Viral News: ਗੋਲਗੱਪੇ ਖਾਣ ਕਾਰਨ ਨਰਸਿੰਗ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ ਮੌਤ
Nagpur News: ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋਲਗੱਪੇ/ਪਾਣੀਪੁਰੀ ਖਾਣ ਨਾਲ ਇਕ ਵਿਦਿਆਰਥਣ ਦੀ ਮੌਤ ਹੋ ਗਈ।
Nagpur Nursing Girl Student Died: ਗੋਲਗੱਪੇ ਖਾਣੇ ਸਭ ਨੂੰ ਖੂਬ ਪਸੰਦ ਹੁੰਦੇ ਹਨ। ਲੋਕ ਬਾਜ਼ਾਰਾਂ ਵਿੱਚ ਵੀ ਇਸ ਚਾਟ ਦਾ ਖੂਬ ਅਨੰਦ ਲੈਂਦੇ ਹਨ। ਵਿਆਹਾਂ ਵਿੱਚ ਵੀ ਗੋਲਗੱਪੇ ਵਾਲੀ ਸਟਾਲ ਉੱਤੇ ਖੂਬ ਭੀੜ ਦੇਖਣ ਨੂੰ ਮਿਲਦੀ ਹੈ। ਪਰ ਨਾਗਪੁਰ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੈਡੀਕਲ ਕਾਲਜ ਦੀ 18 ਸਾਲਾ ਬੀਐਸਸੀ ਨਰਸਿੰਗ ਵਿਦਿਆਰਥਣ (Nursing Girl Student) ਦੀ ਮੌਤ ਹੋ ਗਈ। ਉਸ ਨੇ ਦਿਨ ਵੇਲੇ ਪਾਣੀਪੁਰੀ ਯਾਨੀ ਕਿ ਗੋਲਗੱਪੇ ਖਾਏ ਸੀ। ਕੁਝ ਘੰਟਿਆਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਵਸਨੀਕ ਸੀ ਵਿਦਿਆਰਥਣ
ਮਰਨ ਵਾਲੀ ਵਿਦਿਆਰਥਣ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਵਸਨੀਕ ਸੀ ਅਤੇ ਇੱਥੇ ਮਰੀਜ਼ਾਂ ਦੀ ਦੇਖ-ਭਾਲ ਕਰ ਕੇ ਕਰੀਅਰ ਬਣਾਉਣ ਦਾ ਸੁਫਨਾ ਦੇਖ ਰਹੀ ਸੀ ਪਰ ਅਣਸੁਖਾਵੀਂ ਘਟਨਾ ਨੇ ਉਸ ਸੁਫਨੇ ਨੂੰ ਤੋੜ ਦਿੱਤਾ।
ਆਈਸੀਯੂ ਵਿੱਚ ਇਲਾਜ ਦੌਰਾਨ ਹੋਈ ਮੌਤ
ਰਿਪੋਰਟ ਮੁਤਾਬਕ ਵਿਦਿਆਰਥਣ ਨੇ ਡਾਕਟਰ ਵੱਲੋਂ ਦੱਸੀ ਦਵਾਈ ਲੈ ਲਈ ਅਤੇ ਨਰਸਿੰਗ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਵਾਪਸ ਆ ਗਈ। 5 ਜੁਲਾਈ ਨੂੰ ਉਸ ਨੂੰ ਬੁਖਾਰ ਹੋ ਗਿਆ। ਇਸ ਕਾਰਨ ਉਹ ਵਾਪਸ ਓ.ਪੀ.ਡੀ. ਵਿਦਿਆਰਥਣ ਦੀ ਬਿਮਾਰੀ ਦੇ ਲੱਛਣ ਗੈਸਟਰੋ ਦੇ ਸਨ, ਜਿਸ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ। ਉਸੇ ਦਿਨ ਸ਼ੀਤਲ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਵਾਲ ਇਹ ਉੱਠ ਰਿਹਾ
ਇਸ ਘਟਨਾ ਦਾ ਕਾਰਨ ਪਾਣੀਪੁਰੀ ਖਾਣਾ ਸੀ। ਉਸ ਪਾਣੀਪੁਰੀ ਦਾ ਪਾਣੀ ਜ਼ਹਿਰੀਲਾ ਕਿਉਂ ਹੋ ਗਿਆ ਸੀ? ਅਜਿਹੇ ਸਵਾਲ ਉਠਾਏ ਹਨ। ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥਣ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਪਾਣੀਪੁਰੀ ਖਾਣ ਨਾਲ ਉਸ ਦੀ ਹਾਲਤ ਵਿਗੜ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।