Viral Video: ਰੋਲਿੰਗ ਮਸ਼ੀਨ 'ਚ ਫਸੀ ਕੰਮ ਕਰਦੀ ਹੋਈ ਮਹਿਲਾ, ਸਾਹਮਣੇ ਆਇਆ ਖੌਫ਼ਨਾਕ ਵੀਡੀਓ
Viral Video: ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕੰਮ ਕਰਦਿਆਂ ਹੋਇਆਂ ਇੱਕ ਮਹਿਲਾ ਅਚਾਨਕ ਰੋਲਿੰਗ ਮਸ਼ੀਨ ਦੀ ਲਪੇਟ ਵਿੱਚ ਆ ਗਈ। ਜਿਸ ਤੋਂ ਬਾਅਦ ਉਹ ਤੇਜ਼ ਰਫਤਾਰ ਨਾਲ ਗੋਲ-ਗੋਲ ਘੁੰਮਣ ਲੱਗੀ। ਇਸ ਵੀਡੀਓ ਨੂੰ ਇੰਟਰਨੈੱਟ 'ਤੇ ਕਾਫੀ ਦੇਖਿਆ ਜਾ ਰਿਹਾ ਹੈ।
Viral Video: ਮਸ਼ੀਨਰੀ ਇਨਸਾਨਾਂ ਦਾ ਜਿੰਨਾ ਕੰਮ ਸੌਖਾ ਕਰਦੀ ਹੈ, ਕਦੇ-ਕਦੇ ਇਹ ਉੰਨੀ ਹੀ ਖ਼ਤਰਨਾਕ ਵੀ ਹੋ ਜਾਂਦੀ ਹੈ। ਛੋਟੇ ਤੋਂ ਲੈ ਕੇ ਵੱਡੇ ਕੰਮਾਂ ਵਿੱਚ ਹੁਣ ਮਸ਼ੀਨਰੀ ਦੀ ਵਰਤੋਂ ਹੋਣ ਲੱਗ ਗਈ ਹੈ। ਮਸ਼ੀਨਰੀ ਚੀਜ਼ਾਂ ਦੀ ਵਰਤੋਂ ਕਰਨ ਵੇਲੇ ਸਾਵਧਾਨੀ ਰੱਖਣੀ ਚਾਹੀਦੀ ਹੈ। ਕਦੇ-ਕਦੇ ਇਹ ਜਾਨਲੇਵਾ ਵੀ ਹੋ ਜਾਂਦਾ ਹੈ। ਕਈ ਵਾਰ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਵਿੱਚ ਥੋੜੀ ਜਿਹੀ ਲਾਪਰਵਾਹੀ ਕਰਕੇ ਲੋਕਾਂ ਦੀ ਜਾਨ ਚਲੀ ਗਈ ਹੈ। ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਔਰਤ ਰੋਲਿੰਗ ਮਸ਼ੀਨ ਨਾਲ ਦੀ ਲਪੇਟ ਵਿੱਚ ਆ ਗਈ। ਹੁਣ ਤੱਕ ਇਸ ਵੀਡੀਓ ਨੂੰ 8.9 ਮਿਲੀਅਨ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਬਹੁਤ ਖਤਰਨਾਕ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਫੈਕਟਰੀ 'ਚ ਇਕ ਔਰਤ ਰੋਲਿੰਗ ਮਸ਼ੀਨ ਦੀ ਲਪੇਟ ਵਿੱਚ ਆ ਗਈ। ਇਹ ਔਰਤ ਰੋਲਿੰਗ ਮਸ਼ੀਨ 'ਚ ਸਮਾਨ ਫੜ ਕੇ ਕੋਈ ਕੰਮ ਕਰ ਰਹੀ ਸੀ, ਉਸ ਵੇਲੇ ਉਸ ਦਾ ਹੱਥ ਅਚਾਨਕ ਮਸ਼ੀਨ 'ਚ ਫਸ ਜਾਂਦਾ ਹੈ। ਉਹ ਔਰਤ ਪੁਰੀ ਮਸ਼ੀਨ ਦੇ ਅੰਦਰ ਚਲੀ ਜਾਂਦੀ ਹੈ ਅਤੇ ਫਿਰ ਅਗਲੇ ਹੀ ਪਲ ਰੋਲਿੰਗ ਮਸ਼ੀਨ 'ਤੇ ਗੋਲ-ਗੋਲ ਘੁੰਮਣਾ ਲੱਗ ਜਾਂਦੀ ਹੈ। ਵੀਡੀਓ 'ਚ ਅਜਿਹਾ ਲੱਗ ਰਿਹਾ ਹੈ ਜਿਵੇਂ ਉਸ ਔਰਤ ਦਾ ਪੂਰਾ ਸਰੀਰ ਮਸ਼ੀਨ 'ਚ ਫਸਿਆ ਹੋਇਆ ਹੈ। ਕੁਝ ਦੇਰ ਬਾਅਦ ਮਸ਼ੀਨ ਅਚਾਨਕ ਬੰਦ ਹੋ ਜਾਂਦੀ ਹੈ।
Woman gets sucked into rolling machine 😳 pic.twitter.com/2JWKeJ55YV
— Crazy Clips (@crazyclipsonly) July 23, 2023
ਇਹ ਵੀ ਪੜ੍ਹੋ: Viral Video: ਅਜਗਰ ਨਾਲ ਖੇਡ ਰਿਹਾ ਸੀ ਸ਼ਖਸ...ਫਿਰ ਜੋ ਹੋਇਆ ਉਹ ਦੇਖ ਕੇ ਸਭ ਹੈਰਾਨ ਰਹਿ ਗਏ, ਵੀਡੀਓ ਵਾਇਰਲ
ਯੂਜ਼ਰਸ ਲਗਾਤਾਰ ਕਰ ਰਹੇ ਕੁਮੈਂਟ
12 ਸੈਕਿੰਡ ਦੀ ਇਸ ਵੀਡੀਓ 'ਚ ਔਰਤ ਦਾ ਪੈਰ ਵੀ ਪੂਰੀ ਤਰ੍ਹਾਂ ਟੇਢਾ ਹੋ ਕੇ ਮਸ਼ੀਨ 'ਚ ਪੂਰੀ ਤਰ੍ਹਾਂ ਘੁੰਮਦਾ ਨਜ਼ਰ ਆ ਰਿਹਾ ਹੈ। ਯੂਜ਼ਰਸ ਨੇ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਵੀ ਕਰਨਾ ਸ਼ੁਰੂ ਕਰ ਦਿੱਤੇ ਹਨ। ਇਸ ਵੀਡੀਓ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਇਹ ਹਾਦਸਾ ਕਾਫੀ ਹੈਰਾਨ ਕਰਨ ਵਾਲਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਇਹ ਜਾਨਣਾ ਚਾਹੁੰਦੇ ਸਨ ਕਿ ਔਰਤ ਜ਼ਿੰਦਾ ਹੈ ਜਾਂ ਨਹੀਂ। ਇਸ ਤਰ੍ਹਾਂ ਦੀਆਂ ਵੀਡੀਓਜ਼ ਪਿਛਲੇ ਦਿਨੀਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ 'ਚ ਕਰਮਚਾਰੀ ਕੰਮ ਕਰਦੇ ਸਮੇਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਇਹ ਵੀ ਪੜ੍ਹੋ: ਸਾਰੀ ਰਾਤ ਕੈਬ 'ਚ ਘੁੰਮਦੀ ਰਹੀ ਤੇ ਜਦੋਂ ਡਰਾਈਵਰ ਨੇ ਮੰਗਿਆ ਕਿਰਾਇਆ ਤਾਂ ਕੀਤਾ ਹਾਈਵੋਲਟੇਜ਼ ਡਰਾਮਾ, ਦੇਖੋ ਵੀਡੀਓ