ਼ਖ਼ਸ ਨਾਲ ਖੇਡ ਰਿਹਾ ਹੈ ਅਤੇ ਉਸਨੂੰ ਪਿਆਰ ਜਤਾ ਰਿਹਾ ਹੈ। ਵਿਅਕਤੀ ਵੀ ਟਾਈਗਰ ਦੀ ਕੰਪਨੀ ਦਾ ਆਨੰਦ ਲੈ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਸਭ ਤੋਂ ਪਹਿਲਾਂ ਜੋ ਧਿਆਨ ਆਇਆ ਉਹ ਇਹ ਸੀ ਕਿ ਟਾਈਗਰ ਨੇ ਵਿਅਕਤੀ 'ਤੇ ਹਮਲਾ ਕੀਤਾ ਹੈ। ਹਾਲਾਂਕਿ ਵੀਡੀਓ ਨੂੰ ਹੋਰ ਦੇਖਣ 'ਤੇ ਪਤਾ ਲੱਗਾ ਕਿ ਉਸ ਵਿਅਕਤੀ ਦੀ ਟਾਈਗਰ ਨਾਲ ਚੰਗੀ ਦੋਸਤੀ ਹੈ। ਇਸ ਲਈ ਟਾਈਗਰ ਨੇ ਇਸ 'ਤੇ ਆਪਣੇ ਪੰਜਿਆਂ ਦਾ ਇਸਤੇਮਾਲ ਨਹੀਂ ਕੀਤਾ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement