ਪੜਚੋਲ ਕਰੋ
Advertisement
Play School ਤੋਂ ਸਾਹਮਣੇ ਆਇਆ ਡਰਾਉਣ ਵਾਲਾ ਵੀਡੀਓ, ਬੱਚਿਆਂ ਨਾਲ ਹੋ ਰਿਹਾ ਸੀ ਬੁਰਾ ਵਿਵਹਾਰ... ਦੇਖੋ ਵੀਡੀਓ
Play School Viral Video : ਸੋਸ਼ਲ ਮੀਡੀਆ 'ਤੇ ਸਾਨੂੰ ਹਰ ਰੋਜ਼ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਸਾਡਾ ਮਨੋਰੰਜਨ ਹੁੰਦਾ ਹੈ। ਕੁੱਝ ਅਜਿਹੇ ਵੀ ਹੁੰਦੇ ਹਨ ,ਜਿਸਨੂੰ ਦੇਖ ਕੇ ਯੂਜ਼ਰਸ ਅੱਗ ਬਾਬੂਲਾ
Play School Viral Video : ਸੋਸ਼ਲ ਮੀਡੀਆ 'ਤੇ ਸਾਨੂੰ ਹਰ ਰੋਜ਼ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਸਾਡਾ ਮਨੋਰੰਜਨ ਹੁੰਦਾ ਹੈ। ਕੁੱਝ ਅਜਿਹੇ ਵੀ ਹੁੰਦੇ ਹਨ ,ਜਿਸਨੂੰ ਦੇਖ ਕੇ ਯੂਜ਼ਰਸ ਅੱਗ ਬਾਬੂਲਾ ਹੋਣ ਦੇ ਨਾਲ ਹੀ ਉਨ੍ਹਾਂ 'ਚ ਗੁੱਸਾ ਭਰ ਜਾਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ ਵਿੱਚ ਪਲੇ-ਸਕੂਲ ਜਾਂ ਫ਼ਿਰ ਡੇਅ ਕੇਅਰ ਵਿੱਚ ਛੋਟੇ ਬੱਚਿਆਂ ਦੇ ਨਾਲ ਟੀਚਰਾਂ ਦਾ ਸ਼ੋਸ਼ਣ ਅਤੇ ਕੁੱਟਮਾਰ ਕਰਦੇ ਦੇਖਿਆ ਜਾ ਰਿਹਾ ਹੈ। ਜਿਸ ਨੂੰ ਦੇਖ ਕੇ ਯੂਜ਼ਰਸ ਦਾ ਗੁੱਸਾ ਭੜਕ ਉੱਠਿਆ ਹੈ।
ਆਮ ਤੌਰ 'ਤੇ ਛੋਟੇ ਬੱਚਿਆਂ ਦੇ ਮਾਪੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਡੇਅ ਕੇਅਰ ਦੇ ਨਾਲ-ਨਾਲ ਸ਼ਹਿਰਾਂ ਵਿਚ ਬੱਚਿਆਂ ਲਈ ਖੁੱਲ੍ਹੇ ਪਲੇ ਸਕੂਲਾਂ ਵਿਚ ਐਡਮਿਸ਼ਨ ਦਿਵਾ ਦਿੰਦੇ ਹਨ। ਜਿੱਥੇ ਬੱਚੇ ਮੌਜ-ਮਸਤੀ ਦੇ ਨਾਲ-ਨਾਲ ਪੜ੍ਹਨਾ ਵੀ ਸਿੱਖਦੇ ਹਨ। ਅਜਿਹੇ 'ਚ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਇਕ ਪਲੇ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦਾ ਦਿਲ ਦਹਿਲ ਗਿਆ ਹੈ। ਵੀਡੀਓ ਵਿੱਚ ਪਲੇਅ ਸਕੂਲ ਵਿੱਚ ਅਧਿਆਪਕ ਮਾਸੂਮ ਬੱਚਿਆਂ ਦੀ ਕੁੱਟਮਾਰ ਕਰਦੇ ਅਤੇ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ।
अगर आपको लग रहा है कि आप अपने नन्हे बच्चों को डे केयर में डालकर निश्चिंत हो जाएँगे तो यह वीडियो एक बार ज़रूर देख लीजिए
— Shobhna Yadav (@ShobhnaYadava) April 5, 2023
किस तरह मुंबई के एक प्ले स्कूल में बच्चों का शोषण किया जा रहा है। pic.twitter.com/V70UuRO9lH
ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਪਲੇਅ ਸਕੂਲ ਦੀ ਇਹ ਸੀਸੀਟੀਵੀ ਫੁਟੇਜ ਸਭ ਨੂੰ ਹੈਰਾਨ ਕਰ ਰਹੀ ਹੈ। ਇਸ ਵੀਡੀਓ ਨੂੰ ਸ਼ੋਭਨਾ ਯਾਦਵ ਨੇ ਟਵਿਟਰ 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਪਲੇਅ ਸਕੂਲ ਦੀ ਮਹਿਲਾ ਅਧਿਆਪਕਾ ਮਾਸੂਮ ਬੱਚਿਆਂ 'ਤੇ ਤਸ਼ੱਦਦ ਕਰਦੇ ਅਤੇ ਉਨ੍ਹਾਂ ਨੂੰ ਬੇਹੱਦ ਦਰਦਨਾਕ ਤਾਰੀਕੇ ਨਾਲ ਉਠਾ ਕੇ ਇਕ ਥਾਂ ਤੋਂ ਦੂਜੀ ਥਾਂ 'ਤੇ ਰੱਖਦੀ ਨਜ਼ਰ ਆ ਰਹੀ ਹੈ। ਇੱਕ ਵੀਡੀਓ ਵਿੱਚ ਲਾਲ ਜੈਕੇਟ ਪਹਿਨੇ ਇੱਕ ਅਧਿਆਪਕ ਇੱਕ ਛੋਟੇ ਬੱਚੇ ਦੇ ਕੰਨ ਨੂੰ ਜ਼ਬਰਦਸਤੀ ਖਿੱਚ ਕੇ ਝਿੜਕਦੇ ਹੋਏ ਦਿਖ ਰਹੀ ਹੈ।
ਫਿਲਹਾਲ ਇਹ ਵੀਡੀਓ ਸਾਹਮਣੇ ਆਉਂਦੇ ਹੀ ਇਹ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, 'ਜੇਕਰ ਤੁਹਾਨੂੰ ਲੱਗਦਾ ਹੈ ਕਿ ਆਪਣੇ ਛੋਟੇ ਬੱਚਿਆਂ ਨੂੰ ਡੇ ਕੇਅਰ 'ਚ ਰੱਖ ਕੇ ਤੁਹਾਨੂੰ ਆਰਾਮ ਮਿਲੇਗਾ ਤਾਂ ਇਸ ਵੀਡੀਓ ਨੂੰ ਇਕ ਵਾਰ ਜ਼ਰੂਰ ਦੇਖੋ। ਮੁੰਬਈ ਦੇ ਇੱਕ ਪਲੇ ਸਕੂਲ ਵਿੱਚ ਬੱਚਿਆਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਇੱਕ ਲੱਖ 28 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਵੀਡੀਓ ਨੂੰ ਦੇਖਦੇ ਹੋਏ ਯੂਜ਼ਰਸ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਹੇ ਭਗਵਾਨ! ਇਹ ਕਿੰਨੇ ਜਾਲਿਮ ਲੋਕ ਹਨ... ਸਭ ਕੁਝ ਡਰਾਉਣਾ ਹੈ।' ਇਕ ਹੋਰ ਯੂਜ਼ਰ ਨੇ ਇਸ ਨੂੰ ਬਹੁਤ ਹੀ ਭਿਆਨਿਕ ਅਤੇ ਡਰਾਉਣਾ ਦੱਸਿਆ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement