
Viral Video: ਖੂਬਸੂਰਤ ਮਹਿਲਾ ਵਿਗਿਆਨੀ 'ਤੇ ਅਜਗਰ ਨੇ ਕੀਤਾ ਹਮਲਾ? ਬੁੱਲ੍ਹ 'ਚੋਂ ਨਿਕਲਿਆ ਖੂਨ, ਦਿਲ ਦਹਿਲਾਉਣ ਵਾਲਾ ਵੀਡੀਓ ਹੋਇਆ ਵਾਇਰਲ
Viral Video: ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Viral Video: ਫਲੋਰੀਡਾ ਦੀ ਰਹਿਣ ਵਾਲੀ ਰੋਜ਼ੀ ਮੂਰੇ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਰੋਜ਼ੀ ਦੀ ਗੱਲ ਕਰੀਏ ਤਾਂ ਉਹ ਸਾਰੇ ਵਿਗਿਆਨੀਆਂ ਤੋਂ ਵੱਖਰੀ ਹੈ।
ਉਹ ਉਨ੍ਹਾਂ ਵਿਗਿਆਨੀਆਂ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੇ ਰਹਿੰਦੇ ਹਨ। ਇਕ ਵਿਗਿਆਨੀ ਹੋਣ ਦੇ ਨਾਲ-ਨਾਲ ਉਹ ਬਹੁਤ ਖੂਬਸੂਰਤ ਵੀ ਹੈ, ਜਿਸ ਕਾਰਨ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਸੋਸ਼ਲ ਮੀਡੀਆ ਅਪਡੇਟਸ ਨੂੰ ਦੇਖਣਾ ਪਸੰਦ ਕਰਦੇ ਹਨ। ਪਰ ਹਾਲ ਹੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਜ਼ੀ 'ਤੇ ਅਜਗਰ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ।
ਉਹ ਬਿਨਾਂ ਕਿਸੇ ਸੁਰੱਖਿਆ ਦੇ ਅਜਗਰ ਨੂੰ ਫੜਨ ਗਈ, ਇਸ ਤੋਂ ਇਲਾਵਾ ਉਸ ਨੇ ਆਪਣੇ ਹੱਥਾਂ 'ਚ ਗਲਬਸ ਵੀ ਨਹੀਂ ਪਾਏ ਸੀ, ਇਸ ਦੌਰਾਨ ਅਜਗਰ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਰੋਜ਼ੀ ਦੇ ਬੁੱਲ੍ਹ 'ਚੋਂ ਖੂਨ ਨਿਕਲਣ ਲੱਗਾ। ਜਿਸ ਦਾ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ।
View this post on Instagram
ਰੋਜ਼ੀ ਨੇ ਘਟਨਾ ਦੀ ਅਸਲ ਸੱਚਾਈ ਦੱਸੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਰੋਜ਼ੀ ਦੇ ਬੁੱਲ੍ਹ 'ਤੇ ਸੱਟ ਸੱਪ ਦੇ ਡੰਗਣ ਨਾਲ ਲੱਗੀ ਹੈ। ਪਰ ਰੋਜ਼ੀ ਨੇ ਵੀਡੀਓ ਦੇ ਕੈਪਸ਼ਨ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸੱਪ ਦੇ ਡੰਗਣ ਕਾਰਨ ਉਸ ਨੂੰ ਸੱਟ ਨਹੀਂ ਲੱਗੀ। ਸਗੋਂ ਸੱਪ ਨੂੰ ਫੜਨ ਸਮੇਂ ਭੱਜਣ ਸਮੇਂ ਉਸ ਦੇ ਬੁੱਲ੍ਹ ਇੱਕ ਦਰੱਖਤ ਦੀ ਟਾਹਣੀ ਨਾਲ ਟੱਕਰਾ ਗਏ, ਜਿਸ ਕਾਰਨ ਉਸ ਦੇ ਬੁੱਲ੍ਹਾਂ 'ਚੋਂ ਖੂਨ ਨਿਕਲਣ ਲੱਗਾ।
ਸੱਟ ਲੱਗਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ
ਰੋਜ਼ੀ ਸੱਟ ਲੱਗਣ ਤੋਂ ਬਾਅਦ ਵੀ ਸੱਪ ਨੂੰ ਫੜਨ ਤੋਂ ਪਿੱਛੇ ਨਹੀਂ ਹਟੀ, ਉਸ ਨੇ ਜ਼ਖਮੀ ਹਾਲਤ ਵਿਚ ਵੀ ਸੱਪ ਨੂੰ ਫੜ ਲਿਆ ਅਤੇ ਇਕ ਵੀਡੀਓ ਪੋਸਟ ਕੀਤੀ ਜਿਸ ਵਿਚ ਉਹ ਸੱਪ ਨੂੰ ਦੋਵੇਂ ਹੱਥਾਂ ਨਾਲ ਫੜੇ ਹੋਏ ਦਿਖਾਈ ਦੇ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਮੁਸਕਰਾਹਟ ਹੈ। ਲੋਕਾਂ ਰੋਜ਼ੀ ਦੀ ਇਸ ਹਿੰਮਤ ਦੀ ਕਾਫੀ ਤਾਰੀਫ ਕਰ ਰਹੇ ਹਨ। ਅਜਿਹੇ ਖਤਰਨਾਕ ਜਾਨਵਰਾਂ ਨੂੰ ਫੜਨਾ ਕੋਈ ਆਮ ਗੱਲ ਨਹੀਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
