Viral Video : ਜੌਂਬੀ ਵਰਗੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਲੋਕ, ਵੀਡੀਓ ਦੇਖ ਦਹਿਲ ਜਾਵੇਗਾ ਦਿਲ
ਵੀਡੀਓ 'ਚ ਕੁਝ ਲੋਕ ਸੜਕਾਂ 'ਤੇ ਬਹੁਤ ਬੁਰੀ ਹਾਲਤ 'ਚ ਨਜ਼ਰ ਆ ਰਹੇ ਹਨ। ਇਸ 'ਚ ਉਹ ਬੇਹੋਸ਼ੀ ਦੀ ਹਾਲਤ ਵਿੱਚ ਖੜੇ ਦਿਖਾਈ ਦੇ ਰਹੇ ਹਨ। ਇਸ ਨੂੰ ਦੇਖ ਕੇ ਯੂਜ਼ਰਸ ਉਨ੍ਹਾਂ ਨੂੰ ਜੌਂਬੀ ਕਹਿ ਰਹੇ ਹਨ।
Zombie Viral Video: ਹਾਲ ਹੀ 'ਚ ਵਿਗਿਆਨੀਆਂ ਦੇ ਇੱਕ ਗਰੁੱਪ ਨੇ 48 ਹਜ਼ਾਰ ਸਾਲ ਤੋਂ ਵੀ ਪੁਰਾਣਾ ਵਾਇਰਸ ਮਿਲਣ ਦਾ ਦਾਅਵਾ ਕੀਤਾ ਹੈ, ਜਿਸ ਨੂੰ ਵਿਗਿਆਨੀਆਂ ਨੇ ਜੌਂਬੀ ਵਾਇਰਸ ਦਾ ਨਾਂਅ ਦਿੱਤਾ ਹੈ। ਕੋਰੋਨਾ ਵਾਇਰਸ ਤੋਂ ਬਾਅਦ ਇਕ ਨਵੇਂ ਵਾਇਰਸ ਦਾ ਨਾਂਅ ਸੁਣ ਕੇ ਆਮ ਲੋਕ ਡਰ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੰਮੀ ਹੋਈ ਬਰਫ਼ ਕਾਰਨ ਇਹ ਵਾਇਰਸ ਹਜ਼ਾਰਾਂ ਸਾਲਾਂ ਤੋਂ ਜ਼ਿੰਦਾ ਹੈ।
ਮੌਜੂਦਾ ਸਮੇਂ 'ਚ ਅਸੀਂ ਸਾਰਿਆਂ ਨੇ ਹਾਲੀਵੁੱਡ ਦੀਆਂ ਜ਼ਿਆਦਾਤਰ ਫ਼ਿਲਮਾਂ 'ਚ ਅਜਿਹੇ ਜੌਂਬੀ ਦੇਖੇ ਹਨ ਜੋ ਮਨੁੱਖਾਂ ਨੂੰ ਖਾਂਦੇ ਹਨ ਅਤੇ ਉਨ੍ਹਾਂ ਦੇ ਖੂਨ ਦੇ ਪਿਆਸੇ ਹੁੰਦੇ ਹਨ, ਜਿਸ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਹੈ। ਅਜਿਹੇ 'ਚ ਜੌਂਬੀ ਵਾਇਰਸ ਦਾ ਨਾਂਅ ਸਾਹਮਣੇ ਆਉਂਦੇ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਕੁਝ ਲੋਕ ਅਮਰੀਕਾ ਦੇ ਫਿਲਾਡੇਲਫੀਆ ਦੀਆਂ ਸੜਕਾਂ 'ਤੇ ਅਜੀਬੋ-ਗਰੀਬ ਹਾਲਤ 'ਚ ਬੈਠੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ @Oyindamola ਨਾਂਅ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਕੁਝ ਲੋਕ ਸੜਕਾਂ 'ਤੇ ਬਹੁਤ ਬੁਰੀ ਹਾਲਤ 'ਚ ਨਜ਼ਰ ਆ ਰਹੇ ਹਨ। ਇਸ 'ਚ ਉਹ ਬੇਹੋਸ਼ੀ ਦੀ ਹਾਲਤ ਵਿੱਚ ਖੜੇ ਦਿਖਾਈ ਦੇ ਰਹੇ ਹਨ। ਇਸ ਨੂੰ ਦੇਖ ਕੇ ਯੂਜ਼ਰਸ ਉਨ੍ਹਾਂ ਨੂੰ ਜੌਂਬੀ ਕਹਿ ਰਹੇ ਹਨ। ਇਸ ਵੀਡੀਓ ਦੇ ਨਾਲ-ਨਾਲ ਕਈ ਹੋਰ ਯੂਜ਼ਰਸ ਲਗਾਤਾਰ ਅਜਿਹੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।
ਇੱਕ ਅੰਦਾਜ਼ੇ ਵਜੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਨਸ਼ੇ ਦੀ ਲਤ ਕਾਰਨ ਵੱਡੀ ਮਾਤਰਾ 'ਚ ਨਸ਼ਾ ਲੈ ਲਿਆ, ਜਿਸ ਕਾਰਨ ਉਹ ਬੇਚੈਨ ਹੋ ਗਏ ਹਨ। ਵੀਡੀਓ 'ਚ ਲੋਕ ਉਸੇ ਜਗ੍ਹਾ 'ਤੇ ਮੂੰਹ ਖੋਲ੍ਹ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੁਝ ਔਰਤਾਂ ਪੈਰਾਂ 'ਤੇ ਸਿਰ ਝੁਕਾ ਕੇ ਬੇਸੁੱਧ ਨਜ਼ਰ ਆ ਰਹੀਆਂ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਇਨ੍ਹਾਂ ਵੀਡੀਓਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।