ਦੇਖੋ ਇਹ ਮਜ਼ੇਦਾਰ ਵੀਡੀਓ, ਬੰਦੇ ਨੇ ਬੋਲੀ ਅਜਿਹੀ ਅੰਗਰੇਜ਼ੀ ਕਿ ਯੂਜ਼ਰਸ ਸੁਣਕੇ....
Viral Video:ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਟੁੱਟੀ-ਫੁੱਟੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਸੁਣਕੇ ਹਾਸਾ ਨਹੀਂ ਰੁਕੇਗਾ, ਹਾਲਾਂਕਿ ਉਸਦਾ ਆਤਮਵਿਸ਼ਵਾਸ ਕਮਾਲ ਦਾ ਹੈ।
Funny Video: ਸੋਸ਼ਲ ਮੀਡੀਆ 'ਤੇ ਕਈ ਵਾਰ ਕੁਝ ਬਹੁਤ ਹੀ ਅਜੀਬ ਵੀ ਦੇਖਣ ਨੂੰ ਮਿਲਦਾ ਹੈ। ਇਨ੍ਹਾਂ 'ਚੋਂ ਕੁਝ ਵੀਡੀਓ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਵਿਅਕਤੀ ਸਭ ਕੁਝ ਭੁੱਲ ਜਾਂਦਾ ਹੈ ਅਤੇ ਹੱਸਣ ਲੱਗ ਪੈਂਦਾ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹਾ ਹੀ ਇੱਕ ਵੀਡੀਓ ਲੈ ਕੇ ਆਏ ਹਾਂ ਜੋ ਇਸ ਸਮੇਂ ਆਪਣੇ ਮਜ਼ੇਦਾਰ ਅਤੇ ਦਿਲਚਸਪ ਕੰਟੈਂਟ ਕਾਰਨ ਇੰਟਰਨੈੱਟ ਦੀ ਦੁਨੀਆ ਖੂਬ ਵਾਹ ਵਾਹੀ ਖੱਟ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇੱਕ ਵੀਲੌਗਰ ਹੈ, ਜੋ ਲੋਕਾਂ ਨੂੰ ਆਪਣੀ ਚੱਲ ਰਹੀ ਯਾਤਰਾ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਵਿਅਕਤੀ ਦਾ ਬੋਲਣ ਦਾ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਦੇਖੋਗੇ ਜੋ ਪੂਰੇ ਵਿਸ਼ਵਾਸ ਨਾਲ ਗਲਤ ਅੰਗਰੇਜ਼ੀ ਬੋਲ ਰਿਹਾ ਹੈ। ਇਸ ਵਿਅਕਤੀ ਦੀ ਅੰਗਰੇਜ਼ੀ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ ਕਿਉਂਕਿ ਇਸ ਵਿਅਕਤੀ ਦਾ ਵਿਆਕਰਨ ਭਾਵੇਂ ਗਲਤ ਹੋਵੇ ਪਰ ਲਹਿਜ਼ੇ 'ਚ ਆਤਮਵਿਸ਼ਵਾਸ ਸਾਫ਼ ਨਜ਼ਰ ਆ ਰਿਹਾ ਹੈ। ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਦੇਖਣਾ ਪਸੰਦ ਕਰੋਗੇ ਅਤੇ ਹੋ ਸਕਦਾ ਹੈ ਕਿ ਇਸਨੂੰ ਆਪਣੇ ਦੋਸਤਾਂ ਨਾਲ ਸਾਂਝਾ ਵੀ ਕਰੋਗੇ।
ਕੀ ਤੁਸੀਂ ਕਦੇ ਅਜਿਹੀ ਅੰਗਰੇਜ਼ੀ ਸੁਣੀ ਹੈ...!
ਵਾਇਰਲ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਇੱਕ ਪਹਾੜੀ ਦੇ ਕੋਲ ਇੱਕ ਨਦੀ ਦੇ ਕੰਢੇ ਖੜ੍ਹਾ ਇੱਕ ਵਿਅਕਤੀ ਇਸਨੂੰ ਦਿਖਾ ਰਿਹਾ ਹੈ ਤੇ ਉਸ ਜਗ੍ਹਾ ਦੀ ਸੁੰਦਰਤਾ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਹਰ ਗੱਲ ਨੂੰ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਦੁਹਰਾਉਂਦਾ ਹੈ। ਜਿਸ ਢੰਗ ਨਾਲ ਇਹ ਵਿਅਕਤੀ ਅੰਗਰੇਜ਼ੀ ਵਿੱਚ ਗੱਲ ਕਰਦਾ ਹੈ, ਉਸ ਨੂੰ ਸੁਣ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇਗਾ... ਦਰਅਸਲ, ਇਹ ਵਿਅਕਤੀ ਹਿੰਦੀ ਦੇ ਵਾਕਾਂ ਨੂੰ ਬਿਲਕੁਲ ਅੰਗਰੇਜ਼ੀ ਵਿੱਚ ਬਦਲ ਕੇ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਦਾ ਅਸਲ ਵਿਆਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਉਸ ਦੇ ਬੋਲਣ ਦਾ ਅੰਦਾਜ਼ ਅਤੇ ਆਤਮਵਿਸ਼ਵਾਸ ਕਮਾਲ ਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵਿਅਕਤੀ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram