ਗੁਰਮਤਿ ਸੰਗੀਤ ਦੀ ਸੇਵਾ 'ਚ ਚੌਥੀ ਪੀੜੀ, ਜਾਣੋ ਜ਼ਖ਼ਮੀ ਘਰਾਣੇ ਦੀ ਕਹਾਣੀ
Sarfaraz Singh
Updated at:
04 Sep 2020 04:09 PM (IST)
Download ABP Live App and Watch All Latest Videos
View In Appਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਨੂੰ ਖੁਦ ਗਾਇਆ ਹੈ ਉਸ ਸਮੇਂ ਉਹਨਾਂ ਦਾ ਸਾਥ ਸੰਗੀਤਕ ਤੌਰ ਤੇ ਭਾਈ ਮਰਦਾਨਾ ਜੀ ਦਿੰਦੇ ਰਹੇ, ਬਾਕੀ ਗੁਰੂ ਸਾਹਿਬਾਨਾ ਦੇ ਸਮੇਂ ਵੀ ਪ੍ਰਸਿਧ ਕੀਰਤਨੀਏ ਗੁਰੂ ਘਰ ਦੀ ਸ਼ੋਭਾ ਵਧਾਉਂਦੇ ਰਹੇ.ਉਹਨਾਂ ਵੇਲਿਆਂ ਤੋਂ ਹੀ ਕੁਝ ਪਰਿਵਾਰ ਗੁਰੂ ਘਰ ਨਾਲ ਐਨਾ ਜੁੜ ਗਏ ਕਿ ਉਹਨਾਂ ਦੀਆਂ ਪੁਸਤ ਦਰ ਪੁਸਤਾਂ ਗੁਰੂ ਕੇ ਕੀਰਤਨ ਨੂੰ ਸਮਰਪਿਤ ਰਹੀਆਂ ਹਨ.ਇਸੇ ਤਰ੍ਹਾਂ ਦਾ ਹੀ ਇਕ ਪਰਿਵਾਰ ਜ਼ਖਮੀ ਖਾਨਦਾਨ ਦੇ ਨਾਲ ਯਾਦ ਕੀਤਾ ਜਾਂਦੈ ਜਿਨ੍ਹਾ ਦੀ ਕੀਰਤਨ ਸ਼ੈਲੀ ਪੰਥ ‘ਚ ਇਕ ਨਵੇਕਲਾ ਸਥਾਨ ਰੱਖਦੀ ਹੈ |ਮਹਾਨ ਕੀਰਤਨੀਏ ਭਾਈ ਦੌਲਤ ਸਿੰਘ, ਭਾਈ ਧਰਮ ਸਿੰਘ, ਭਾਈ ਅਮਰੀਕ ਸਿੰਘ ਜ਼ਖਮੀ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਪੰਥ ਅੱਜ ਵੀ ਯਾਦ ਕਰਦਾ ਹੈ ਅਕਾਲ ਤਖ਼ਤ ਸਾਹਿਬ ਵਲੋਂ ਵੀ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਵੀ ਭਾਈ ਸਾਹਿਬ ਨੂੰ ਹੋ ਚੁੱਕੀ ਹੈ|ਇਸ ਇੰਟਰਵਿਊ 'ਚ ਮੌਜੂਦ ਹਨ ਭਾਈ ਹਰਜੋਤ ਸਿੰਘ ਜ਼ਖਮੀ ਜਿਨ੍ਹਾ ਗੁਰਮਤਿ ਸੰਗੀਤ ਦੀਆਂ ਖੁਬੀਆਂ ਤੇ ਵਿਸ਼ੇਸ਼ ਗੱਲਬਾਤ ਕੀਤੀ ਹੈ