(Source: ECI/ABP News)
ਪਥਰੀ ਦੂਰ ਕਰਨ ਲਈ ਰੋਜ਼ਾਨਾ ਪੀਓ ਦੋ ਲੀਟਰ ਪਿਸ਼ਾਬ, ਗੂਗਲ AI 'ਤੇ ਮਿਲਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ
ਗੂਗਲ ਦੇ Search Generative Experience ਨਾਲ ਵੀ ਅਜਿਹਾ ਹੀ ਹੋਇਆ ਹੈ। ਇੱਕ ਉਪਭੋਗਤਾ ਨੇ ਖੋਜ ਕੀਤੀ ਸੀ ਕਿ ਗੁਰਦੇ ਦੀ ਪੱਥਰੀ ਹੋਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ? ਮਿਲੇ ਜਵਾਬ ਨੇ ਉਸਨੂੰ ਹੈਰਾਨ ਕਰ ਦਿੱਤਾ। ਇਸ ਕਾਰਨ ਤਕਨੀਕ ਦੀ ਦੁਨੀਆ 'ਚ ਗੂਗਲ ਦੀ ਵੀ ਬਦਨਾਮੀ ਹੋ ਰਹੀ ਹੈ।
![ਪਥਰੀ ਦੂਰ ਕਰਨ ਲਈ ਰੋਜ਼ਾਨਾ ਪੀਓ ਦੋ ਲੀਟਰ ਪਿਸ਼ਾਬ, ਗੂਗਲ AI 'ਤੇ ਮਿਲਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ Want To Pass Kidney Stones Quickly Google SGEs Advice To Drink Urine ਪਥਰੀ ਦੂਰ ਕਰਨ ਲਈ ਰੋਜ਼ਾਨਾ ਪੀਓ ਦੋ ਲੀਟਰ ਪਿਸ਼ਾਬ, ਗੂਗਲ AI 'ਤੇ ਮਿਲਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ](https://feeds.abplive.com/onecms/images/uploaded-images/2024/05/07/0029570038ebca3417d6f187163d0b9a1715067485735674_original.jpg?impolicy=abp_cdn&imwidth=1200&height=675)
Kidney Stones: ਇੰਟਰਨੈੱਟ ਤੋਂ ਬਾਅਦ ਹੁਣ ਤਕਨੀਕ ਦੀ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਤੇਜ਼ੀ ਨਾਲ ਵਧ ਰਹੀ ਹੈ। ਬਹੁਤ ਸਾਰੇ ਐਪਸ ਅਤੇ ਸੌਫਟਵੇਅਰ ਦੇ ਜ਼ਰੀਏ, ਲੋਕ ਏਆਈ ਤਕਨਾਲੋਜੀ ਦੀ ਵਰਤੋਂ ਕਰਕੇ ਫੋਟੋਆਂ ਤੋਂ ਲੈ ਕੇ ਸਮੱਗਰੀ ਤਿਆਰ ਕਰ ਰਹੇ ਹਨ ਫਿਰ ਵੀ ਕਈ ਵਾਰ ਉਨ੍ਹਾਂ ਰਾਹੀਂ ਪ੍ਰਾਪਤ ਜਾਣਕਾਰੀ ਹੈਰਾਨ ਕਰਨ ਵਾਲੀ ਅਤੇ ਅਜੀਬ ਹੁੰਦੀ ਹੈ।
ਗੂਗਲ ਦੇ Search Generative Experience ਨਾਲ ਵੀ ਅਜਿਹਾ ਹੀ ਹੋਇਆ ਹੈ। ਇੱਕ ਉਪਭੋਗਤਾ ਨੇ ਖੋਜ ਕੀਤੀ ਸੀ ਕਿ ਗੁਰਦੇ ਦੀ ਪੱਥਰੀ ਹੋਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ? ਮਿਲੇ ਜਵਾਬ ਨੇ ਉਸਨੂੰ ਹੈਰਾਨ ਕਰ ਦਿੱਤਾ। ਇਸ ਕਾਰਨ ਤਕਨੀਕ ਦੀ ਦੁਨੀਆ 'ਚ ਗੂਗਲ ਦੀ ਵੀ ਬਦਨਾਮੀ ਹੋ ਰਹੀ ਹੈ।
perfect. ready to go. ship it out pic.twitter.com/TrQfVzD4iV
— family guy season 4 on vinyl (@dril) May 5, 2024
ਦਰਅਸਲ, ਇਸ ਖੋਜ 'ਤੇ ਜਵਾਬ ਮਿਲਿਆ - ਬਹੁਤ ਸਾਰੇ ਤਰਲ ਪਦਾਰਥਾਂ ਦਾ ਸੇਵਨ ਕਰੋ। ਜਿਵੇਂ ਪਾਣੀ, ਅਦਰਕ ਦਾ ਪਾਣੀ, ਨਿੰਬੂ ਸੋਡਾ, ਫਲਾਂ ਦਾ ਜੂਸ ਆਦਿ ਗੁਰਦੇ ਵਿੱਚੋਂ ਪੱਥਰੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਪੂਰੇ ਦਿਨ ਵਿਚ ਲਗਭਗ ਦੋ ਲੀਟਰ ਪਿਸ਼ਾਬ ਪੀਣ ਦਾ ਟੀਚਾ ਰੱਖਣਾ ਚਾਹੀਦਾ ਹੈ। ਯੂਰਿਨ ਪੀਣ ਦੀ ਇਸ ਅਜੀਬ ਸਲਾਹ ਲਈ ਲੋਕ ਗੂਗਲ ਨੂੰ ਵੀ ਟ੍ਰੋਲ ਕਰ ਰਹੇ ਹਨ। ਗੂਗਲ ਸਰਚ 'ਤੇ ਮਿਲੀ ਇਸ ਅਜੀਬ ਜਾਣਕਾਰੀ ਨੂੰ ਇੱਕ ਯੂਜ਼ਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਰਹੇ ਹਨ। ਇਸ 'ਤੇ ਕਈ ਟਿੱਪਣੀਆਂ ਆ ਰਹੀਆਂ ਹਨ, ਜੋ ਗੂਗਲ ਲਈ ਚਿੰਤਾ ਵਧਾ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੂਗਲ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਜੇਮਿਨੀ 'ਤੇ ਸਵਾਲ ਚੁੱਕੇ ਗਏ ਸਨ। ਇੰਨਾ ਹੀ ਨਹੀਂ ਇਸ ਕਾਰਨ ਕਈ ਲੋਕਾਂ ਦੀ ਨੌਕਰੀ ਵੀ ਖਤਰੇ 'ਚ ਪੈ ਗਈ ਹੈ। ਇਸ ਤੋਂ ਬਾਅਦ ਗੂਗਲ ਨੇ ਇਸ 'ਚ ਕੁਝ ਸੁਧਾਰ ਕੀਤੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)