(Source: ECI/ABP News/ABP Majha)
WhatsApp ਲਿਆਇਆ ਨਵਾਂ ਫ਼ੀਚਰ, ਹੁਣ ਸਟੇਟਸ ਨੂੰ ਲਾਈਕ ਕਰਨ ਦੇ ਨਾਲ ਦੋਸਤਾਂ ਨਾਲ ਕਰ ਸਕਦੇ ਹੋ ਸ਼ੇਅਰ
Whatsapp : ਵਟਸਐਪ ਨੇ ਆਪਣੇ ਯੂਜ਼ਰਸ ਲਈ ਦੋ ਨਵੇਂ ਸਟੇਟਸ ਲਾਈਕ ਐਂਡ ਮੈਂਸ਼ਨ ਫੀਚਰਸ ਨੂੰ ਰੋਲਆਊਟ ਕੀਤਾ ਹੈ। ਨਵੇਂ ਫ਼ੀਚਰ ਦੇ ਜ਼ਰੀਏ ਯੂਜ਼ਰ ਕਿਸੇ ਹੋਰ ਦੇ WhatsApp ਸਟੇਟਸ ਨੂੰ ਲਾਈਕ ਕਰ ਸਕਦੇ ਹਨ।
ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ WhatsApp ਹੁਣ ਕਈ ਕਮਾਲ ਦੇ ਫੀਚਰਸ ਦੇ ਨਾਲ ਆ ਰਹੀ ਹੈ। ਜਦੋਂ WhatsApp ਦੀ ਸ਼ੁਰੂਆਤ ਹੋਈ ਸੀ ਤਾਂ ਇਸ ਵਿੱਚ ਸਿਰਫ਼ ਮੈਸੇਜਿੰਗ ਤੇ ਮਲਟੀਮੀਡੀਆ ਸ਼ੇਅਰਿੰਗ ਦਾ ਫ਼ੀਚਰ ਸੀ ਪਰ ਸਮੇਂ ਦੇ ਨਾਲ ਇਸ ਵਿੱਚ ਵੀਡੀਓ ਕਾਲਿੰਗ, ਗਰੁੱਪਸ, ਸਟੇਟਸ, ਸਟੋਰੀਜ਼ ਤੇ ਹੋਰ ਵੀ ਕਮਾਲ ਦੇ ਫੀਚਰਸ ਐਡ ਹੁੰਦੇ ਗਏ। ਮੈਟਾ-ਮਾਲਕੀਅਤ ਵਾਲਾ WhatsApp ਆਪਣੇ ਉਪਭੋਗਤਾਵਾਂ ਲਈ ਲਗਾਤਾਰ ਨਵੇਂ ਫ਼ੀਚਰ ਲਿਆ ਰਿਹਾ ਹੈ।
ਵਟਸਐਪ ਨੇ ਆਪਣੇ ਯੂਜ਼ਰਸ ਲਈ ਦੋ ਨਵੇਂ ਸਟੇਟਸ ਲਾਈਕ ਐਂਡ ਮੈਂਸ਼ਨ ਫੀਚਰਸ ਨੂੰ ਰੋਲਆਊਟ ਕੀਤਾ ਹੈ। ਨਵੇਂ ਫ਼ੀਚਰ ਦੇ ਜ਼ਰੀਏ ਯੂਜ਼ਰ ਕਿਸੇ ਹੋਰ ਦੇ WhatsApp ਸਟੇਟਸ ਨੂੰ ਲਾਈਕ ਕਰ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਸਾਰੇ ਯੂਜ਼ਰਸ ਲਈ ਮੈਂਸ਼ਨ ਫ਼ੀਚਰ ਨੂੰ ਵੀ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿਸੇ ਵੀ ਸਟੇਟਸ 'ਚ ਕਿਸੇ ਖ਼ਾਸ ਨੂੰ ਮੈਂਸ਼ਨ ਕਰਨਾ ਸੰਭਵ ਹੋ ਗਿਆ ਹੈ। ਅਜਿਹਾ ਕਰਨ ਨਾਲ ਵਟਸਐਪ ਯੂਜ਼ਰਸ ਦਾ ਐਕਸਪੀਰੀਅੰਸ ਹੋਰ ਵੀ ਬਿਹਤਰ ਹੋਵੇਗਾ।
ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਕੰਮ ਕਰੇਗਾ WhatsApp ਦਾ ਨਵਾਂ ਫੀਚਰ
ਇਹ ਫੀਚਰ ਪਹਿਲਾਂ ਤੋਂ ਮੌਜੂਦ ਰਿਪਲਾਈ ਬਟਨ ਦੇ ਅੱਗੇ ਹਾਰਟ ਆਈਕਨ ਦੇ ਰੂਪ 'ਚ ਦਿਖਾਈ ਦੇਵੇਗਾ। ਜਦਕਿ ਮੈਂਸ਼ਨ ਫੀਚਰ ਦੇ ਤਹਿਤ, ਤੁਸੀਂ ਸਟੋਰੀ ਪੋਸਟ ਕਰਦੇ ਸਮੇਂ ਕਿਸੇ ਦੋਸਤ ਨੂੰ ਟੈਗ ਕਰ ਸਕਦੇ ਹੋ। ਇਸ ਦੇ ਨਾਲ, ਤੁਸੀਂ ਉਸ ਫੋਟੋ ਜਾਂ ਵੀਡੀਓ ਨੂੰ ਵੀ ਰੀਸ਼ੇਅਰ ਕਰ ਸਕੋਗੇ ਜਿਸ ਵਿੱਚ ਤੁਹਾਨੂੰ ਮੈਂਸ਼ਨ ਕੀਤਾ ਗਿਆ ਹੈ। ਸਟੇਟਸ ਦੇਖਣ ਦੇ ਦੌਰਾਨ, ਤੁਹਾਨੂੰ ਜਵਾਬ ਦੇ ਅੱਗੇ 'ਰੀਸ਼ੇਅਰ ਆਈਕਨ' ਦਾ ਵਿਕਲਪ ਮਿਲੇਗਾ, ਜਿਸ ਤੋਂ ਬਾਅਦ ਤੁਸੀਂ ਉਸ ਫੋਟੋ ਜਾਂ ਵੀਡੀਓ ਨੂੰ ਆਪਣੇ ਅਕਾਊਂਟ 'ਤੇ ਸ਼ੇਅਰ ਕਰ ਸਕਦੇ ਹੋ।
ਨਵੇਂਫੀਚਰਸ ਦੀ ਵਰਤੋਂ ਕਰਨ ਲਈ ਤੁਹਾਨੂੰ ਇਹ ਕੰਮ ਕਰਨਾ ਹੋਵੇਗਾ:
ਇਨ੍ਹਾਂ ਦੋਵਾਂ ਫੀਚਰਸ ਦੀ ਵਰਤੋਂ ਕਰਨ ਲਈ, ਤੁਹਾਨੂੰ ਗੂਗਲ ਪਲੇ ਸਟੋਰ ਅਤੇ ਐਪ ਸਟੋਰ 'ਤੇ ਜਾ ਕੇ ਵਟਸਐਪ ਨੂੰ ਅਪਡੇਟ ਕਰਨਾ ਹੋਵੇਗਾ ਜਾਂ ਜੇਕਰ ਤੁਹਾਡੇ ਕੋਲ ਇਹ ਐਪ ਨਹੀਂ ਹੈ ਤਾਂ ਤੁਹਾਨੂੰ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਜੇਕਰ ਤੁਸੀਂ ਅਪਡੇਟ ਕਰਨ ਤੋਂ ਬਾਅਦ ਵੀ ਨਵੇਂ ਫੀਚਰਸ ਦੀ ਵਰਤੋਂ ਨਹੀਂ ਕਰ ਪਾ ਰਹੇ ਹੋ ਤਾਂ ਤੁਹਾਨੂੰ ਸਬਰ ਰੱਖਣਾ ਹੋਵੇਗਾ, ਆਉਣ ਵਾਲੇ 1-2 ਦਿਨਾਂ 'ਚ ਤੁਹਾਨੂੰ ਇਹ ਫੀਚਰ ਮਿਲਣੇ ਸ਼ੁਰੂ ਹੋ ਜਾਣਗੇ।