ਅਮਰਨਾਥ ਯਾਤਰਾ ਲਈ ਪਹਿਲਾ ਜਥਾ ਰਵਾਨਾ: ਬੰਬ ਬੰਬ ਭੋਲੇ ਦੇ ਇੰਨਾ ਜੈਕਾਰਿਆ ਦੀ ਗੂੰਜ ਦੇ ਨਾਲ ਬਾਬ ਬਰਫਾਨੀ ਦੇ ਦਰਸ਼ਨਾ ਦਾ ਸਫਰ ਸ਼ੁਰੂ ਹੋ ਚੁੱਕਿਆ ਹੈ। ਹਰ ਸਾਲ ਦੀ ਤਰ੍ਹਾਂ ਜੰਮੂ ਤੋਂ ਅਮਰਨਾਥ ਯਾਤਰਾ ਦੇ ਲਈ ਪਹਿਲਾ ਜਥਾ ਬੁੱਧਵਾਰ ਸਵੇਰੇ ਰਵਾਨਾ ਹੋਇਆ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਜਰਨਲ ਮਨੋਜ ਸਿਨਹਾ ਨੇ ਜੰਮੂ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਲਈ ਪਹਿਲਾ ਜਥਾ ਰਵਾਨਾ ਕੀਤਾ।
ਬਠਿੰਡਾ ਜੇਲ੍ਹ ’ਚ ਵਾਰਡਨ ਦੀ ਕੀਤੀ ਕੁੱਟਮਾਰ: ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦੇ ਹੌਂਸਲੇ ਹੁਣ ਇਸ ਹੱਦ ਤੱਕ ਵੱਧ ਚੁੱਕੇ ਹਨ ਕਿ ਉਹ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ ਗਏ ਅਮਲੇ ’ਤੇ ਵੀ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰਦੇ। ਜਾਂ ਇਹ ਕਹਿ ਲਓ ਕਿ ਪੰਜਾਬ ਦੀ ਜੇਲ੍ਹਾਂ 'ਚ ਖੁਦ ਜੇਲ੍ਹ ਵਾਰਡਨ ਵੀ ਸੁਰੱਖਿਆਤ ਨਹੀਂ। ਤਾਜ਼ਾ ਮਾਮਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਦਾ ਹੈ, ਜਿੱਥੇ ਜੇਲ੍ਹ ’ਚ ਬੰਦ ਦੋ ਗੈਂਗਸਟਰਾਂ ਨੇ ਜੇਲ੍ਹ ਵਾਰਡਨ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰ ਦਿੱਤੀ।
ਸਦਨ ਚ ਭਖਿਆ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ਦਾ ਮਸਲਾ: ਪੰਜਾਬ ਵਿਧਾਨ ਸਭਾ 'ਚ ਦਿੱਲੀ ਏਅਰਪਰਟ ਲਈ ਜਾਣ ਵਾਲੀਆਂ ਬੱਸਾਂ ਦਾ ਮੁੱਦਾ ਗਰਮਾਇਆ। ਬੀਤੇ ਦਿਨੀਂ ਪ੍ਰਸ਼ਨ ਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਸ਼ੁਰੂ ਕੀਤੀਆਂ ਹਨ। ਇਸ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਆਪਣੀ ਦਿੱਲੀ ਸਰਕਾਰ ਨੇ ਬੱਸਾਂ ਨਹੀਂ ਚੱਲਣ ਦਿੱਤੀਆਂ, ਇਸ ਕਾਰਨ ਪੰਜਾਬ ਨੂੰ 25 ਕਰੋੜ ਦਾ ਨੁਕਸਾਨ ਹੋਇਆ ਹੈ।
ਪੰਜਾਬ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਟ੍ਰਾਂਜ਼ਿਟ ਰਿਮਾਂਡ: ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆ ਚੁੱਕਿਆ ਹੈ ਕਿ ਮੂਸੇਵਾਲਾ ਦੇ ਕਤਲ 'ਚ 4 ਤੋਂ ਵੱਧ ਸ਼ਾਰਪ ਸ਼ੂਟਰ ਸ਼ਾਮਲ ਸੀ ਜਿੰਨਾ ਚੋਂ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ, ਜਦੋਕਿ ਅੰਕਿਤ ਸਿਰਸਾ, ਜਗਰੂਪ ਰੂਪ, ਮੰਨੂ ਕੁੱਸਾ ਅਜੇ ਫਰਾਰ ਹਨ। ਪੁਲਿਸ ਨੂੰ ਸ਼ੱਕ ਹੈ ਕਿ ਜਗਰੂਪ ਰੂਪਾ ਅਤੇ ਮੰਨੂ ਜੱਗੂ ਭਗਵਾਨਪੁਰੀਆ ਦੇ ਕਹਿਣ 'ਤੇ ਇਸ ਕਤਲ 'ਚ ਸ਼ਾਮਲ ਹੋਏ ਸੀ। ਇਸ ਲਈ ਪੰਜਾਬ ਪੁਲਿਸ ਭਗਵਾਨਪੁਰੀਆ ਨੂੰ ਤਿਹਾੜ ਜੇਲ੍ਹ ਚੋਂ ਪੰਜਾਬ ਲੈ ਕੇ ਆਈ ਹੈ।ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਭਗਵਾਨਪੁਰੀਆ ਤੋਂ ਪਹਿਲਾਂ ਹੀ ਪੁੱਛ-ਗਿੱਚ ਕਰ ਚੁੱਕੀ ਹੈ।
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ