ਚੰਦ ਦਾ ਮਾਲਕ ਕੌਣ, ਇੱਥੇ ਕੌਣ ਵੇਚਦਾ ਹੈ ਜ਼ਮੀਨ, ਆਖਰ ਕਿਵੇਂ ਹੁੰਦੀ ਹੈ ਰਜਿਸਟਰੀ?
Chandrayaan 3 ਨੂੰ ਸਫਲਤਾਪੂਰਵਕ ਲਾਂਚ ਹੋ ਗਿਆ ਹੈ ਅਤੇ ਹੁਣ 23 ਅਗਸਤ 2023 ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਫਿਰ ਆ ਰਿਹੈ ਕਿ ਕੀ ਸੱਚਮੁੱਚ ਚੰਦ 'ਤੇ ਜ਼ਮੀਨ ਖਰੀਦੀ ਜਾ ਸਕਦੀ ਹੈ?
Space Law : ਚੰਦਰਯਾਨ 3 (Chandrayaan 3 ) ਨੂੰ ਸਫਲਤਾਪੂਰਵਕ ਲਾਂਚ ਹੋ ਗਿਆ ਹੈ ਅਤੇ ਹੁਣ 23 ਅਗਸਤ 2023 ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਫਿਰ ਆ ਰਿਹਾ ਹੈ ਕਿ ਕੀ ਸੱਚਮੁੱਚ ਚੰਦ 'ਤੇ ਜ਼ਮੀਨ ਖਰੀਦੀ ਜਾ ਸਕਦੀ ਹੈ?
ਚੰਦਰਮਾ ਦਾ ਮਾਲਕ ਕੌਣ ਹੈ? ਇਹ ਦੀ ਰਜਿਸਟਰੀ ਕਿੱਥੇ ਅਤੇ ਕਿਵੇਂ ਹੁੰਦੀ ਹੈ? ਕਿੰਨੀ ਜ਼ਮੀਨ ਮਿਲ ਰਹੀ ਹੈ ਤੇ ਕਿਹੜੀਆਂ ਵੱਡੀਆਂ ਹਸਤੀਆਂ ਨੇ ਜ਼ਮੀਨਾਂ ਖਰੀਦੀਆਂ ਹਨ?
ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਚੰਦਰਮਾ 'ਤੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ, ਜਦ ਕਿ ਸ਼ਾਹਰੁਖ ਖਾਨ ਨੂੰ ਆਸਟ੍ਰੇਲੀਆ ਵਿੱਚ ਰਹਿੰਦੇ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਚੰਦਰਮਾ 'ਤੇ ਜ਼ਮੀਨ ਦਾ ਤੋਹਫਾ ਦਿੱਤਾ ਸੀ। Lunarregistry.com ਮੁਤਾਬਕ ਚੰਦਰਮਾ 'ਤੇ ਇੱਕ ਏਕੜ ਜ਼ਮੀਨ ਦੀ ਕੀਮਤ 37.50 ਡਾਲਰ ਭਾਵ ਲਗਭਗ 3075 ਰੁਪਏ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੰਦਰਮਾ ਦਾ ਮਾਲਕ ਕੌਣ ਹੈ?
ਚੰਦ ਜਾਂ ਫਿਰ ਬਾਕੀ ਗ੍ਰਹਿਾਂ ਉੱਤੇ ਕਿਸੇ ਦਾ ਅਧਿਕਾਰ ਨਹੀਂ
Outer Space Treaty 1967 ਦੇ ਮੁਤਾਬਕ ਪੁਲਾੜ ਵਿੱਚ ਜਾਂ ਫਿਰ ਚੰਦ ਜਾਂ ਫਿਰ ਬਾਕੀ ਗ੍ਰਹਿਾਂ ਉੱਤੇ ਕਿਸੇ ਵੀ ਇੱਕ ਦੇਸ਼ ਜਾਂ ਵਿਅਕਤੀ ਦਾ ਅਧਿਕਾਰ ਨਹੀਂ ਹੈ। Outer Space Treaty ਦੇ ਮੁਤਾਬਕ, ਚੰਦ ਉੱਤੇ ਬੇਸ਼ਕ ਕਿਸੇ ਵੀ ਦੇਸ਼ ਦਾ ਝੰਡਾ ਲੱਗ ਗਿਆ ਹੋਵੇ ਪਰ ਚੰਦ ਦਾ ਕੋਈ ਮਾਲਕ ਨਹੀਂ ਬਣ ਸਕਦਾ।
Outer Space Treaty ਕੁੱਝ ਅਜਿਹੇ ਕੰਮਾਂ ਤੇ ਨਿਯਮਾਂ ਦੀ ਲਿਸਟ ਹੈ, ਜਿਸ ਤੋਂ ਲਿਖਤੀ ਵਿੱਚ ਹਸਤਾਖਰ ਕਰ ਕੇ ਸਾਲ 2019 ਤੱਕ ਕੁੱਲ 109 ਦੇਸ਼ ਜੁੜ ਚੁੱਕੇ ਹਨ। 23 ਹੋਰ ਦੇਸ਼ਾਂ ਨੇ ਵੀ ਇਸ 'ਤੇ ਦਸਤਖਤ ਕੀਤੇ ਹਨ, ਪਰ ਉਨ੍ਹਾਂ ਨੂੰ ਮਾਨਤਾ ਮਿਲਣੀ ਬਾਕੀ ਹੈ। ਇਸ Treaty ਵਿੱਚ ਲਿਖਿਆ ਗਿਆ ਹੈ ਕਿ ਚੰਦਰਮਾ 'ਤੇ ਕੋਈ ਵੀ ਦੇਸ਼ ਵਿਗਿਆਨ ਨਾਲ ਸਬੰਧਤ ਆਪਣਾ ਖੋਜ ਕਾਰਜ ਕਰ ਸਕਦਾ ਹੈ ਤੇ ਮਨੁੱਖ ਦੇ ਵਿਕਾਸ ਲਈ ਇਸ ਦੀ ਵਰਤੋਂ ਕਰ ਸਕਦਾ ਹੈ, ਪਰ ਇਸ 'ਤੇ ਕਬਜ਼ਾ ਨਹੀਂ ਕਰ ਸਕਦਾ। ਸਵਾਲ ਇਹ ਹੈ ਕਿ ਜਦੋਂ ਚੰਦਰਮਾ 'ਤੇ ਕਿਸੇ ਵੀ ਦੇਸ਼ ਦਾ ਕੋਈ ਮਾਲਕੀ ਹੱਕ ਨਹੀਂ ਹੈ ਤਾਂ ਫਿਰ ਕੰਪਨੀਆਂ ਚੰਦ 'ਤੇ ਜ਼ਮੀਨ ਕਿਵੇਂ ਵੇਚ ਰਹੀਆਂ ਹਨ?
ਕੀ ਚੰਦਰਮਾ 'ਤੇ ਜ਼ਮੀਨ ਦੀ ਰਜਿਸਟਰੀ ਵੀ ਹੋ ਰਹੀ ਹੈ?
ਜੀ ਹਾਂ, ਚੰਦਰਮਾ 'ਤੇ ਖਰੀਦੀ ਜ਼ਮੀਨ ਦੀ ਰਜਿਸਟਰੀ ਧਰਤੀ 'ਤੇ ਹੀ ਹੋ ਰਹੀ ਹੈ। Lunarregistry.com ਨਾਮ ਦੀ ਇੱਕ ਵੈੱਬਸਾਈਟ ਆਪਣੀ ਰਜਿਸਟਰੀ ਦੇ ਅਧਿਕਾਰਾਂ ਦਾ ਦਾਅਵਾ ਕਰਦੀ ਹੈ, ਪਰ ਵੈੱਬਸਾਈਟ ਆਪਣੇ FAQs ਭਾਗ ਵਿੱਚ ਸਪਸ਼ਟ ਤੌਰ 'ਤੇ ਲਿਖਦੀ ਹੈ ਕਿ ਇਹ ਚੰਦਰਮਾ 'ਤੇ ਜ਼ਮੀਨ ਦੀ ਮਾਲਕ ਨਹੀਂ ਹੈ। ਉਨ੍ਹਾਂ ਦਾ ਕੰਮ ਸਿਰਫ਼ ਰਜਿਸਟਰੀ ਕਰਵਾਉਣਾ ਹੈ, ਜ਼ਮੀਨ ਵੇਚਣਾ ਨਹੀਂ। ਮਤਲਬ ਇਹ ਤਾਂ ਅਜਿਹਾ ਹੀ ਹੋਇਆ, ਤੁਸੀਂ ਧਰਤੀ ਦੀ ਕਿਸੇ ਵੀ ਜ਼ਮੀਨ ਦੀ ਰਜਿਸਟਰੀ ਕਰਵਾ ਲੈਂਦੇ ਹੋ, ਪਰ ਹੁਣ ਜਦੋਂ ਅਦਾਲਤ ਵਿੱਚ ਮਾਲਕੀ ਦੇ ਹੱਕ 'ਤੇ ਸਵਾਲ ਉੱਠਦਾ ਹੈ ਤਾਂ ਰਜਿਸਟਰੀ ਦਫ਼ਤਰ ਇਹ ਕਹਿ ਕੇ ਟਾਲ-ਮਟੋਲ ਕਰਦਾ ਹੈ ਕਿ ਸਾਡਾ ਕੰਮ ਸਿਰਫ਼ ਰਜਿਸਟਰੀ ਕਰਵਾਉਣਾ ਹੈ, ਵੇਚਣਾ ਨਹੀਂ। ਜ਼ਮੀਨ ਦਾ ਪਤਾ ਲਗਾਉਣਾ ਅਤੇ ਜ਼ਮੀਨ ਦਾ ਅਸਲੀ ਮਾਲਕ ਕੌਣ ਹੈ।
ਕੀ ਚੰਦਰਮਾ 'ਤੇ ਜ਼ਮੀਨ ਵੇਚਣਾ ਇੱਕ ਘੁਟਾਲਾ ਹੈ?
Space Law (ਪੁਲਾੜ ਕਾਨੂੰਨ) 'ਤੇ ਕਈ ਕਿਤਾਬਾਂ ਲਿਖਣ ਵਾਲੇ ਲੇਖਕ ਡਾ.ਜਿਲ ਸਟੂਅਰਟ (Dr.Jill Stuart) ਨੇ ਆਪਣੀ ਕਿਤਾਬ The Moon Exhibition Book ਵਿੱਚ ਲਿਖਿਆ ਹੈ ਕਿ ਚੰਦਰਮਾ 'ਤੇ ਜ਼ਮੀਨ ਖਰੀਦਣਾ ਅਤੇ ਕਿਸੇ ਨੂੰ ਤੋਹਫ਼ੇ ਵਿੱਚ ਦੇਣਾ ਹੁਣ ਇੱਕ ਫੈਸ਼ਨ ਬਣ ਗਿਆ ਹੈ। ਜੇ ਚੰਦ 'ਤੇ ਕਿਸੇ ਦੇਸ਼ ਦਾ ਕੋਈ ਹੱਕ ਨਹੀਂ ਹੈ ਤਾਂ ਕੰਪਨੀਆਂ ਅਤੇ ਕਿਸੇ ਹੋਰ ਵਿਅਕਤੀ ਦਾ ਵੀ ਕੋਈ ਹੱਕ ਨਹੀਂ ਹੈ। ਭਾਵ ਚੰਦਰਮਾ 'ਤੇ ਜ਼ਮੀਨ ਵੇਚਣ ਦਾ ਕੰਮ ਤਾਂ ਇੱਕ ਘੁਟਾਲਾ ਹੈ ਤੇ ਹੁਣ ਇਹ ਮਿਲੀਅਨ ਡਾਲਰ ਦਾ ਕਾਰੋਬਾਰ ਬਣ ਗਿਆ ਹੈ, ਕਿਉਂਕਿ ਜਦੋਂ ਲੋਕਾਂ ਨੂੰ ਇੱਕ ਏਕੜ ਜ਼ਮੀਨ 3000 ਰੁਪਏ ਵਿੱਚ ਮਿਲ ਰਹੀ ਹੈ ਤਾਂ ਉਹ 3000 ਰੁਪਏ ਵਿੱਚ ਜੂਆ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਚੰਦਰਮਾ 'ਤੇ ਜ਼ਮੀਨ ਖਰੀਦਣ ਵਾਲਿਆਂ ਦੀ ਸੋਚਦੇ ਰਹਿੰਦੀ ਹੈ ਕਿ ਜੇ ਕਦੇ ਕਿਸਮਤ ਖੁੱਲ੍ਹਦੀ ਹੈ ਤੇ ਚੰਦਰਮਾ 'ਤੇ ਜ਼ਮੀਨ ਦੀ ਮਾਲਕੀ 'ਤੇ ਸਵਾਲ ਉੱਠਦਾ ਹੈ ਤਾਂ Registry ਦੀ ਕਾਪੀ ਬਹੁਤ ਫਾਇਦੇਮੰਦ ਹੋਵੇਗੀ।