Viral News: ਔਰਤ ਨੇ 'ਗੁੱਡੇ' ਤੋਂ 'ਜੁੜਵਾਂ ਬੱਚਿਆਂ' ਨੂੰ ਦਿੱਤਾ ਜਨਮ, ਕਿਹਾ- 'ਉਹ ਮੇਰਾ ਪਤੀ ਹੈ'
Social Media: ਵੈਲੇਨਟਾਈਨ ਵੀਕ ਦੇ ਵਿਚਕਾਰ ਬ੍ਰਾਜ਼ੀਲ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ 'ਚ ਮਾਮਲਾ ਅਜਿਹਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਆਪਣਾ ਸਿਰ ਫੜ ਲਓਗੇ।
Viral News: ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ, ਪਰ ਇਹ ਇੰਨਾ ਅੰਨ੍ਹਾ ਕਿਵੇਂ ਹੋ ਸਕਦਾ ਹੈ ਕਿ ਕੋਈ 'ਕੱਪੜੇ ਦੇ ਗੁੱਡੇ' ਨਾਲ ਹੀ ਵਿਆਹ ਕਰਵਾ ਲੈਵੇ। ਵੈਲੇਨਟਾਈਨ ਵੀਕ ਦੇ ਵਿਚਕਾਰ ਬ੍ਰਾਜ਼ੀਲ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ 'ਚ ਮਾਮਲਾ ਅਜਿਹਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਆਪਣਾ ਸਿਰ ਫੜ ਲਓਗੇ। ਇੱਕ 39 ਸਾਲਾ ਔਰਤ ਦਾ ਦਾਅਵਾ ਹੈ ਕਿ ਉਸ ਨੇ ਨਾ ਸਿਰਫ ਗੁੱਡੇ ਨਾਲ ਵਿਆਹ ਕੀਤਾ ਹੈ, ਸਗੋਂ ਹਾਲ ਹੀ ਵਿੱਚ ਉਹ ਜੁੜਵਾਂ ਬੱਚਿਆਂ ਦੀ ਮਾਂ ਵੀ ਬਣੀ ਹੈ।
ਔਰਤ ਦੀ ਪਛਾਣ ਮੇਰੀਵੋਨ ਰੋਚਾ ਮੋਰੇਸ ਵਜੋਂ ਹੋਈ ਹੈ, ਜੋ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ। ਮੋਰੇਸ ਦੇ ਅਨੁਸਾਰ, ਸਾਲ 2022 ਵਿੱਚ, ਉਸਨੂੰ ਮਾਰਸੇਲੋ ਨਾਮ ਦੇ ਇੱਕ ਕੱਪੜੇ ਦੇ ਗੁੱਡੇ ਨਾਲ ਪਿਆਰ ਹੋ ਗਿਆ, ਫਿਰ ਉਸਨੇ 250 ਮਹਿਮਾਨਾਂ ਦੀ ਮੌਜੂਦਗੀ ਵਿੱਚ, ਉਸਨੂੰ ਆਪਣਾ ਸਾਥੀ ਚੁਣਿਆ। ਇੱਕ ਰਿਪੋਰਟ ਦੇ ਅਨੁਸਾਰ ਮੋਰੇਸ ਦੇ ਟਿੱਕਟੌਕ 'ਤੇ 7 ਲੱਖ ਤੋਂ ਵੱਧ ਫਾਲੋਅਰਜ਼ ਹਨ। ਮੋਰੇਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸਨੇ ਹਾਲ ਹੀ ਵਿੱਚ ਆਪਣੇ ਜੁੜਵਾਂ ਬੱਚਿਆਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਗਿਆ ਹੈ।
ਹਾਲਾਂਕਿ, ਮੋਰੇਸ ਨੇ ਮਾਤਾ-ਪਿਤਾ ਬਣਨ ਨਾਲ ਆਉਣ ਵਾਲੀਆਂ ਚੁਣੌਤੀਆਂ ਨੂੰ ਵੀ ਸਵੀਕਾਰ ਕੀਤਾ। ਜਿਸ ਵਿੱਚ ਕੱਪੜੇ, ਭੋਜਨ, ਦਵਾਈਆਂ ਅਤੇ ਕਿਰਾਏ ਵਰਗੀਆਂ ਲੋੜਾਂ ਲਈ ਵਧੇ ਹੋਏ ਖਰਚੇ ਸ਼ਾਮਲ ਹਨ। ਔਰਤ ਦਾ ਕਹਿਣਾ ਹੈ ਕਿ ਉਸਨੇ 21 ਮਈ 2022 ਨੂੰ ਆਪਣੇ ਪਹਿਲੇ ਬੇਟੇ ਮਾਰਸੇਲਿਨਹੋ ਨੂੰ ਜਨਮ ਦਿੱਤਾ ਸੀ। ਫਿਰ ਉਸਨੇ TikTok 'ਤੇ ਲਾਈਵ ਸਟ੍ਰੀਮ ਰਾਹੀਂ ਸੈਂਕੜੇ ਲੋਕਾਂ ਨਾਲ ਆਪਣੇ ਪੁੱਤਰ ਦੇ ਜਨਮ ਦਾ ਜਸ਼ਨ ਮਨਾਇਆ।
ਇਹ ਵੀ ਪੜ੍ਹੋ: Viral Video: ਕੁੜੀਆਂ ਨੇ ਪਾਣੀ ਗਰਮ ਕਰਨ ਵਾਲੀ ਕੇਤਲੀ 'ਚ ਪਕਾ ਦਿੱਤਾ ਚਿਕਨ, ਲੋਕਾਂ ਨੇ ਕਿਹਾ- ਹੋਸਟਲ 'ਚ ਕੁਝ ਵੀ ਹੋ ਸਕਦਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Android Secret Code: ਐਂਡ੍ਰਾਇਡ ਦੀ ਸਭ ਤੋਂ ਜ਼ਬਰਦਸਤ ਟ੍ਰਿਕ, ਕਿਸ ਨੇ ਫੋਨ 'ਚ ਕੀ ਵੇਖਿਆ? ਇਸ ਕੋਡ ਨਾਲ ਖੁੱਲ੍ਹ ਜਾਵੇਗੀ ਪੋਲ